ਗੋਲਡਮੈਨ ਸਾਕਸ ਦਾ ਹੈਰਾਨੀਜਨਕ ਖੁਲਾਸਾ: ਦੁਨੀਆ ’ਤੇ ਰਾਜ ਕਰਨਗੇ ਭਾਰਤ, ਚੀਨ ਤੇ ਪਾਕਿਸਤਾਨ

Saturday, Apr 13, 2024 - 06:01 PM (IST)

ਬਿਜ਼ਨੈੱਸ ਡੈਸਕ : ਬੀਤੇ ਕੁਝ ਮਹੀਨਿਆਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2047 ਤੱਕ ਭਾਰਤ ਦੇ ਵਿਕਸਿਤ ਹੋਣ ਦੀ ਗੱਲ ਕਰ ਰਹੇ ਹਨ। ਇਸ ਟਾਰਗੈੱਟ ’ਤੇ ਦੇਸ਼ 2047 ਤੱਕ ਵੀ ਜਾਵੇਗਾ। ਇਸ ਗਿਲ ’ਚ ਕੋਈ ਸ਼ੱਕ ਵੀ ਨਹੀਂ ਹੈ। ਅਗਲੇ 2 ਸਾਲਾਂ ’ਚ ਦੇਸ਼ ਦੀ ਇਕਾਨਮੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ ਹੋਵੇਗੀ। ਇਸ ਉਪਲੱਬਧੀ ਨੂੰ ਵੀ ਭਾਰਤ ਆਸਾਨੀ ਨਾਲ ਹਾਸਲ ਕਰ ਲਵੇਗਾ ਪਰ ਕੀ ਕਦੇ ਪਾਕਿਸਤਾਨ ਦੁਨੀਆ ਦੀਆਂ ਟਾਪ 10 ਅਰਥਵਿਵਸਥਾਵਾਂ ’ਚ ਸ਼ਾਮਲ ਹੋ ਸਕੇਗਾ? ਕੀ ਚੀਨ ਕਦੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ? ਕੀ ਏਸ਼ੀਆ ਦੇ ਇਹ 3 ਦੇਸ਼ ਵਿਸ਼ਵ ਅਰਥਚਾਰੇ ’ਤੇ ਰਾਜ ਕਰ ਸਕਣਗੇ? ਇਹ ਤਿੰਨੋਂ ਹੀ ਸਵਾਲ ਕਾਫ਼ੀ ਵੱਡੇ ਹਨ।

ਅਜਿਹਾ ਨਹੀਂ ਹੈ ਕਿ ਇਹ ਸੰਭਵ ਨਹੀਂ ਹੋ ਸਕੇਗਾ। ਦੁਨੀਆ ਦੀ ਵੱਡੀ ਇਨਵੈਸਟਮੈਂਟ ਫਰਮ ਗੋਲਡਮੈਨ ਸਾਕਸ ਦਾ ਅੰਦਾਜ਼ਾ ਹੈ ਕਿ ਚੀਨ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਅਤੇ ਦੂਜੇ ਨੰਬਰ ’ਤੇ ਭਾਰਤ ਦਾ ਨਾਂ ਹੋਵੇਗਾ। ਨਾਲ ਹੀ ਪਾਕਿਸਤਾਨ ਟਾਪ 10 ਇਕਾਨਮੀਆਂ ’ਚ ਦਿਖਾਈ ਦੇਵੇਗਾ। ਦੂਜੇ ਪਾਸੇ ਕਿਸੇ ਸਮੇਂ ਅੱਧੀ ਤੋਂ ਵੱਧ ਦੁਨੀਆ ’ਤੇ ਰਾਜ ਕਰਨ ਵਾਲਾ ਯੂ. ਕੇ. ਅਤੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮਹਾਸ਼ਕਤੀ ਜਾਪਾਨ ਦਾ ਨਾਂ ਟਾਪ 10 ’ਚੋਂ ਬਾਹਰ ਹੁੰਦਾ ਨਜ਼ਰ ਆਵੇਗਾ। ਉਥੇ ਹੀ ਯੂਰਪ ਦਾ ਸਿਰਫ਼ ਇਕ ਦੇਸ਼ ਜਰਮਨੀ ਹੀ ਟਾਪ-10 ਦੀ ਸੂਚੀ ’ਚ ਨਜ਼ਰ ਆਵੇਗਾ।

ਇਹ ਵੀ ਪੜ੍ਹੋ - Bournvita ਨੂੰ ਹੈਲਥੀ ਡ੍ਰਿੰਕ ਕੈਟਾਗਰੀ ਤੋਂ ਹਟਾਇਆ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

50 ਸਾਲ ਤੋਂ ਬਾਅਦ ਹੋਵੇਗਾ ਕੁਝ ਅਜਿਹਾ ਸੀਨ
ਗੋਲਡਮੈਨ ਸਾਕਸ ਨੇ ਜੋ ਅਨੁਮਾਨ ਲਾਇਆ ਹੈ, ਉਹ ਅਗਲੇ 50 ਸਾਲ ਬਾਅਦ ਯਾਨੀ ਸਾਲ 2075 ਦਾ ਲਾਇਆ ਹੈ। ਉਸ ਸਮੇਂ ਵਿਸ਼ਵ ਅਰਥਚਾਰੇ ਦਾ ਦ੍ਰਿਸ਼ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦੇਵੇਗਾ। ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਨਹੀਂ ਰਹੇਗਾ। ਦੂਜੇ ਪਾਸੇ ਯੂਰਪ ਦਾ ਦਬਦਬਾ ਵਿਸ਼ਵ ਦੀ ਆਰਥਿਕ ਸਥਿਤੀ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੋਵੇਗਾ। ਯੂ. ਕੇ. ਅਤੇ ਜਾਪਾਨ ਵਰਗੇ ਦੇਸ਼ ਟਾਪ 10 ਇਕਾਨਮੀ ਦੀ ਸੂਚੀ ’ਚੋਂ ਬਾਹਰ ਹੋ ਚੁੱਕੇ ਹੋਣਗੇ। ਸਭ ਤੋਂ ਖ਼ਾਸ ਗੱਲ ਤਾਂ ਇਹ ਹੈ ਕਿ ਟਾਪ 10 ਦੀ ਸੂਚੀ ’ਚ ਏਸ਼ੀਆ ਦਾ ਦਬਦਬਾ ਹੋਵੇਗਾ, ਜਿਸ ’ਚ ਚੀਨ ਦੇ ਨਾਲ ਭਾਰਤ, ਪਾਕਿਸਤਾਨ ਅਤੇ ਇੰਡੋਨੇਸ਼ੀਆ ਹੋਣਗੇ।

ਮੌਜੂਦਾ ਸਮੇਂ ’ਚ ਯੂ. ਕੇ., ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ ਦੁਨੀਆ ਦੀਆਂ ਟਾਪ 10 ਅਰਥਵਿਵਸਥਾਵਾਂ ’ਚ ਸ਼ਾਮਲ ਹਨ ਪਰ ਇਹ ਸਾਰੇ ਦੇਸ਼ ਮੰਦੀ ਦੇ ਜਿਸ ਸੰਕਟ ’ਚੋਂ ਲੰਘ ਰਹੇ ਹਨ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਜਰਮਨੀ ’ਚ ਤਾਂ ਇਕ ਘੋਸ਼ਿਤ ਮੰਦੀ ਦਾ ਐਲਾਨ ਹੋਇਆ ਹੈ। ਦੂਜੇ ਪਾਸੇ ਜਾਪਾਨ ਨੇ ਸਾਲਾਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਨੀਤੀਗਤ ਦਰਾਂ ’ਚ ਵਾਧਾ ਕੀਤਾ ਹੈ। ਇਸ ਤਰ੍ਹਾਂ ਅਗਲੇ 25 ਅਤੇ 50 ਸਾਲਾਂ ’ਚ ਇਨ੍ਹਾਂ ਦੇਸ਼ਾਂ ਦੀ ਆਰਥਿਕਤਾ ਵਧੇਗੀ ਪਰ ਵਿਕਾਸ ਇੰਨੀ ਜ਼ਿਆਦਾ ਨਹੀਂ ਹੋਵੇਗੀ, ਜੋ ਆਪਣੀ ਮੌਜੂਦਾ ਸਥਿਤੀ ਨੂੰ ਸੰਭਾਲ ਕੇ ਰੱਖ ਸਕੇ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਪਹਿਲੀ ਵਾਰ 73 ਹਜ਼ਾਰ ਤੋਂ ਪਾਰ ਹੋਇਆ ਸੋਨਾ, ਜਾਣੋ ਚਾਂਦੀ ਦਾ ਰੇਟ

ਚੀਨ ਅਤੇ ਭਾਰਤ ਦਾ ਹੋਵੇਗਾ ਦਬਦਬਾ
ਗੋਲਡਮੈਨ ਦੀ ਰਿਪੋਰਟ ਮੁਤਾਬਕ ਭਾਰਤ ਦੀ ਅਰਥਵਿਵਸਥਾ ਅਗਲੇ ਸਾਲ ’ਚ ਬਹੁਤ ਤੇਜ਼ੀ ਨਾਲ ਵਧਣ ਵਾਲੀ ਹੈ। ਉਸ ਦੀ ਸਥਿਤੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਇਸ ਦਾ ਮਤਲਬ ਇਹ ਨਹੀਂ ਕਿ ਉਹ ਚੀਨ ਨੂੰ ਪਛਾੜਨ ਵਾਲਾ ਹੈ। ਭਾਰਤ 2075 ’ਚ ਅਮਰੀਕਾ ਨੂੰ ਪਛਾੜ ਕੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। ਸਾਲ 2050 ਤੱਕ ਚੀਨ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। 

ਭਾਵੇਂ ਹੀ ਮੌਜੂਦਾ ਦੌਰ ’ਚ ਉਸ ਦੀ ਵਾਧਾ ਦਰ 5 ਫੀਸਦੀ ਤੋਂ ਹੇਠਾਂ ਹੀ ਕਿਉਂ ਨਾ ਹੋਵੇ। ਉਸ ਦੇ ਅਗਲੇ 25 ਸਾਲ ਤੱਕ ਭਾਰਤ ਅਤੇ ਚੀਨ ਦੋਵੇਂ ਹੀ ਵਿਕਾਸ ਅਤੇ ਜੀ. ਡੀ. ਪੀ. ਇਸ ਮਾਮਲੇ ’ਚ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡਦੇ ਨਜ਼ਰ ਆਵਾਂਗੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੂਰੀ ਸਦੀ ਏਸ਼ੀਆ ਦੇ ਨਾਂ ’ਤੇ ਹੋਣ ਵਾਲੀ ਹੈ। ਆਉਣ ਵਾਲੇ 50 ਸਾਲ ਭਾਰਤ ਦੇ ਨਾਂ ਰਹਿਣ ਵਾਲੇ ਹਨ ਕਿਉਂਕਿ ਉਦੋਂ ਤੱਕ ਦੇਸ਼ ਦੀ ਜੀ. ਡੀ. ਪੀ. 52.5 ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ, ਜੋ ਅਮਰੀਕਾ ਦੀ ਜੀ. ਡੀ. ਪੀ. ਚੀਨ 51.5 ਟ੍ਰਿਲੀਅਨ ਡਾਲਰ ਤੋਂ ਵੱਧ ਹੋਵੇਗੀ ਅਤੇ ਚੀਨ ਦੀ ਜੀ. ਡੀ. ਪੀ. 57 ਟ੍ਰਿਲੀਅਨ ਡਾਲਰ ਤੋਂ ਘੱਟ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ

ਪਾਕਿਸਤਾਨ ਦਾ ਹੈਰਾਨ ਕਰ ਦੇਣ ਵਾਲਾ ਨਾਂ
ਗੋਲਡਮੈਨ ਦੀ ਰਿਪੋਰਟ ਮੁਤਾਬਕ ਇਸ ਸੂਚੀ ’ਚ ਪਾਕਿਸਤਾਨ ਦਾ ਨਾਂ ਵੀ ਹੈ। ਸਾਲ 2075 ਤੱਕ ਪਾਕਿਸਤਾਨ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ, ਜਦੋਂਕਿ ਇਕ ਦਿਨ ਪਹਿਲਾਂ ਏਸ਼ੀਅਨ ਡਿਵੈੱਲਪਮੈਂਟ ਬੈਂਕ ਨੇ ਵਿੱਤੀ ਸਾਲ 2023-24 (30 ਜੂਨ, 2024 ਨੂੰ ਖ਼ਤਮ ਹੋਣ ਵਾਲੇ) ਨੂੰ 1.9 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆਏ ਹੈ। ਉਥੇ ਵਿੱਤੀ ਸਾਲ 2024-25 ’ਚ ਪਾਕਿਸਤਾਨ ਦੀ ਵਿਕਾਸ ਦਰ 2.9 ਫ਼ੀਸਦੀ ਰਹਿ ਸਕਦੀ ਹੈ। 

ਇਸ ਸਮੇਂ ਪਾਕਿਸਤਾਨ ਦੀ ਆਰਥਿਕਤਾ ਬਹੁਤ ਬੁਰੀ ਹਾਲਤ ’ਚ ਹੈ। ਦੇਸ਼ ਕਰਜ਼ੇ ’ਚ ਡੁੱਬਿਆ ਹੋਇਆ ਹੈ ਅਤੇ ਮਹਿੰਗਾਈ 25 ਫ਼ੀਸਦੀ ਹੈ। ਪਾਕਿਸਤਾਨ ਲਗਾਤਾਰ ਚੀਨ, ਮੱਧ ਪੂਰਬ ਅਤੇ ਅਮਰੀਕਾ ਵੱਲ ਹੱਥ ਫੈਲਾਈ ਨਜ਼ਰ ਆ ਰਿਹਾ ਹੈ। ਆਈ. ਐੱਮ. ਐੱਫ. ਤੋਂ ਲਗਾਤਾਰ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੀ ਹੈ ਅਤੇ ਵਿਦੇਸ਼ੀ ਕਰੰਸੀ ਭੰਡਾਰ ਨਾਂਹ ਦੇ ਬਰਾਬਰ ਹੈ ਅਤੇ ਬਿਜਲੀ ਅਤੇ ਈਂਧਨ ਦਾ ਸੰਕਟ ਕਾਫੀ ਵਧ ਗਿਆ ਹੈ। ਉਸ ਤੋਂ ਬਾਅਦ ਵੀ ਸਾਲ 2075 ਤੱਕ ਦੇਸ਼ ਦੇ ਜੀ. ਡੀ. ਪੀ. 12.3 ਟ੍ਰਿਲੀਅਨ ਡਾਲਰ ਦਾ ਅੰਦਾਜ਼ਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News