ਯੂਕੇ : ਗਲਾਸਗੋ ਨੂੰ ਸ਼ਨੀਵਾਰ ਤੋਂ ਕੀਤਾ ਜਾਵੇਗਾ ਤਾਲਾਬੰਦੀ ਦੇ ਪੱਧਰ ਦੋ 'ਚ ਤਬਦੀਲ

Wednesday, Jun 02, 2021 - 03:04 PM (IST)

ਯੂਕੇ : ਗਲਾਸਗੋ ਨੂੰ ਸ਼ਨੀਵਾਰ ਤੋਂ ਕੀਤਾ ਜਾਵੇਗਾ ਤਾਲਾਬੰਦੀ ਦੇ ਪੱਧਰ ਦੋ 'ਚ ਤਬਦੀਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਗਿਰਾਵਟ ਦਰਜ ਕਰਨ ਦੇ ਬਾਅਦ ਗਲਾਸਗੋ ਨੂੰ ਛੱਡ ਕੇ ਜ਼ਿਆਦਾਤਰ ਖੇਤਰਾਂ ਨੂੰ ਤਾਲਾਬੰਦੀ ਪੱਧਰ ਦੋ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਕਿਉਂਕਿ ਗਲਾਸਗੋ ਵਿੱਚ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਸਨ। ਹੁਣ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਗਲਾਸਗੋ ਨੂੰ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਲੈ ਕੇ ਸ਼ਨੀਵਾਰ ਤੱਕ ਪੱਧਰ ਤਿੰਨ ਤੋਂ 2 ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਸਕਾਟਲੈਂਡ ਦੀ ਸੰਸਦ ਵਿੱਚ ਸਟਰਜਨ ਨੇ ਜਾਣਕਾਰੀ ਦਿੱਤੀ ਕਿ ਗਲਾਸਗੋ ਵਿੱਚ ਕੇਸ ਸਥਿਰ ਹੋ ਰਹੇ ਹਨ।

ਇਸਦੇ ਨਾਲ ਹੀ ਸਟਰਜਨ ਅਨੁਸਾਰ ਐਡਿਨਬਰਾ ਅਤੇ ਮਿਡਲੋਥੀਅਨ, ਡੰਡੀ, ਈਸਟ ਡਨਬਰਟਨਸ਼ਾਇਰ, ਰੇਨਫਰਿਊਸ਼ਾਇਰ ਅਤੇ ਈਸਟ ਰੇਨਫਰਿਊਸ਼ਾਇਰ, ਆਇਰਸ਼ਾਇਰ, ਉੱਤਰੀ ਅਤੇ ਦੱਖਣੀ ਲਾਨਾਰਕਸ਼ਾਇਰ ਅਤੇ ਕਲਾਕਮੈਨਨਸ਼ਾਇਰ ਅਤੇ ਸਟਰਲਿੰਗ ਆਦਿ ਸਾਰੇ ਖੇਤਰ ਫਿਲਹਾਲ ਲੈਵਲ ਦੋ ਵਿੱਚ ਹੀ ਰਹਿਣਗੇ। ਜਦਕਿ ਹਾਈਲੈਂਡ, ਅਰਗੀਲ ਐਂਡ ਬੂਟ, ਐਬਰਡੀਨ ਸਿਟੀ ਅਤੇ ਐਬਰਡੀਨਸ਼ਾਇਰ,  ਪਰਥ ਐਂਡ ਕਿਨਰੋਸ, ਫਾਲਕਿਰਕ, ਫਾਈਫ, ਇਨਵਰਕਲਾਈਡ, ਈਸਟ ਅਤੇ ਵੈਸਟ ਲੋਥਿਅਨ, ਵੈਸਟ, ਮੋਰੇ, ਐਂਗਸ, ਡਨਬਰਟਨਸ਼ਾਇਰ, ਡੰਫਰੀਜ਼ ਅਤੇ ਗੈਲੋਵੇ, ਬਾਰਡਰਜ਼ ਆਦਿ ਸ਼ਨੀਵਾਰ ਤੋਂ ਪੱਧਰ 1 ਵਿੱਚ ਚਲੇ ਜਾਣਗੇ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਵਧਾਈ ਗਈ ਤਾਲਾਬੰਦੀ ਮਿਆਦ

ਗਲਾਸਗੋ ਦੇ ਪੱਧਰ ਦੋ ਵਿੱਚ ਤਬਦੀਲ ਹੋ ਜਾਣ ਨਾਲ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਰਾਤ 10:30 ਵਜੇ ਦੇ ਕਰਫਿਊ ਨਾਲ ਗਾਹਕਾਂ ਨੂੰ ਸ਼ਰਾਬ ਦੀ ਸੇਵਾ ਕੀਤੀ ਜਾ ਸਕੇਗੀ, ਨਾਲ ਹੀ ਤਿੰਨ ਘਰਾਂ ਦੇ ਵੱਧ ਤੋਂ ਵੱਧ ਛੇ ਲੋਕ ਇੱਕ ਨਿਜੀ ਨਿਵਾਸ ਵਿੱਚ ਮਿਲਣ ਦੇ ਯੋਗ ਹੋਣਗੇ। ਇਸ ਦੇ ਇਲਾਵਾ ਸ਼ੇਟਲੈਂਡ, ਆਰਕਨੀ, ਪੱਛਮੀ ਆਈਲਜ਼ ਅਤੇ ਕਈ ਛੋਟੇ ਟਾਪੂ ਸ਼ਨੀਵਾਰ ਤੋਂ ਜ਼ੀਰੋ ਪੱਧਰ 'ਚ ਚਲੇ ਜਾਣਗੇ।
 

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਦੀ ਮੀਡੀਆ ਕੰਪਨੀ ਨੇ ਫੇਸਬੁੱਕ ਅਤੇ ਗੂਗਲ ਨਾਲ ਕੀਤੇ ਸਮਝੌਤੇ


author

Vandana

Content Editor

Related News