ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣ ਕੈਨੇਡਾ ਪਹੁੰਚੀ ਗ੍ਰੇਟਾ, ਟਰੂਡੋ ਨਾਲ ਕੀਤੀ ਮੁਲਾਕਾਤ

Friday, Sep 27, 2019 - 11:29 PM (IST)

ਓਟਾਵਾ - ਕੈਨੇਡਾ 'ਚ ਜਿਥੇ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਪੂਰੇ ਜ਼ੋਰ-ਸ਼ੋਰ ਨਾਲ ਕਰ ਰਹੀਆਂ ਹਨ। ਉਥੇ ਕਲਾਈਮੇਟ ਚੇਂਜ਼ 'ਤੇ ਦੁਨੀਆ ਦੇ ਪ੍ਰਮੁੱਖ ਲੀਡਰਾਂ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ। ਇਸ ਦੇ ਉਲਟ 16 ਸਾਲਾ ਗ੍ਰੇਟਾ ਥਨਬਰਗ ਪੂਰੇ ਵਿਸ਼ਵ 'ਚ ਵਾਤਾਵਰਣ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕਰ ਰਹੀ ਹੈ। ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਕੈਨੇਡਾ ਪਹੁੰਚੀ ਗ੍ਰੇਟਾ ਲੀਬਰਲ ਲੀਡਰ ਜਸਟਿਨ ਟਰੂਡੋ ਨੂੰ ਮੁਲਾਕਾਤਾ ਕੀਤੀ। ਜਿਸ 'ਚ ਉਸ ਨੇ ਕਲਾਈਮੇਟ ਚੇਂਜ਼ ਦੇ ਸਬੰਧ 'ਚ ਟਰੂਡੋ ਨਾਲ ਗੱਲਬਾਤ ਕੀਤੀ। ਜਸਟਿਨ ਟਰੂਡੋ ਨੇ ਟਵਿੱਟਰ 'ਤੇ ਫੋਟੋ ਸ਼ੇਅਰ ਕਰਦਿਆਂ ਲਿਖਦਿਆਂ ਕਿ, 'ਧੰਨਵਾਦ ਗ੍ਰੇਟਾ ਥਨਬਰਗ, ਸਾਡੇ ਬੱਚਿਆਂ ਨੂੰ ਵਾਤਾਵਰਣ ਲਈ ਉਤਸ਼ਾਹਿਤ ਕਰਨ ਲਈ ਅਤੇ ਵਾਤਾਵਰਣ ਨੂੰ ਬਚਾਉਣ ਵਾਲੀ ਮੂਵਮੈਂਟ ਦਾ ਹਿੱਸਾ ਬਣਾਉਣ ਦੇ ਲਈ।

ਦੱਸ ਦਈਏ ਕਿ ਟਰੂਡੋ ਨਾਲ ਮੁਲਾਕਾਤ ਤੋਂ ਪਹਿਲਾਂ ਗ੍ਰੇਟਾ ਨਿਊਯਾਰਕ 'ਚ ਬੀਤੇ ਸੋਮਵਾਰ ਨੂੰ ਯੂਨਾਈਟੇਡ ਨੈਸ਼ਨਲ ਦੇ ਹੈੱਡਕੁਆਟਰ 'ਤੇ ਕਲਾਈਮੇਟ ਸੰਮੇਲਨ 'ਚ ਹਿੱਸਾ ਲੈਣ ਪਹੁੰਚੀ। ਇਸ ਸੰਮੇਲਨ 'ਚ ਥਨਬਰਗ ਨੇ ਭਾਰਤ ਸਮੇਤ ਯੂਰਪ ਅਤੇ ਅਮਰੀਕਾ ਦੇ ਕਈ ਨੌਜਵਾਨਾਂ ਦਾ ਦਿੱਲ ਜਿੱਤ ਲਿਆ। ਇਥੇ ਦੱਸ ਦਈਏ ਕਿ ਗ੍ਰੇਟਾ ਵੱਲੋਂ ਹੋਰਨਾਂ ਬੱਚਿਆਂ ਨਾਲ ਮਿਲ ਕੇ ਹਰ ਸ਼ੁੱਕਰਵਾਰ ਨੂੰ ਵਾਤਾਵਰਣ ਨੂੰ ਬਚਾਉਣ ਸਬੰਧੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦਾ ਅਸਰ ਵਿਸ਼ਵ ਭਰ ਦੇ ਬੱਚਿਆਂ 'ਤੇ ਪਿਆ ਅਤੇ ਉਨ੍ਹਾਂ ਨੇ ਵੀ ਹਰ ਸ਼ੁੱਕਰਵਾਰ ਨੂੰ ਸਕੂਲ ਜਾਣ ਦੀ ਬਜਾਏ ਵਾਤਾਵਰਣ ਨੂੰ ਬਚਾਉਣ ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।


Khushdeep Jassi

Content Editor

Related News