ਨਾਨੀ ਨੇ ਦਿੱਤਾ ''ਦੋਹਤੇ'' ਨੂੰ ਜਨਮ, ਬਿਨਾਂ ਯੂਟਰਸ ਦੇ ਪੈਦਾ ਹੋਈ ਸੀ ਬੇਟੀ

Wednesday, Jan 26, 2022 - 12:38 PM (IST)

ਸਿਡਨੀ (ਬਿਊਰੋ) ਆਸਟ੍ਰੇਲੀਆ ਵਿਚ ਇਕ ਮਹਿਲਾ ਨੇ ਆਪਣੇ ਦੋਹਤੇ ਮਤਲਬ ਆਪਣੀ ਬੇਟੀ ਦੇ ਬੱਚੇ ਨੂੰ ਜਨਮ ਦਿੱਤਾ ਹੈ। ਮੈਰੀ ਅਰਨੋਲਡ ਆਪਣੀ ਬੇਟੀ ਮੇਗਨ ਵਾਈਟ ਲਈ ਸਰੋਗੇਟ ਮਦਰ ਬਣੀ। ਅਸਲ ਵਿਚ ਮੇਗਨ ਨੂੰ 17 ਸਾਲ ਦੀ ਉਮਰ ਵਿਚ ਮੇਅਰ ਰੋਕਿਟੰਸਕੀ-ਮੀਸਟਰ-ਹੌਸਰ ਸਿੰਡਰੋਮ (MRKH) ਦਾ ਪਤਾ ਚੱਲਿਆ ਸੀ। ਇਹ ਇਕ ਤਰ੍ਹਾਂ ਦਾ ਡਿਸਆਰਡਰ ਮਤਲਬ ਵਿਕਾਰ ਹੁੰਦਾ ਹੈ, ਜਿਸ ਵਿਚ ਬੱਚੀ ਬਿਨਾਂ ਯੂਟਰਸ ਦੇ ਹੀ ਜਨਮ ਲੈਂਦੀ ਹੈ। ਇਸ ਕਾਰਨ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ ਪਰ ਸਿਰਫ ਸਰੋਗੇਟ ਮਦਰ ਦੀ ਮਦਦ ਨਾਲ ਬਾਇਓਲੌਜੀਕਲ ਮਾਂ ਬਣ ਸਕਦੀ ਸੀ। 

PunjabKesari

ਬੇਟੀ ਲਈ ਮਾਂ ਬਣੀ ਸਰੋਗੇਟ ਮਦਰ
54 ਸਾਲ ਦੀ ਮੈਰੀ ਨੂੰ ਪਤਾ ਸੀ ਕਿ ਉਸ ਦੀ ਬੇਟੀ ਕਦੇ ਮਾਂ ਨਹੀਂ ਬਣ ਸਕਦੀ। ਇਸ ਮਗਰੋਂ ਉਹਨਾਂ ਨੇ ਆਪਣੀ ਬੇਟੀ ਲਈ ਸਰੋਗੇਟ ਮਦਰ ਬਣਨ ਦਾ ਫ਼ੈਸਲਾ ਲਿਆ। ਹਾਲਾਂਕਿ ਮੈਰੀ ਤੋਂ ਪਹਿਲਾਂ ਵੀ ਕੈਨੇਡਾ ਦੀ ਇਕ ਮਹਿਲਾ ਮੇਗਨ ਲਈ ਸਰੋਗੇਟ ਮਦਰ ਬਣੀ ਸੀ ਪਰ ਗਰਭ ਅਵਸਥਾ ਦੇ 21ਵੇਂ ਹਫ਼ਤੇ ਵਿਚ ਬੱਚੇ ਦੀ ਪੇਟ ਵਿਚ ਹੀ ਮੌਤ ਹੋ ਗਈ। ਇਸ ਮਗਰੋਂ ਮੇਗਨ ਦੇ ਮਾਂ ਬਣਨ ਦਾ ਸੁਪਨਾ ਟੁੱਟ ਗਿਆ ਪਰ ਉਸ ਦੀ ਮਾਂ ਨੇ ਹਿੰਮਤ ਨਹੀਂ ਹਾਰੀ। ਕਾਫੀ ਅਧਿਐਨ ਦੇ ਬਾਅਦ ਮੇਗਨ ਦੀ ਮਾਂ ਨੂੰ ਇਸ ਬਾਰੇ ਪਤਾ ਚੱਲਿਆ ਕਿ ਉਹ ਖੁਦ ਵੀ ਆਪਣੀ ਬੇਟੀ ਲਈ ਸਰੋਗੇਟ ਮਦਰ ਬਣ ਸਕਦੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਓਮੀਕਰੋਨ ਵੈਰੀਐਂਟ ਖ਼ਿਲਾਫ਼ 'ਵੈਕਸੀਨ' ਤਿਆਰ, ਫਾਈਜ਼ਰ ਨੇ ਸ਼ੁਰੂ ਕੀਤਾ 'ਟ੍ਰਾਇਲ'

ਨਾਨੀ ਨੇ ਦਿੱਤਾ ਦੋਹਤੇ ਨੂੰ ਜਨਮ
ਪਿਛਲੇ ਹਫ਼ਤੇ ਮੈਰੀ ਨੇ ਆਪਰੇਸ਼ਨ ਜ਼ਰੀਏ ਆਪਣੇ ਦੋਹਤੇ ਵਿੰਸਟਨ ਨੂੰ ਜਨਮ ਦਿੱਤਾ। ਇਹ ਆਪਣੇ ਆਪ ਵਿਚ ਅਨੋਖਾ ਮਾਮਲਾ ਹੈ। ਸਥਾਨਕ ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਮੇਗਨ ਨੇ ਦੱਸਿਆ ਕਿ ਵਿੰਸਟਨ ਨੂੰ ਆਪਣੀਆਂ ਬਾਹਾਂ ਵਿਚ ਲੈਣਾ ਕੋਈ ਸੁਪਨਾ ਸੱਚ ਹੋਣ ਵਾਂਗ ਸੀ। ਉਸ ਨੂੰ ਪਹਿਲੀ ਨਜ਼ਰ ਵਿਚ ਦੇਖਦੇ ਹੀ ਸਾਨੂੰ ਉਸ ਨਾਲ ਪਿਆਰ ਹੋ ਗਿਆ। ਉਸ ਨੇ ਸਾਡੇ ਦਿਲ ਨੂੰ ਪਿਆਰ ਨਾਲ ਭਰ ਦਿੱਤਾ। ਬੱਚੇ ਦੇ ਜਨਮ ਸਮੇਂ ਅਸੀਂ ਹਸਪਤਾਲ ਵਿਚ ਸੀ। ਅਸੀਂ ਘਬਰਾਏ ਹੋਏ ਸੀ ਪਰ ਉਤਸ਼ਾਹਿਤ ਵੀ ਸੀ।ਆਪਣੇ ਮੁਸ਼ਕਲ ਦਿਨਾਂ ਨੂੰ ਯਾਦ ਕਰਕੇ ਮੇਗਨ ਦੱਸਦੀ ਹੈਕਿ ਸਕੂਲ ਦੇ ਸਮੇਂ ਤੋਂ ਹੀ ਮੈਨੂੰ ਲੱਗਦਾ ਸੀ ਕਿ ਮੇਰੇ ਨਾਲ ਕੁਝ ਤਾਂ ਗਲਤ ਹੈ ਕਿਉਂਕਿ ਮੈਨੂੰ ਛੱਡ ਕੇ ਸਾਰੀਆਂ ਕੁੜੀਆਂ ਨੂੰ ਪੀਰੀਅਡਸ ਆਉਂਦੇ ਸਨ। ਫਿਰ ਡਾਕਟਰਾਂ ਤੋਂ ਉਸ ਨੂੰ ਪਤਾ ਚੱਲਿਆ ਕਿ ਉਹ MRKH ਸਿੰਡਰੋਮ ਨਾਲ ਪੀੜਤ ਹੈ। 


PunjabKesari


Vandana

Content Editor

Related News