ਦਾਊਦ ਸਾਡੇ ਦੇਸ਼ ਦਾ ਨਾਗਰਿਕ ਨਹੀਂ : ਡੋਮਿਨਿਕਾ ਸਰਕਾਰ

8/30/2020 2:56:50 PM

ਰੋਸੇਉ (ਭਾਸ਼ਾ): ਕੈਰੀਬੀਆਈ ਦੇਸ਼ ਰੀਪਬਲਿਕ ਆਫ ਡੋਮਿਨਿਕਾ ਦੀ ਸਰਕਾਰ ਨੇ ਕਿਹਾ ਹੈ ਕਿ ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਦਾਊਦ ਇਬਰਾਹਿਮ ਉਹਨਾਂ ਦੇ ਦੇਸ਼ ਦਾ ਨਾਗਿਰਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਦਾਊਦ ਕਦੇ ਵੀ ਉਹਨਾਂ ਦਾ ਦੇਸ਼ ਦਾ ਨਾਗਰਿਕ ਨਹੀਂ ਰਿਹਾ ਅਤੇ ਨਾ ਹੀ ਉਸ ਦੇ ਕੋਲ ਡੋਮਿਨਿਕਾ ਦਾ ਪਾਸਪੋਰਟ ਹੈ। ਇਸ ਤੋਂ ਪਹਿਲਾਂ ਭਾਰਤੀ ਡੋਜ਼ੀਅਰ ਵਿਚ ਕਿਹਾ ਗਿਆ ਸੀ ਕਿ ਦਾਊਦ ਇਬਰਾਹਿਮ ਨੇ ਇਕਨੌਮਿਕ ਸਿਟੀਜਨਸ਼ਿਪ ਪ੍ਰੋਗਰਾਮ ਦੇ ਤਹਿਤ ਡੋਮਿਨਿਕਾ ਦਾ ਪਾਸਪੋਰਟ ਹਾਸਲ ਕੀਤਾ ਹੈ।

ਡੋਮਿਨਿਕਾ ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''ਦਾਊਦ ਇਬਰਾਹਿਮ ਨਾ ਤਾਂ ਡੋਮਿਨਿਕਾ ਦਾ ਨਾਗਰਿਕ ਹੈ ਅਤੇ ਨਾ ਹੀ ਕਦੇ ਰਿਹਾ ਹੈ। ਦਾਊਦ ਇਕਨੌਮਿਕ ਸਿਟੀਜਨਸ਼ਿਪ ਪ੍ਰੋਗਰਾਮ ਦੇ ਤਹਿਤ ਵੀ ਕਦੇ ਡੋਮਿਨਿਕਾ ਦਾ ਨਾਗਰਿਕ ਨਹੀਂ ਰਿਹਾ।'' ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਖਬਰਾਂ ਝੂਠੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਖਾਧ ਸੁਰੱਖਿਆ ਏਜੰਸੀਆਂ ਨੇ ਕਿਹਾ ਸੀਕਿ ਦਾਊਦ ਇਬਰਾਹਿਮ ਵੱਖ-ਵੱਖ ਨਾਮ ਅਤੇ ਪਤੇ ਨਾਲ ਕਈ ਪਾਸਪੋਰਟ ਰੱਖਦਾ ਹੈ। ਇਸ ਵਿਚ ਭਾਰਤ, ਪਾਕਿਸਤਾਨ, ਦੁਬਈ ਅਤੇ ਕਾਮਨਵੈਲਥ ਆਫ ਡੋਮਿਨਿਕਾ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਹਸਪਤਾਲ 'ਚ ਇਕ ਬਿੱਲੀ ਨੂੰ ਮਿਲੀ ਸੁਰੱਖਿਆ ਗਾਰਡ ਦੀ ਨੌਕਰੀ, ਤਸਵੀਰ ਵਾਇਰਲ 

ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ 1993 ਵਿਚ ਹੋਏ 13 ਬੰਬ ਧਮਾਕਿਆਂ ਨਾਲ ਨਾ ਸਿਰਫ ਦੇਸ਼, ਸਗੋਂ ਪੂਰੀ ਦੁਨੀਆ ਹਿੱਲ ਗਈ ਸੀ। ਇਸ ਅੱਤਵਾਦੀ ਘਟਨਾ ਵਿਚ 350 ਲੋਕਾਂ ਦੀ ਮੌਤ ਹੋਈ ਸੀ ਅਤੇ 1200 ਤੋਂ ਵਧੇਰੇ ਲੋਕ ਜ਼ਖਮੀ ਹੋਏ ਸਨ। 2003 ਵਿਚ ਭਾਰਤ ਸਰਕਾਰ ਨੇ ਅਮਰੀਕਾ ਨਾਲ ਮਿਲ ਕੇ ਇਸ ਦੇ ਜ਼ਿੰਮੇਵਾਰ ਦਾਊਦ ਇਬਰਾਹਿਮ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਾਰ ਦਿੱਤਾ ਸੀ। ਭਾਰਤ ਦੇ ਕਈ ਵਾਰ ਸਬੂਤ ਪੇਸ਼ ਕੀਤੇ ਜਾਣ ਦੇ ਬਾਅਦ ਵੀ ਪਾਕਿਸਤਾਨ ਨੇ ਹਮੇਸ਼ਾ ਉਸ ਦੇ ਆਪਣੇ ਇੱਥੇ ਹੋਣ ਤੋਂ ਇਨਕਾਰ ਕੀਤਾ ਪਰ ਆਖਿਰਕਾਰ ਉਹ ਆਪਣੇ ਹੀ ਜਾਲ ਵਿਚ ਫਸ ਗਿਆ।

ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਗ੍ਰੇ ਲਿਸਟ ਵਿਚ ਆਉਣ ਤੋਂ ਬਚਣ ਲਈ ਪਾਕਿਸਤਾਨ ਨੇ 88 ਅੱਤਵਾਦੀ ਸੰਗਠਨਾਂ ਅਤੇ ਉਹਨਾਂ ਦੇ ਮੁਖੀਆਂ ਦੀ ਲਿਸਟ ਜਾਰੀ ਕੀਤੀ ਜਿਹਨਾਂ 'ਤੇ ਪਾਬੰਦੀਆਂ ਲਗਾਉਣ ਦਾ ਉਸ ਨੇ ਦਾਅਵਾ ਕੀਤਾ ਹੈ। ਇਸ ਲਿਸਟ ਵਿਚ ਦਾਊਦ ਦਾ ਨਾਮ ਸ਼ਾਮਲ ਕਰ ਕੇ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਭਾਰਤ ਦਾ ਦੋਸ਼ੀ ਉਸ ਦੀ ਜ਼ਮੀਨ 'ਤੇ ਆਰਾਮ ਨਾਲ ਰਹਿ ਰਿਹਾ ਹੈ। ਪਾਕਿਸਤਾਨ ਨੇ ਜਿਹੜੇ ਦਸਤਾਵੇਜ਼ ਜਾਰੀ ਕੀਤੇ ਹਨ ਉਸ ਵਿਚ ਦੱਸਿਆ ਗਿਆ ਹੈ ਕਿ ਸ਼ੇਖ ਦਾਊਦ ਇਬਰਾਹਿਮ ਕਾਸਕਰ ਦਾ ਜਨਮ ਭਾਰਤ ਦੇ ਮਹਾਰਾਸ਼ਟਰ ਵਿਚ ਰਤਨਾਗਿਰੀ ਦੇ ਖੇਰ ਵਿਚ 26 ਦਸੰਬਰ, 1955 ਨੂੰ ਸ਼ੇਖ ਇਬਰਾਹਿਮ ਅਲੀ ਕਾਸਕਰ ਦੇ ਘਰ ਵਿਚ ਹੋਇਆ। ਉਸ ਦੀ ਨਾਗਰਿਕਤਾ ਵੀ ਭਾਰਤੀ ਦੱਸੀ ਗਈ ਹੈ। ਨਾਲ ਹੀ ਉਸ ਦੇ ਸਾਰੇ ਨਾਵਾਂ ਜਿਵੇਂ ਦਾਊਦ ਹਸਨ, ਅਬਦੁਲ ਹਮੀਨ ਅਬਦੁੱਲ ਅਜੀਜ਼, ਦਾਊਦ ਸਾਬਰੀ, ਦਾਊਦ ਭਾਈ, ਹਾਜ਼ੀ ਭਾਈ, ਵੱਡਾ ਭਾਈ, ਆਦਿ ਦਾ ਜ਼ਿਕਰ ਵੀ ਕੀਤਾ ਗਿਆ ਹੈ।
 


Vandana

Content Editor Vandana