ਨਾਇਜ਼ੀਰੀਆ ''ਚ ਬੰਦੂਕਧਾਰੀਆਂ ਵੱਲੋਂ ਜੇਲ ''ਤੇ ਹਮਲਾ, ਕਈ ਕੈਦੀ ਹੋਏ ਫਰਾਰ

Tuesday, Apr 06, 2021 - 01:12 AM (IST)

ਨਾਇਜ਼ੀਰੀਆ ''ਚ ਬੰਦੂਕਧਾਰੀਆਂ ਵੱਲੋਂ ਜੇਲ ''ਤੇ ਹਮਲਾ, ਕਈ ਕੈਦੀ ਹੋਏ ਫਰਾਰ

ਵਾਰੀ - ਨਾਇਜ਼ੀਰੀਆ ਦੇ ਦੱਖਣੀ-ਪੂਰਬੀ ਇਲਾਕੇ ਵਿਚ ਬੰਦੂਕਧਾਰੀਆਂ ਨੇ ਪੁਲਸ ਅਤੇ ਫੌਜ ਦੀਆਂ ਇਮਾਰਤਾਂ 'ਤੇ ਹਮਲਾ ਕੀਤਾ, ਜਿਸ ਵਿਚ ਇਕ ਜੇਲ ਵੀ ਸ਼ਾਮਲ ਹੈ। ਉਥੇ ਕਰੀਬ 1500 ਕੈਦੀ ਸਨ। ਅਧਿਕਾਰੀਆਂ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਕਈ ਕੈਦੀ ਜੇਲ ਤੋਂ ਭੱਜ ਗਏ ਹਨ।

ਇਹ ਵੀ ਪੜੋ - ਫੇਸਬੁੱਕ : ਜ਼ੁਕਰਬਰਗ ਦਾ ਫੋਨ ਨੰਬਰ ਹੋਇਆ 'ਲੀਕ', 60 ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ

PunjabKesari

ਇਕ ਸਥਾਨਕ ਵਿਅਕਤੀ ਮੁਤਾਬਕ ਹਮਲਾ ਓਵੇਰੀ ਸ਼ਹਿਰ ਵਿਚ ਸੋਮਵਾਰ ਤੜਕੇ ਹੋਇਆ ਅਤੇ 2 ਘੰਟੇ ਤੱਕ ਜਾਰੀ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਉਸੇ ਦੌਰਾਨ ਕਈ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਸੰਗਠਨ ਵੱਲੋਂ ਨਹੀਂ ਲਈ ਗਈ ਹੈ ਪਰ ਨਾਇਜ਼ੀਰੀਆ ਦੇ ਪੁਲਸ ਮੁਖੀ ਨੇ ਵੱਖਵਾਦੀਆਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜੋ ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ

PunjabKesari

ਇਹ ਵੀ ਪੜੋ ਨਸ਼ੇ 'ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ 'ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ


author

Khushdeep Jassi

Content Editor

Related News