ਘਿਨੌਣੀ ਹਰਕਤ : ਅਮਰੀਕਾ 'ਚ ਮਾਂ ਦੀ ਮੌਤ ਤੋਂ ਬਾਅਦ ਸਰਪ੍ਰਸਤਾਂ ਨੇ 'ਮਾਸੂਮ' ਦਾ ਕੀਤਾ ਕਤਲ

Friday, Dec 31, 2021 - 10:37 AM (IST)

ਘਿਨੌਣੀ ਹਰਕਤ : ਅਮਰੀਕਾ 'ਚ ਮਾਂ ਦੀ ਮੌਤ ਤੋਂ ਬਾਅਦ ਸਰਪ੍ਰਸਤਾਂ ਨੇ 'ਮਾਸੂਮ' ਦਾ ਕੀਤਾ ਕਤਲ

ਅਲਾਸਕਾ (ਭਾਸ਼ਾ)- ਅਮਰੀਕੀ ਸੂਬੇ ਅਲਾਸਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦੋ ਸਾਲਾ ਬੱਚੇ ਦੀ ਮਾਂ ਦੇ ਕਤਲ ਤੋਂ ਕਈ ਮਹੀਨੇ ਬਾਅਦ ਬੱਚੇ ਦੇ ਸਰਪ੍ਰਸਤਾਂ ਵੱਲੋਂ ਕਥਿਤ ਤੌਰ ’ਤੇ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਟੀਵਨ ਮੇਲੋਵਿਡੋਵ ਜੂਨੀਅਰ ਅਤੇ ਸੋਫੀ ਮਾਇਰਸ ਮੇਲੋਵਿਡੋਵ ਨੇ ਕਥਿਤ ਤੌਰ 'ਤੇ ਬੇਰਿੰਗ ਸਾਗਰ ਦੇ ਇੱਕ ਦੂਰ-ਦੁਰਾਡੇ ਟਾਪੂ 'ਤੇ ਆਪਣੇ ਘਰ ਵਿੱਚ ਬੱਚੇ ਦਾ ਕਤਲ ਕਰ ਦਿੱਤਾ। ਹਾਲਾਂਕਿ ਮੁਕੱਦਮੇ ਦੌਰਾਨ, ਦੋਸ਼ੀਆਂ ਨੇ ਖੁਦ ਨੂੰ ਬੇਕਸੂਰ ਦੱਸਿਆ। 

ਪੜ੍ਹੋ ਇਹ ਅਹਿਮ ਖਬਰ - ਓਮੀਕਰੋਨ ਦੀ ਦਹਿਸ਼ਤ, ਇਜ਼ਰਾਈਲ ਨੇ 'ਚੌਥੀ' ਬੂਸਟਰ ਡੋਜ਼ ਲਗਾਉਣ ਦੀ ਦਿੱਤੀ ਮਨਜ਼ੂਰੀ

ਅਧਿਕਾਰੀਆਂ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿੱਚ ਜੋਸ਼ੂਆ ਰੁਕੋਵਿਸ਼ਨਿਕੋਫ ਨੂੰ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ। ਅਲਾਸਕਾ ਸਟੇਟ ਟਰੂਪਰਜ਼ ਦੇ ਬੁਲਾਰੇ ਆਸਟਿਨ ਮੈਕਡੈਨੀਅਲ ਨੇ ਕਿਹਾ ਕਿ ਦੋਵਾਂ ਸ਼ੱਕੀਆਂ ਵੱਲੋਂ ਜਾਂਚ ਅਧਿਕਾਰੀਆਂ ਨੂੰ ਦਿੱਤੇ ਬਿਆਨ ਜਾਂਚ ਵਿੱਚ ਝੂਠੇ ਸਾਬਤ ਹੋਏ। ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਮਾਂ ਨਾਡੇਸਾ 'ਲਿਨੇਟ' ਰੁਕੋਵਿਸ਼ਨਿਕੋਫ਼ ਨੂੰ ਉਸ ਦੇ ਪਤੀ ਨੇ ਸੇਂਟ ਪੌਲ ਟਾਪੂ 'ਤੇ ਗਲਾ ਘੁੱਟ ਕੇ ਮਾਰ ਦਿੱਤਾ ਸੀ ਅਤੇ ਮੇਲੋਵਿਡੋਵ ਜੋੜਾ ਅਕਤੂਬਰ ਵਿਚ ਬੱਚੇ ਦਾ ਸਰਪ੍ਰਸਤ ਬਣ ਗਿਆ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News