ਸੀਰੀਆ ''ਚ ਹੋਏ ਏਅਰ ਸਟ੍ਰਾਈਕ ਤੋਂ ਬਾਅਦ ਮਲਬੇ ''ਚੋਂ ਜੀਉਂਦੀ ਕੱਢੀ ਬੱਚੀ (ਤਸਵੀਰਾਂ ਵਾਇਰਲ)

12/22/2019 7:28:20 PM

ਇਦਲਿਬ (ਸੀਰੀਆ) (ਏਜੰਸੀ)- ਸੀਰੀਆ ਦੇ ਉੱਤਰ ਪੱਛਮੀ ਸੂਬੇ ਇਦਲਿਬ ਦੇ ਤਲ ਮਾਰਦਿਖ ਪਿੰਡ ਵਿਚ ਤਿੰਨ ਦਿਨ ਪਹਿਲਾਂ ਜੋ ਏਅਰ ਸਟ੍ਰਾਈਕ ਹੋਈ ਸੀ, ਉਸ ਦੀ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਏਅਰ ਸਟ੍ਰਾਈਕ ਤੋਂ ਬਾਅਦ ਇਕ ਬੱਚੀ ਨੂੰ ਰੈਸਕਿਊ ਕਰਨ ਦਾ ਹੈ। ਇਸ ਬੱਚੀ ਨੂੰ ਸੀਰੀਅਨ ਸਿਵਿਲ ਡਿਫੈਂਸ ਅਕਾਦਮੀ ਜਾਂ ਵ੍ਹਾਈਟ ਹੈਲਮੇਟ ਦੇ ਕਾਰਕੁੰਨਾਂ ਵਲੋਂ ਕੀਤਾ ਗਿਆ ਸੀ। ਸਥਾਨਕ ਲੋਕਾਂ ਮੁਤਾਬਕ ਜਿਥੇ ਇਹ ਏਅਰ ਸਟ੍ਰਾਈਕ ਹੋਈ ਉਹ ਇਕ ਇੰਡਸਟ੍ਰੀਅਲ ਏਰੀਆ ਸੀ, ਜਿਥੇ ਵੱਡੀ ਗਿਣਤੀ ਵਿਚ ਆਮ ਲੋਕ ਰਹਿੰਦੇ ਸਨ। ਇਸ ਪੂਰੇ ਇਲਾਕੇ ਦਾ ਬਾਗੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ 'ਤੇ ਬੰਬ ਸੁੱਟੇ ਗਏ। ਇਸ ਏਅਰ ਸਟ੍ਰਾਈਕ ਨੂੰ ਰੂਸ ਨੇ ਅੰਜਾਮ ਦਿੱਤਾ ਸੀ।

PunjabKesari

ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵ੍ਹਾਈਟ ਹੈਲਮੇਟ ਦਾ ਰੈਸਕਿਊ ਵ੍ਹੀਕਲ ਕਿਵੇਂ ਏਅਰ ਸਟ੍ਰਾਈਕ ਤੋਂ ਬਾਅਦ ਉਸ ਇਲਾਕੇ ਵੱਲ ਤੇਜ਼ੀ ਨਾਲ ਜਾ ਰਿਹਾ ਹੈ, ਜਿਥੇ ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ ਹਨ। ਵ੍ਹਾਈਟ ਹੈਲਮੇਟ ਦਾ ਦਸਤਾ ਪਹਿਲਾਂ ਮਲਬੇ ਵਿਚੋਂ ਜੀਉਂਦੇ ਲੋਕਾਂ ਨੂੰ ਲੱਭਣ ਦਾ ਕੰਮ ਕਰਦੇ ਹਨ। ਉਸੇ ਦੌਰਾਨ ਉਨ੍ਹਾਂ ਨੂੰ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। 10 ਤੋਂ 12 ਲੋਕਾਂ ਦੀ ਰੈਸਕਿਊ ਟੀਮ ਉਸ ਬੱਚੀ ਦੀ ਆਵਾਜ਼ ਦਾ ਅੰਦਾਜ਼ਾ ਲਗਾਉਂਦੇ ਹੋਏ ਇਕ ਜਗ੍ਹਾ ਪਹੁੰਚਦੀ ਹੈ। ਇਹ ਪੂਰਾ ਇਲਾਕਾ ਮਲਬੇ ਵਿਚ ਤਬਦੀਲ ਹੋ ਚੁੱਕਾ ਸੀ। ਕੋਈ ਨਹੀਂ ਜਾਣਦਾ ਸੀ ਕਿ ਮਲਬੇ ਵਿਚ ਕਿਥੇ ਬੱਚੀ ਮੌਜੂਦ ਹੈ। ਪਰ ਕਿਸੇ ਤਰ੍ਹਾਂ ਨਾਲ ਉਸ ਦਾ ਪਤਾ ਲੱਗਾ ਕਿ ਉਹ ਮਲਬੇ ਵਿਚ ਤਬਦੀਲ ਹੋ ਚੁੱਕੇ ਇਕ ਵਿਸ਼ਾਲ ਲੈਂਟਰ ਹੇਠਾਂ ਮੌਜੂਦ ਹਨ।

PunjabKesari

ਰੈਸਕਿਊ ਟੀਮ ਨੇ ਪਹਿਲਾਂ ਉਥੋਂ ਹੌਲੀ-ਹੌਲੀ ਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਬੱਚੀ ਨੂੰ ਆਵਾਜ਼ ਦੇ ਕੇ ਇਹ ਮੈਸੇਜ ਵੀ ਦਿੱਤਾ ਗਿਆ ਕਿ ਉਸ ਨੂੰ ਬਚਾਉਣ ਲਈ ਲੋਕ ਆ ਗਏ ਹਨ ਅਤੇ ਉਸ ਨੂੰ ਬਚਾ ਲਿਆ ਜਾਵੇਗਾ। ਬੇਹਦ ਸਾਵਧਾਨੀ ਦੇ ਨਾਲ ਲੈਂਟਰ ਦੇ ਸਰੀਏ ਅਤੇ ਉਸ ਦੇ ਕੰਕਰੀਟ ਨੂੰ ਕਿਸੇ ਤਰ੍ਹਾਂ ਕੱਟਿਆ ਅਤੇ ਤੋੜਿਆ ਗਿਆ। ਕਾਫੀ ਜੱਦੋਜਹਿਦ ਮਗਰੋਂ ਰੈਸਕਿਊ ਟੀਮ ਨੂੰ ਬੱਚੀ ਨਜ਼ਰ ਆਈ ਤਾਂ ਉਹ ਮੰਜ਼ਰ ਦਿਲ ਦਹਿਲਾ ਦੇਣ ਵਾਲਾ ਸੀ। ਇਸ ਬੱਚੀ ਦਾ ਅੱਧਾ ਸਰੀਰ ਹਜ਼ਾਰਾਂ ਟਨ ਮਲਬੇ ਤੋਂ ਦਬਿਆ ਹੋਇਆ ਸੀ। ਉਸ ਦੇ ਕੋਲ ਇਕ ਪੁਰਸ਼ ਮ੍ਰਿਤਕ ਹਾਲਤ ਵਿਚ ਪਿਆ ਸੀ।

PunjabKesari

ਬੱਚੀ ਨੂੰ ਦਿਲਾਸਾ ਦਿੱਤਾ ਗਿਆ ਅਤੇ ਹੌਲੀ-ਹੌਲੀ ਉਸ ਦੇ ਸਰੀਰ ਦੇ ਹੇਠੋਂ ਮਲਬੇ ਨੂੰ ਹਟਾ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਬੱਚੀ ਦਰਦ ਨਾਲ ਬੁਰੀ ਤਰ੍ਹਾਂ ਚੀਕਦੀ ਰਹੀ। ਇਕ ਪਲ ਅਜਿਹਾ ਵੀ ਆਇਆ ਜਦੋਂ ਉਹ ਬੁਰੀ ਤਰ੍ਹਾਂ ਨਾਲ ਚੀਕ ਉਠੀ। ਦਰਅਸਲ ਉਸ ਦਾ ਪੈਰ ਮਲਬੇ ਵਿਚ ਦਬਿਆ ਸੀ ਅਤੇ ਉਸ ਨੂੰ ਰੈਸਕਿਊ ਟੀਮ ਦੇ ਲੋਕ ਉਪਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵੇਲੇ ਬੱਚੀ ਦਰਦ ਨਾਲ ਬੁਰੀ ਤਰ੍ਹਾਂ ਨਾਲ ਚੀਕ ਉਠੀ ਸੀ। ਆਖਿਰਕਾਰ ਵ੍ਹਾਈਟ ਹੈਲਮੇਟ ਦੀ ਰੈਸਕਿਊ ਟੀਮ ਨੇ ਇਸ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬੱਚੀ ਨੂੰ ਤੁਰੰਤ ਹੀ ਨੇੜਲੇ ਹਸਪਤਾਲ ਪਹੁੰਚਾਇਆ ਗਿਆ।


Sunny Mehra

Content Editor

Related News