ਵੱਡਾ ਝਟਕਾ, ਵੱਧ ਗਈਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਵੀ ਹੋਇਆ 4 ਰੁਪਏ ਮਹਿੰਗਾ

Wednesday, Oct 01, 2025 - 09:40 AM (IST)

ਵੱਡਾ ਝਟਕਾ, ਵੱਧ ਗਈਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਵੀ ਹੋਇਆ 4 ਰੁਪਏ ਮਹਿੰਗਾ

ਇਸਲਾਮਾਬਾਦ (ਏਜੰਸੀ)- ਕੇਂਦਰੀ ਸਰਕਾਰ ਨੇ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ। ਪਾਕਿਸਤਾਨ ਦੇ ਵਿੱਤ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪੈਟਰੋਲ ਦੇ ਭਾਅ ਪ੍ਰਤੀ ਲੀਟਰ 4.07 ਰੁਪਏ ਵਧਾ ਕੇ 268.68 ਰੁਪਏ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ, ਹਾਈ-ਸਪੀਡ ਡੀਜ਼ਲ ਦੀ ਕੀਮਤ ਵੀ 4.04 ਰੁਪਏ ਵਧ ਕੇ 276.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਨਵੇਂ ਭਾਅ ਤੁਰੰਤ ਪ੍ਰਭਾਵੀ ਹੋ ਗਏ ਹਨ।

ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਵੱਡੀ ਖ਼ਬਰ ; ਵਿਆਹ ਦੇ 19 ਸਾਲ ਮਗਰੋਂ ਵੱਖ ਹੋਣ ਜਾ ਰਹੀ ਇਹ ਮਸ਼ਹੂਰ ਜੋੜੀ

ਦੂਜੇ ਪਾਸੇ, ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ (OGRA) ਨੇ ਅਕਤੂਬਰ ਮਹੀਨੇ ਲਈ ਐੱਲ.ਪੀ.ਜੀ. ਦੀ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ। ਘਰੇਲੂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 79.14 ਰੁਪਏ ਘਟਾ ਕੇ 2,448 ਰੁਪਏ ਕਰ ਦਿੱਤੀ ਗਈ ਹੈ। ਪ੍ਰਤੀ ਕਿਲੋਗ੍ਰਾਮ ਐੱਲ.ਪੀ.ਜੀ. ਦੀ ਕੀਮਤ ਵੀ 6.71 ਰੁਪਏ ਘਟੌਤੀ ਕੀਤੀ ਗਈ ਹੈ, ਜੋ 214.19 ਰੁਪਏ ਤੋਂ ਘੱਟ ਕੇ 207.48 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ: ਇਕ ਹੋਰ ਅਦਾਕਾਰ ਚੜ੍ਹੇਗਾ ਸੰਸਦ ਦੀਆਂ ਪੌੜੀਆਂ ! ਐਕਟਿੰਗ 'ਚ ਧੱਕ ਪਾਉਣ ਮਗਰੋਂ ਰਾਜਨੀਤੀ 'ਚ ਰੱਖੇਗਾ ਪੈਰ

ਇਸ ਤੋਂ ਪਹਿਲਾਂ ਸਤੰਬਰ ਵਿੱਚ ਡੀਜ਼ਲ ਦੇ ਭਾਅ ਪ੍ਰਤੀ ਲੀਟਰ 2.78 ਰੁਪਏ ਵਧਾਏ ਗਏ ਸਨ। ਖ਼ਬਰਾਂ ਮੁਤਾਬਕ, ਅਗਲੇ ਦਿਨਾਂ ਵਿੱਚ ਹਾਈ-ਸਪੀਡ ਡੀਜ਼ਲ, ਕੇਰੋਸੀਨ ਅਤੇ ਲਾਈਟ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਹੈ। ਕੀਮਤਾਂ ਵਿੱਚ ਇਸ ਸੋਧ ਲਈ ਸਿਫ਼ਾਰਸ਼ੀ ਸੰਖੇਪ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਕੋਲ ਅੰਤਿਮ ਮਨਜ਼ੂਰੀ ਲਈ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਕੈਟਰੀਨਾ ਕੈਫ ਦੀ ਨਵੀਂ ਤਸਵੀਰ ਹੋਈ ਵਾਇਰਲ, ਚਿਹਰੇ 'ਤੇ ਦਿਖਿਆ Pregnancy ਗਲੋਅ

ਫਿਊਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਦੇਸ਼ ਭਰ ਵਿੱਚ ਲੋਕਾਂ ਦਾ ਗੁੱਸਾ ਫੈਲ ਰਿਹਾ ਹੈ। ਨਾਗਰਿਕਾਂ ਦਾ ਕਹਿਣਾ ਹੈ ਕਿ ਜਦੋਂ ਦੁਨੀਆ ਭਰ ਦੀਆਂ ਮਾਰਕੀਟਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਤਾਂ ਪਾਕਿਸਤਾਨ ਵਿੱਚ ਇਸ ਦੇ ਉਲਟ ਭਾਅ ਵੱਧ ਰਹੇ ਹਨ। ਇੱਕ ਰਹਾਇਸ਼ੀ ਨੇ ਦੋਸ਼ ਲਾਇਆ ਕਿ ਸਰਕਾਰ ਗਰੀਬ ਲੋਕਾਂ ਦੀ ਕੋਈ ਪਰਵਾਹ ਨਹੀਂ ਕਰ ਰਹੀ ਅਤੇ ਬਿਜਲੀ, ਗੈਸ ਤੇ ਪੈਟਰੋਲ ਸਭ ਕੁਝ ਮਹਿੰਗਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਸ਼ਹੂਰ YouTuber ਹੋਇਆ ਗ੍ਰਿਫ਼ਤਾਰ ! ਲੱਗੇ ਗੰਭੀਰ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News