ਅਮਰੀਕਾ ਤੋਂ ਰੂਹ ਕੰਬਾਊ ਖ਼ਬਰ, ਸਟੋਰ 'ਚ ਵੜ ਕੇ ਗੁਜਰਾਤੀ ਮਹਿਲਾ ਨੂੰ ਮਾਰ'ਤੀਆਂ ਗੋਲੀਆਂ

Tuesday, May 26, 2026 - 05:51 PM (IST)

ਅਮਰੀਕਾ ਤੋਂ ਰੂਹ ਕੰਬਾਊ ਖ਼ਬਰ, ਸਟੋਰ 'ਚ ਵੜ ਕੇ ਗੁਜਰਾਤੀ ਮਹਿਲਾ ਨੂੰ ਮਾਰ'ਤੀਆਂ ਗੋਲੀਆਂ

ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਵਰਜੀਨੀਆ ਰਾਜ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਭਾਰਤੀ ਮਹਿਲਾ ਦਾ ਉਸ ਦੀ ਆਪਣੀ ਦੁਕਾਨ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਮੇਘਨਾ ਪਟੇਲ ਵਜੋਂ ਹੋਈ ਹੈ, ਜੋ ਪਿਛਲੇ 10 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਆਪਣੇ ਪਤੀ ਨਾਲ ਸਟੋਰ 'ਤੇ ਕੰਮ ਕਰਦੀ ਸੀ।

ਇਹ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ । ਵੀਡੀਓ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਨਕਾਬਪੋਸ਼ ਹਮਲਾਵਰ ਦੁਕਾਨ ਵਿੱਚ ਦਾਖਲ ਹੁੰਦਾ ਹੈ, ਕੁਝ ਸੰਕਿਟ ਇੱਧਰ-ਉੱਧਰ ਦੇਖਦਾ ਹੈ ਅਤੇ ਫਿਰ ਅਚਾਨਕ ਆਪਣੀ ਕਮਰ ਵਿੱਚੋਂ ਪਿਸਤੌਲ ਕੱਢ ਕੇ ਮੇਘਨਾ 'ਤੇ ਕਈ ਗੋਲੀਆਂ ਚਲਾ ਦਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕਾਤਲ ਮਹਿਜ਼ 26 ਸੰਕਿਟਾਂ ਵਿੱਚ ਇਸ ਖ਼ੂਨੀ ਖੇਡ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਸਮੇਤ ਦੁਨੀਆ ਭਰ ਵਿਚ 'ਲੂ' ਦਾ ਕਹਿਰ! ਟੁੱਟੇ ਸਾਰੇ ਰਿਕਾਰਡ, ਆਨਲਾਈਨ ਹੋਏ ਸਕੂਲ

ਸਥਾਨਕ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ CCTV ਫੁਟੇਜ ਦੇ ਆਧਾਰ 'ਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਵਿੱਚ ਅਮਰੀਕਾ ਵਿੱਚ ਇਹ ਚੌਥੇ ਗੁਜਰਾਤੀ ਨਾਗਰਿਕ ਦਾ ਕਤਲ ਹੈ, ਜਿਸ ਕਾਰਨ ਉੱਥੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਅਤੇ ਡਰ ਪਾਇਆ ਜਾ ਰਿਹਾ ਹੈ।

ਮੇਘਨਾ ਦੇ ਕਤਲ ਦੀ ਖ਼ਬਰ ਜਿਵੇਂ ਹੀ ਗੁਜਰਾਤ ਵਿੱਚ ਉਸ ਦੇ ਜੱਦੀ ਪਿੰਡ ਜਾਂਤਰਲ ਪਹੁੰਚੀ, ਉੱਥੇ ਮਾਤਮ ਪਸਰ ਗਿਆ। ਮੇਘਨਾ ਦੇ ਮਾਤਾ-ਪਿਤਾ ਪਿੰਡ ਵਿੱਚ ਹੀ ਰਹਿੰਦੇ ਹਨ, ਜਦਕਿ ਉਸ ਦਾ ਪਤੀ ਉਪੇਂਦਰਭਾਈ, ਬੇਟੀ ਨਕਸ਼ੀਬੇਨ ਅਤੇ ਬੇਟਾ ਸਮਿਤ ਅਮਰੀਕਾ ਵਿੱਚ ਹਨ। ਪੂਰਾ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ ਅਤੇ ਪਿੰਡ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News