ਕੋਵਿਡ-19: ਗ੍ਰੀਸ ਸਰਕਾਰ ਵਧਾਈ ਲਾਕਡਾਊਨ ਦੀ ਮਿਆਦ
Thursday, Apr 23, 2020 - 07:15 PM (IST)

ਏਥਨਸ- ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਚੱਲਦੇ ਗ੍ਰੀਸ ਨੇ ਲਾਕਡਾਊਨ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਗ੍ਰੀਸ ਵਿਚ ਲਾਕਡਾਊਨ 4 ਮਈ ਤੱਕ ਲਾਗੂ ਰਹੇਗਾ। ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਚੱਲਦੇ ਗ੍ਰੀਸ ਵਿਚ ਮਾਰਚ ਮੱਧ ਵਿਚ ਰਾਸ਼ਟਰਵਿਆਪੀ ਲਾਕਡਾਊਨ ਲਾਇਆ ਗਿਆ ਸੀ। ਇਸ ਦੇ ਚੱਲਦੇ ਇਥੇ ਯੂਰਪੀ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਵਾਇਰਸ ਦੇ ਰੋਗੀਆਂ ਦੀ ਗਿਣਤੀ ਘੱਟ ਹੈ। ਸਰਕਾਰ ਦੇ ਬੁਲਾਰੇ ਸਟੇਲੀਓਸ ਗੋਡਾਸ ਨੇ ਇਕ ਨਿਊਜ਼ ਬ੍ਰੀਫਿੰਗ ਦੌਰਾਨ ਦੱਸਿਆ ਕਿ ਇਸ ਲਾਕਡਾਊਨ ਦਾ ਟੀਚਾ ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰੱਖਣਾ ਹੈ।
ਪ੍ਰਧਾਨ ਮੰਤਰੀ ਅਗਲੇ ਹਫਤੇ ਕਰਨਗੇ ਐਲਾਨ
ਲਾਕਡਾਊਨ ਦੌਰਾਨ ਅਧਿਕਾਰਿਤ ਪਰਮਿਟ ਦੇ ਨਾਲ ਘੁੰਮਣ ਦੀ ਆਗਿਆ ਰਹੇਗੀ। ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਲਾਕਡਾਊਨ ਦਾ ਟੀਚਾ ਲੋਕਾਂ ਨੂੰ ਘਰਾਂ ਵਿਚ ਕੈਦ ਕਰਨ ਦਾ ਨਹੀਂ। ਇਸ ਦਾ ਟੀਚਾ ਸਿਰਫ ਆਪਣੀ ਜ਼ਿੰਦਗੀ ਵਿਚ ਬਦਲਾਅ ਲਿਆ ਕੇ ਕੋਰੋਨਾ ਖਿਲਾਫ ਜੰਗ ਜਿੱਤਣਾ ਹੈ। ਇਹ ਜ਼ਿੰਦਗੀ ਬਚਾਉਣ ਦੇ ਲਈ ਹੈ। ਇਕ ਅਦਿੱਖ ਦੁਸ਼ਮਣ ਨੂੰ ਖਤਮ ਕਰਨ ਦੇ ਲਈ ਹੈ। ਪੇਟਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਰੀਕੋਸ ਮਿਤਸੋਟਾਕਿਸ ਅਗਲੇ ਹਫਤੇ ਦੀ ਸ਼ੁਰੂਾਤ ਵਿਚ ਇਕ ਸਮਾਜਿਕ ਭਾਸ਼ਣ ਵਿਚ ਇਸ ਬਦਲਾਅ ਦਾ ਐਲਾਨ ਕਰਨਗੇ।
ਕੁੱਲ ਕੋਰੋਨਾ ਰੋਗੀਆਂ ਦੀ ਗਿਣਤੀ 2,400 ਦੇ ਪਾਰ
ਦੱਸ ਦਈਏ ਕਿ ਗ੍ਰੀਸ ਵਿਚ ਕੁੱਲ ਕੋਰੋਨਾ ਰੋਗੀਆਂ ਦੀ ਗਿਣਤੀ 2,400 ਦਾ ਅੰਕੜਾ ਪਾਰ ਕਰ ਗਈ ਹੈ। ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 121 ਦਰਜ ਕੀਤੀ ਗਈ ਹੈ। ਦੇਸ਼ ਦੇ ਕਈ ਸਕੂਲਾਂ ਨੂੰ ਮਾਰਚ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਕਈ ਅਹਿਮ ਥਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਯੂਰਪ ਦੇ ਸ਼ਰਣਾਰਥੀ ਕੈਂਪਾਂ 'ਤੇ ਕੋਰੋਨਾ ਵਾਇਰਸ ਦਾ ਖਤਰਾ ਵਧਿਆ
ਗ੍ਰੀਸ ਸ਼ਰਣਾਰਥੀ ਕੈਂਪਾਂ ਦੇ ਕਾਰਣ ਸੁਰਖੀਆਂ ਵਿਚ ਰਿਹਾ ਹੈ। ਯੂਰਪ ਦੇ ਸ਼ਰਣਾਰਥੀ ਕੈਂਪਾਂ 'ਤੇ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਵਾਇਰਸ ਰਿਫਿਊਜੀ ਕੈਂਪਾਂ ਤੱਕ ਪਹੁੰਚ ਗਿਆ ਤਾਂ ਇਸ ਦਾ ਪਾਰ ਪਾਉਣਾ ਮੁਸ਼ਕਲ ਹੋਵੇਗਾ। ਗ੍ਰੀਸ ਦੇ ਲੇਸਬਾਸ ਸ਼ਰਣਾਰਥੀ ਕੈਂਪ ਵਿਚ ਹਾਲਾਤ ਬਹੁਤ ਖਰਾਬ ਹਨ ਤੇ ਮਦਦ ਦੀਆਂ ਕੋਸ਼ਿਸ਼ਾਂ ਨਾਕਾਫੀ ਹਨ।