ਗੂਗਲ ਦੇ ਸੀਈਓ ਵੱਲੋਂ ਪਹਿਲੀ ਵਾਰ ਭਾਰਤੀ ਦੂਤਘਰ ਦਾ ਦੌਰਾ, ਰਾਜਦੂਤ ਸੰਧੂ ਨਾਲ ਵਿਭਿੰਨ ਮੁੱਦਿਆਂ 'ਤੇ ਚਰਚਾ
Tuesday, Sep 20, 2022 - 10:07 AM (IST)

ਵਾਸ਼ਿੰਗਟਨ (ਭਾਸ਼ਾ)- ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁੰਦਰ ਪਿਚਾਈ ਨੇ ਅਮਰੀਕਾ ਦੀ ਰਾਜਧਾਨੀ ਵਿਚ ਭਾਰਤੀ ਦੂਤਘਰ ਦਾ ਆਪਣਾ ਪਹਿਲਾ ਦੌਰਾ ਕੀਤਾ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਦੇਸ਼ ਵਿਚ ਤਕਨਾਲੋਜੀ ਕੰਪਨੀ ਦੀਆਂ ਗਤੀਵਿਧੀਆਂ ਦੇ ਵੱਖ-ਵੱਖ ਪਹਿਲੂਆਂ ਅਤੇ ਵਿਸ਼ੇਸ਼ ਤੌਰ 'ਤੇ ਡਿਜੀਟਾਈਜੇਸ਼ਨ ਲਈ ਕੀਤੇ ਗਏ ਯਤਨਾਂ 'ਤੇ ਚਰਚਾ ਕੀਤੀ।
ਪਿਚਾਈ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਭਾਰਤੀ ਦੂਤਾਘਰ ਦੇ ਦੌਰੇ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ ਕਿ ਇਸ ਗੱਲਬਾਤ ਲਈ ਰਾਜਦੂਤ ਸੰਧੂ ਦਾ ਧੰਨਵਾਦ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਚੋਟੀ ਦੇ ਭਾਰਤੀ ਅਮਰੀਕੀ ਟੈਕ ਸੀਈਓ ਨੇ ਦੂਤਘਰ ਦਾ ਦੌਰਾ ਕੀਤਾ ਹੈ। ਪਿਚਾਈ ਨੇ ਕਿਹਾ ਕਿ ਭਾਰਤ ਪ੍ਰਤੀ ਗੂਗਲ ਦੀ ਵਚਨਬੱਧਤਾ ਬਾਰੇ ਚਰਚਾ ਕਰਨ ਦੇ ਮੌਕੇ ਦੀ ਸ਼ਲਾਘਾ ਕਰਦਾ ਹਾਂ। ਮੈਂ ਭਾਰਤ ਦੇ ਡਿਜੀਟਲ ਭਵਿੱਖ ਲਈ ਸਾਡਾ ਸਮਰਥਨ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ਉੱਧਰ ਸੰਧੂ ਨੇ ਟਵੀਟ ਕੀਤਾ ਕਿ ਤਕਨਾਲੋਜੀ ਉਹ ਜੋ ਬਦਲਾਅ ਲਿਆਵੇ, ਵਿਚਾਰ ਉਹ ਜੋ ਇਸਨੂੰ ਸਮਰੱਥ ਬਣਾਉਣ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਜੇਲ੍ਹ ਤੋਂ ਰਿਹਾਅ ਤਾਲਿਬਾਨੀ ਦਾ ਦਾਅਵਾ, ਅਮਰੀਕੀ ਦੇ ਬਦਲੇ ਹੋਈ ਉਸ ਦੀ ਰਿਹਾਈ
ਦੂਤਘਰ ਵਿੱਚ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।ਭਾਰਤੀ ਰਾਜਦੂਤ ਨੇ ਕਿਹਾ ਕਿ ਗੂਗਲ ਦੇ ਨਾਲ ਭਾਰਤ-ਅਮਰੀਕਾ ਵਪਾਰਕ, ਗਿਆਨ ਅਤੇ ਤਕਨੀਕੀ ਸਾਂਝੇਦਾਰੀ ਨੂੰ ਵਧਾਉਣ ਬਾਰੇ ਵਿਚਾਰਾਂ 'ਤੇ ਚਰਚਾ ਕੀਤੀ। ਪਿਚਾਈ ਦੀ ਅਗਵਾਈ ਵਿੱਚ ਗੂਗਲ ਨੇ ਭਾਰਤ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸਿਖਲਾਈ ਦੇਣ ਤੋਂ ਇਲਾਵਾ ਕਈ ਖੇਤਰਾਂ ਵਿੱਚ ਵਿਸਤਾਰ ਕੀਤਾ ਹੈ। ਗੂਗਲ ਨੇ ਭਾਰਤ ਦੇ ਡਿਜੀਟਲਾਈਜ਼ੇਸ਼ਨ ਲਈ ਲਗਭਗ 10 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਲਾਇੰਸ ਜਿਓ ਤੋਂ ਇਲਾਵਾ ਇਸ ਦੀ ਭਾਰਤੀ ਏਅਰਟੈੱਲ ਨਾਲ ਵੀ ਸਾਂਝੇਦਾਰੀ ਹੈ।ਇਸ ਤੋਂ ਇਲਾਵਾ, ਗੂਗਲ ਵਰਕਫੋਰਸ ਡਿਵੈਲਪਮੈਂਟ ਅਤੇ ਹੁਨਰ ਵਿਕਾਸ 'ਤੇ ਭਾਰਤ ਨਾਲ ਸਾਂਝੇਦਾਰੀ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Related News
ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
