UK ਆਉਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ, ਸਰਕਾਰ ਨੇ ਘਟਾਈ ਇਕਾਂਤਵਾਸ ਮਿਆਦ
Wednesday, Nov 25, 2020 - 02:25 AM (IST)
ਲੰਡਨ-ਬ੍ਰਿਟੇਨ ਕੋਵਿਡ-19 ਦੇ ਲਿਹਾਜ ਨਾਲ ਜਿਨ੍ਹਾਂ ਦੇਸ਼ਾਂ ਨੂੰ ਅਸੁਰੱਖਿਅਤ ਮੰਨਦਾ ਹੈ, ਉਥੋਂ ਆਉਣ ਵਾਲੇ ਯਾਤਰੀਆਂ ਨੂੰ ਅਗਲੇ ਮਹੀਨੇ ਤੋਂ ਰਾਹਤ ਮਿਲੇਗੀ। ਯੋਜਨਾ ਤਹਿਤ ਅਸੁਰੱਖਿਅਤ ਖੇਤਰਾਂ ਤੋਂ ਆਉਣ ਵਾਲੇ ਮੌਜੂਦਾ ਯਾਤਰੀਆਂ ਨੂੰ ਦੋ ਹਫਤੇ ਦੀ ਥਾਂ ਸਿਰਫ ਪੰਜ ਦਿਨ ਹੀ ਇਕਾਂਤਵਾਸ ਰਹਿਣਾ ਹੋਵੇਗਾ, ਬਸ਼ਰਤੇ ਕੋਵਿਡ-19 ਜਾਂਚ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਾ ਹੋਵੇ। ਬ੍ਰਿਟੇਨ ਵੱਲੋਂ ਇਕਾਂਤਵਾਸ ਨਿਯਮਾਂ 'ਚ ਬਦਲਾਅ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਅਤੇ ਇਹ 15 ਦਸੰਬਰ ਤੋਂ ਪ੍ਰਭਾਵੀ ਹੋਵੇਗਾ।
ਇਹ ਵੀ ਪੜ੍ਹੋ:-ਮਹਾਮਾਰੀ 'ਚ ਬਾਹਰ ਖਾਣ ਲਈ ਟੈਂਟ ਸੁਰੱਖਿਅਤ ਤਰੀਕਾ?
ਇਸ ਬਦਲਾਅ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਯਾਤਰਾ ਉਦਯੋਗ ਕਰ ਰਿਹਾ ਸੀ, ਜੋ ਕੋਵਿਡ-19 ਮਹਾਮਾਰੀ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਨਵੇਂ ਨਿਯਮਾਂ ਤਹਿਤ ਬ੍ਰਿਟੇਨ ਆਉਣ ਵਾਲੇ ਯਾਤਰੀ ਹੁਣ 14 ਦਿਨਾਂ ਦੇ ਇਕਾਂਤਵਾਸ ਦੀ ਮਿਆਦ ਨੂੰ ਇਥੇ ਆਉਣ ਵਾਲੇ ਪੰਜਵੇਂ ਦਿਨ ਜਾਂ ਉਸ ਤੋਂ ਬਾਅਦ ਨਿੱਜੀ ਲੈਬੋਟਰੀ ਤੋਂ ਕੋਵਿਡ-19 ਜਾਂਚ ਕਰਵਾ ਕੇ ਕੰਮ ਕਰ ਸਕਦੇ ਹਨ। ਇਸ ਜਾਂਚ ਦੀ ਸੰਭਾਵਿਤ ਕੀਮਤ ਕਰੀਬ 100 ਪਾਊਂਡ (10 ਹਜ਼ਾਰ ਰੁਪਏ) ਹੋਵੇਗੀ।
ਜਾਂਚ ਨਤੀਜੇ ਆਉਣ 'ਚ ਆਮ ਤੌਰ 'ਤੇ 48 ਘੰਟੇ ਲੱਗਦੇ ਹਨ ਪਰ ਕਈ ਵਾਰ ਉਸੇ ਦਿਨ ਨਤੀਜੇ ਆ ਜਾਂਦੇ ਹਨ। ਹਾਲਾਂਕਿ, ਨਵਾਂ ਨਿਯਮਾਂ ਇੰਗਲੈਂਡ ਦੇ ਹੋਰ ਹਿੱਸਿਆਂ, ਉੱਤਰੀ ਆਇਰਲੈਂਡ, ਸਕਾਟਲੈਂਡ ਅਤੇ ਵੈਲਸ ਤੋਂ ਆਉਣ ਵਾਲਿਆਂ 'ਤੇ ਲਾਗੂ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਪਹਿਲੇ ਦੀ ਤਰ੍ਹਾਂ 14 ਦਿਨ ਦੇ ਇਕਾਂਤਵਾਸ 'ਚ ਰਹਿਣਾ ਹੀ ਹੋਵੇਗਾ।
ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ
ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ 'ਸਾਡੀ ਨਵੀਂ ਜਾਂਚ ਰਣਨੀਤੀ ਸਾਨੂੰ ਹੋਰ ਸੁਤੰਤਰ ਤਰੀਕੇ ਨਾਲ ਯਾਤਰਾ ਕਰਨ ਦੀ ਇਜਾਜ਼ਤ ਦੇਵੇਗੀ, ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਅਤੇ ਅੰਤਰਰਾਸ਼ਟਰੀ ਕਾਰੋਬਾਰ ਲਈ ਯਾਤਰਾ ਸੰਭਵ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੰਜ ਦਿਨ ਬਾਅਦ ਜਾਂਚ ਦਾ ਵਿਕਲਪ ਦੇ ਕੇ ਅਸੀਂ ਯਾਤਰਾ ਉਦਯੋਗ ਦੀ ਵੀ ਮਦਦ ਕਰ ਰਹੇ ਹਾਂ, ਜੋ ਮਹਾਮਾਰੀ ਕਾਰਣ ਦੋਬਾਰਾ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।