ਸੈਨ ਡੀਏਗੋ ਸੀਨੀਅਰ ਗੇਮਾਂ ''ਚ ਗੁਰਬਖਸ਼ ਸਿੰਘ ਸਿੱਧੂ ਨੇ ਜਿੱਤਿਆ ਗੋਲਡ ਮੈਡਲ
Wednesday, Sep 21, 2022 - 10:18 PM (IST)
ਫਰਿਜ਼ਨੋ/ ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਜਦੋਂ ਵੀ ਅਮਰੀਕਾ 'ਚ ਕਿਸੇ ਪਾਸੇ ਸੀਨੀਅਰ ਗੇਮਾਂ ਹੁੰਦੀਆਂ ਹਨ ਤਾਂ ਫਰਿਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਉਥੇ ਪਹੁੰਚ ਹੀ ਜਾਂਦੇ ਹਨ। ਐਤਵਾਰ 18 ਸਤੰਬਰ ਨੂੰ 35ਵੀਆਂ ਸੈਨ ਡੀਏਗੋ ਕੈਲੀਫੋਰਨੀਆ ਦੀਆਂ ਸੀਨੀਅਰ ਖੇਡਾਂ ਹੋਈਆਂ, ਜਿਨ੍ਹਾਂ 'ਚ ਭਾਗ ਲੈਣ ਲਈ ਕੈਲੀਫੋਰਨੀਆ, ਐਰੀਜ਼ੋਨਾ ਅਤੇ ਨੇਵਾਡਾ ਰਾਜ ਦੇ ਲਗਭਗ 220 ਐਥਲੀਟ ਪਹੁੰਚੇ ਹੋਏ ਸਨ। ਇਨ੍ਹਾਂ ਖੇਡਾਂ ਵਿੱਚ ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਅਤੇ ਸੁਖਨੈਣ ਸਿੰਘ ਨੇ ਵੀ ਭਾਗ ਲਿਆ।
ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਦੇ ਫ਼ੈਸਲੇ 'ਤੇ ਮਜੀਠੀਆ ਦਾ ਵੱਡਾ ਬਿਆਨ, ਕਹੀ ਇਹ ਗੱਲ
ਇਨ੍ਹਾਂ ਮੁਕਾਬਲਿਆਂ 'ਚ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ, ਜਦੋਂ ਕਿ ਡਿਸਕਸ ਥਰੋਅ ਵਿੱਚ ਚੌਥਾ ਸਥਾਨ ਹਾਸਲ ਕੀਤਾ ਤੇ ਸ਼ਾਟ-ਪੁੱਟ ਵਿੱਚ ਕਾਂਸੀ ਦਾ ਮੈਡਲ ਲਿਆ। ਇਹ ਖੇਡਾਂ ਅਗਲੇ ਸਾਲ ਪਿਟਸਬਰਗ, ਪੈਨਸਿਲਵੇਨੀਆ ਵਿੱਚ ਯੂ.ਐੱਸ. ਨੈਸ਼ਨਲ ਸੀਨੀਅਰ ਖੇਡਾਂ ਲਈ ਕੁਆਲੀਫਾਈ ਖੇਡਾਂ ਵੀ ਹਨ। ਲੰਬੀ ਛਾਲ ਦੇ ਮੁਕਾਬਲੇ ਵਿੱਚ ਸੁਖਨੈਣ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਸਮੁੱਚੇ ਤੌਰ 'ਤੇ ਸ਼ਾਨਦਾਰ ਮੁਕਾਬਲੇ ਰਹੇ ਅਤੇ ਬਹੁਤ ਸਾਰੇ ਐਥਲੀਟਾਂ ਨੇ ਆਪਣੇ ਜੌਹਰ ਵਿਖਾਏ।
ਇਹ ਵੀ ਪੜ੍ਹੋ : ਭਾਰਤੀ ਖਾਣਿਆਂ ਲਈ ਗਲਤ ਸ਼ਬਦਾਵਲੀ ਬੋਲਣ ਵਾਲੇ ਇਟਾਲੀਅਨ ਕਾਮੇਡੀਅਨ 'ਤੇ ਮਾਮਲਾ ਦਰਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।