''ਪੂਰੀ ਦੁਨੀਆ ਲਈ ਚੰਗਾ ਦਿਨ'' - ਹਮਾਸ ਨੇਤਾ ਸਿਨਵਰ ਦੀ ਹੱਤਿਆ ''ਤੇ ਬੋਲੇ ਜੋਅ ਬਾਈਡੇਨ
Friday, Oct 18, 2024 - 04:58 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲੀ ਫੌਜਾਂ ਵੱਲੋਂ ਹਮਾਸ ਦੇ ਨੇਤਾ ਯਾਹਿਆ ਸਿਨਵਰ ਨੂੰ ਮਾਰਨਾ 'ਇਜ਼ਰਾਈਲ, ਅਮਰੀਕਾ ਅਤੇ ਪੂਰੀ ਦੁਨੀਆ ਲਈ ਚੰਗਾ ਦਿਨ ਹੈ'। ਬਾਈਡੇਨ ਨੇ ਕਿਹਾ ਕਿ ਸਿਨਵਰ ਦੀ ਮੌਤ ਹਮਾਸ ਲਈ ਇਜ਼ਰਾਈਲੀ ਬੰਧਕਾਂ ਨੂੰ ਮੁਕਤ ਕਰਨ ਅਤੇ ਗਾਜ਼ਾ ਵਿੱਚ ਸਾਲ ਭਰ ਤੋਂ ਚੱਲੀ ਜੰਗ ਨੂੰ ਖਤਮ ਕਰਨ ਦਾ ਇੱਕ "ਮੌਕਾ" ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਦੀ ਜੰਗ 'ਚ ਕਿਮ ਜੋਂਗ ਦੀ ਐਂਟਰੀ
ਇਕ ਬਿਆਨ ਵਿਚ ਬਾਈਡੇਨ ਨੇ ਇਸ ਘਟਨਾ ਦੀ ਤੁਲਨਾ ਅਲ-ਕਾਇਦਾ ਦੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਵਿਚ ਮਹਿਸੂਸ ਕੀਤੀ ਗਈ ਭਾਵਨਾ ਨਾਲ ਕੀਤੀ। ਲਾਦੇਨ 11 ਸਤੰਬਰ 2001 ਨੂੰ ਅਮਰੀਕਾ 'ਤੇ ਹੋਏ ਹਮਲਿਆਂ ਦਾ ਦੋਸ਼ੀ ਸੀ। ਬਾਈਡੇਨ ਨੇ ਕਿਹਾ ਕਿ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਲੇ ਦੇ ਮਾਸਟਰਮਾਈਂਡ ਦੀ ਮੌਤ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਦੁਨੀਆ ਵਿਚ ਕਿਤੇ ਵੀ ਕੋਈ ਵੀ ਅੱਤਵਾਦੀ ਇਨਸਾਫ਼ ਤੋਂ ਬਚ ਨਹੀਂ ਸਕਦਾ, ਭਾਵੇਂ ਕਿੰਨਾ ਵੀ ਸਮਾਂ ਲੱਗ ਜਾਵੇ।
ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼
ਬਾਈਡੇਨ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਨੇਤਾਵਾਂ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਵਧਾਈ ਦੇਣਗੇ ਅਤੇ ਬੰਧਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕਰਨ ਅਤੇ ਇਸ ਯੁੱਧ ਨੂੰ ਹਮੇਸ਼ਾ ਲਈ ਖਤਮ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨਗੇ।
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8