ਬਲੋਚਿਸਤਾਨ ਸਰਕਾਰ ਦਾ ਅਨੋਖਾ ਫਰਮਾਨ, ਅਧਿਕਾਰੀ ਲਗਾਉਣ ‘ਪਾਕਿਸਤਾਨ ਜ਼ਿੰਦਾਬਾਦ’ ਦੀ ਕਾਲਰ ਟਿਊਨ
Thursday, Sep 30, 2021 - 05:31 PM (IST)
ਇਸਲਾਮਾਬਾਦ : ਬਲੋਚਿਸਤਾਨ ਸੂਬੇ ਵਿਚ ਪਾਕਿਸਤਾਨ ਵਿਰੋਧੀ ਵਿਦਰੋਹੀਆਂ ਦੇ ਲਗਾਤਾਰ ਵਧਦੇ ਹਮਲਿਆਂ ਨਾਲ ਬਲੋਚਿਸਤਾਨ ਸਰਕਾਰ ਡਰੀ ਹੋਈ ਹੈ। ਅਜਿਹੇ ਵਿਚ ਸਰਕਾਰੀ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਪ੍ਰਤੀ ਵਫ਼ਾਦਾਰੀ ਜਤਾਉਣ ਲਈ ਅਜੀਬੋ-ਗ਼ਰੀਬ ਹੁਕਮ ਵੀ ਦਿੱਤੇ ਗਏ ਹਨ। ਬਲੋਚਿਸਤਾਨ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦੀ ਕਾਲਰ ਟਿਊਨ ਲਗਾਉਣ ਦਾ ਹੁਕਮ ਦਿੱਤਾ ਹੈ। ਇੰਨਾ ਹੀ ਨਹੀਂ ਜਾਰੀ ਕੀਤੇ ਗਏ ਹੁਕਮ ਵਿਚ ਇਸ ਕਾਲਰ ਟਿਊਨ ਨੂੰ ਲਗਾਉਣ ਦਾ ਤਰੀਕਾ ਵੀ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਬੇਰੁਜ਼ਗਾਰੀ ਦੀ ਮਾਰ, ਚਪੜਾਸੀ ਦੇ 1 ਅਹੁਦੇ ਲਈ 15 ਲੱਖ ਲੋਕਾਂ ਨੇ ਦਿੱਤੀ ਅਰਜ਼ੀ
ਬਲੋਚਿਸਤਾਨ ਸਰਕਾਰ ਦੇ ਹਿਊਮਨਸ ਰਿਸੋਰਸ ਡਿਪਾਰਟਮੈਂਟ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਸੂਬੇ ਦੇ ਚੀਫ ਸਕੱਤਰ, ਸਾਇੰਸ ਅਤੇ ਇੰਫਾਰਮੇਸ਼ਨ ਤਕਨਾਲੋਜੀ ਡਿਪਾਰਟਮੈਂਟ ਨਾਲ ਹੋਈ ਬੈਠਕ ਵਿਚ ਪਾਕਿਸਤਾਨ ਜ਼ਿੰਦਾਬਾਦ ਕਾਲਰ ਟਿਊਨ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਲੋਚਿਸਤਾਨ ਸੂਬੇ ਦੇ ਸਾਰੇ ਕਰਮਚਾਰੀਆਂ ਲਈ ਇਹ ਕਾਲਰ ਟਿਊਣ ਲਗਾਉਣਾ ਜ਼ਰੂਰੀ ਹੋਵੇਗਾ।
ਦੱਸਣਯੋਗ ਹੈ ਕਿ ਬਲੋਚਿਸਤਾਨ ਵਿਚ ਵਿਦਰੋਹੀਆ ਦੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਰਾਜਧਾਨੀ ਕਵੇਟਾ ਵਿਚ ਕੁੱਝ ਦਿਨ ਪਹਿਲਾਂ ਹੀ ਇਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਕਈ ਪੁਲਸ ਕਰਮੀਆਂ ਦੇ ਇਲਾਵਾ 7 ਲੋਕਾਂ ਦੀ ਮੌਤ ਹੋਈ ਸੀ। ਸੇਰੇਨਾ ਹੋਟਲ ਦੇ ਬਾਹਰ 2 ਵਾਰ ਹਮਲੇ ਕੀਤੇ ਜਾ ਚੁੱਕੇ ਹਨ। ਪਾਕਿਸਤਾਨ ਸਰਕਾਰ ਚਾਹ ਕੇ ਵੀ ਬਲੋਚਿਸਤਾਨ ਵਿਚ ਹਮਲੇ ਨਹੀਂ ਰੋਕ ਪਾ ਰਹੀ। ਅਜਿਹੇ ਵਿਚ ਉਹ ਇਸ ਸੂਬੇ ਦੇ ਲੋਕਾਂ ਨੂੰ ਹੁਣ ਦੇਸ਼ ਭਗਤੀ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।