ਇਮਰਾਨ ਲਈ ਮੁਸੀਬਤ ਬਣੀ ਗਿਲਗਿਤ-ਬਾਲਟੀਸਤਾਨ ਚੋਣ, ਰੈਲੀਆਂ-ਸਭਾਵਾਂ ''ਤੇ ਲਗਾਈ ਪਾਬੰਦੀ
Tuesday, Nov 17, 2020 - 12:28 PM (IST)
ਪੇਸ਼ਾਵਰ: ਗੁਲਾਮ ਕਸ਼ਮੀਰ ਦੇ ਗਿਲਗਿਤ-ਬਾਲਟੀਸਤਾਨ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਮਰਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੇ ਜ਼ਿਆਦਾ ਸੀਟਾਂ ਜਿੱਤੀਆਂ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ਪਰ ਵੱਡੀ ਗਿਣਤੀ 'ਚ ਆਜ਼ਾਦ ਦੇ ਜਿੱਤਣ ਨਾਲ ਇਹ ਮੰਨਿਆ ਜਾ ਰਿਹਾ ਹੈ ਕਿ ਪੀ.ਟੀ.ਆਈ. ਨੂੰ ਸਰਕਾਰ ਬਣਾਉਣ 'ਚ ਪ੍ਰੇਸ਼ਾਨੀ ਨਹੀਂ ਹੋਵੇਗੀ। ਦੱਸ ਦੇਈਏ ਕਿ ਭਾਰਤ ਦੇ ਵਿਰੋਧ ਦੇ ਵਿਚਕਾਰ ਪਾਕਿਸਤਾਨ ਨੇ ਇਹ ਚੋਣ ਕਰਵਾਈ। ਸਾਲ 2010 'ਚ ਪੇਸ਼ ਕੀਤੇ ਗਏ ਰਾਜਨੀਤਿਕ ਸੁਧਾਰ ਦੇ ਬਾਅਦ ਇਹ ਤੀਜੀ ਵਿਧਾਨ ਸਭਾ ਚੋਣ ਹੈ।
ਰਸਮੀ ਰੂਪ ਨਾਲ ਜੋ ਪਾਰਟੀ ਇਸਲਾਮਾਬਾਦ 'ਚ ਸੱਤਾ 'ਚ ਹੁੰਦੀ ਹੈ ਉਹ ਪਾਰਟੀ ਗਿਲਗਿਤ-ਬਾਲਟੀਸਤਾਨ ਦੀ ਚੋਣ ਜਿੱਤਦੀ ਹੈ।
ਸਭ ਤੋਂ ਪਹਿਲਾਂ ਚੋਣਾਂ ਪੀ.ਪੀ.ਪੀ. ਨੇ ਜਿੱਤੀਆਂ ਸਨ। ਉਸ ਨੂੰ 15 ਸੀਟਾਂ ਮਿਲੀਆਂ ਸਨ। ਇਸ ਦੇ ਬਾਅਦ ਸਾਲ 2015 'ਚ ਹੋਈਆਂ ਚੋਣਾਂ 'ਚ ਪੀ.ਐੱਮ.ਐੱਲ.-ਐੱਨ ਨੂੰ ਬਹੁਮਤ ਮਿਲਿਆ ਸੀ। ਉਸ ਨੂੰ 16 ਸੀਟਾਂ ਮਿਲੀਆਂ ਸਨ। ਉਂਝ ਤਾਂ ਚੋਣ ਨਤੀਜਿਆਂ ਦੇ ਅਧਿਕਾਰਿਕ ਐਲਾਨ ਨਹੀਂ ਕੀਤੇ ਪਰ ਵੱਖ-ਵੱਖ ਮੀਡੀਆ ਸੰਸਥਾਨ ਵੱਲੋਂ ਇਕੱਠੀ ਕੀਤੀ ਗਈ ਸੂਚਨਾ ਦੇ ਤਹਿਤ ਪੀ.ਟੀ.ਆਈ. ਨੇ ਅੱਠਾਂ ਸੀਟਾਂ ਜਿੱਤੀਆਂ ਹਨ। ਇਕ ਨਿਊਜ਼ ਮੁਤਾਬਕ ਆਜ਼ਾਦ ਦੇ ਖਾਤੇ 'ਚ 6 ਸੀਟਾਂ ਗਈਆਂ ਹਨ। ਇਸ ਦੌਰਾਨ ਪਾਕਿਸਤਾਨ 'ਚ ਵਿਰੋਧੀ ਦਲਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਬਗਾਵਤ ਤੇਜ਼ ਕਰ ਦਿੱਤੀ ਹੈ।
ਵਿਰੋਧੀ ਨੇ ਇਮਰਾਨ ਦੀ ਪਾਰਟੀ 'ਤੇ ਚੋਣ 'ਚ ਧਾਂਧਲੀ ਕਰਨ ਦਾ ਦੋਸ਼ ਲਗਾਇਆ ਹੈ। ਵਿਰੋਧੀ ਦਲ ਗਿਲਗਿਤ-ਬਾਲਟੀਸਤਾਨ ਖੇਤਰ ਦੇ ਲੋਕ ਇਮਰਾਨ ਖ਼ਾਨ ਦੇ ਚੋਣਾਂ ਕਰਵਾਉਣ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਗਿਲਗਿਤ-ਬਾਲਟੀਸਤਾਨ 'ਚ ਸਰਕਾਰ ਵਿਰੋਧੀ ਲਹਿਰ ਤੋਂ ਘਬਰਾਏ ਇਮਰਾਨ ਖ਼ਾਨ ਨੇ ਰੈਲੀਆਂ ਅਤੇ ਸਭਾਵਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਪਾਬੰਦੀਆਂ ਦਾ ਅਸਲ ਮਕਸੱਦ ਇਮਰਾਨ ਖ਼ਾਨ ਦੀ ਸਰਕਾਰ ਨੇ ਕੋਰੋਨਾ ਇੰਫੈਕਸ਼ਨ ਦੇ ਫੈਲਣ ਦਾ ਹਵਾਲਾ ਦਿੱਤਾ ਹੈ ਪਰ ਅਸਲ ਮਕਸੱਦ ਜਗ-ਜ਼ਾਹਿਰ ਹੈ। ਕੋਰੋਨਾ ਵਾਇਰਸ 'ਤੇ ਰਾਸ਼ਟਰੀ ਤਾਲਮੇਲ ਕਮੇਟੀ ਦੀ ਬੈਠਕ ਤੋਂ ਬਾਅਦ ਦੇਸ਼ ਨੂੰ ਸੰਬੋਧਤ ਕਰਦੇ ਹੋਏ ਇਮਰਾਨ ਨੇ ਗਿਲਗਿਤ-ਬਾਲਟੀਸਤਾਨ 'ਚ ਚੋਣਾਂ ਦੇ ਦੌਰਾਨ ਸਭਾਵਾਂ ਅਤੇ ਰੈਲੀਆਂ 'ਤੇ ਪਾਬੰਦੀ ਲਗਾਉਣ ਦੀ ਘੋਸ਼ਣਾ ਕੀਤੀ।