‘ਗਿਲਗਿਤ-ਬਾਲਟਿਸਤਾਨ ਚੋਣਾਂ ’ਚ ਇਮਰਾਨ ਸਰਕਾਰ ਨੇ ਕੀਤੀ ਧਾਂਦਲੀ, ਨਤੀਜੇ ਪਹਿਲਾਂ ਤੋਂ ਤੈਅ’

Sunday, Nov 15, 2020 - 05:45 PM (IST)

‘ਗਿਲਗਿਤ-ਬਾਲਟਿਸਤਾਨ ਚੋਣਾਂ ’ਚ ਇਮਰਾਨ ਸਰਕਾਰ ਨੇ ਕੀਤੀ ਧਾਂਦਲੀ, ਨਤੀਜੇ ਪਹਿਲਾਂ ਤੋਂ ਤੈਅ’

ਪਾਕਿਸਤਾਨ (ਬਿਊਰੋ) - ਗਿਲਗਿਤ-ਬਾਲਟਿਸਤਾਨ, ਜੋ 70 ਸਾਲ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ.ਓ.ਕੇ.) ਦਾ ਹਿੱਸਾ ਹੈ, ’ਚ ਨਜਾਇਜ਼ ਕਬਜ਼ਿਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਅੱਜ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੁਖੀ ਮੌਲਾਨਾ ਫਜ਼ਲੂਰਹਰਮਨ (ਡੀਜ਼ਲ) ਨੇ ਸ਼ੁੱਕਰਵਾਰ ਨੂੰ ਇਮਰਾਨ ਸਰਕਾਰ ’ਤੇ ਗੁਲਾਮ ਕਸ਼ਮੀਰ ਗਿਲਗਿਤ-ਬਾਲਟਿਸਤਾਨ ਵਿੱਚ ਚੋਣਾਂ ਤੋਂ ਪਹਿਲਾਂ ਧਾਂਦਲੀ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜੇ ਪਹਿਲਾਂ ਤੋਂ ਹੀ ਤੈਅ ਹੋ ਚੁੱਕੇ ਹਨ। ਨਕਲੀ ਸਰਕਾਰ ਨੇ ਗਿਲਗਿਤ-ਬਾਲਟਿਸਤਾਨ ਵਿੱਚ ਚੋਣਾਂ ਤੋਂ ਪਹਿਲਾਂ ਧਾਂਦਲੀ ਤਿਆਰ ਕੀਤੀ ਹੈ।

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਵੱਡੀ ਗਿਣਤੀ ’ਚ ਟਰਕਾਂ ਤੋਂ ਕਣਕ ਵੰਡੀ ਜਾ ਰਹੀ ਹੈ, ਜਿਸ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਬੈਨਰ ਲੱਗ ਹੋਏ ਸਨ। ਪੀ.ਡੀ.ਐੱਮ ਮੁਖੀ ਨੇ ਕਿਹਾ ਕਿ ਚੋਣਾਂ ਵਿੱਚ ਸੱਤਾਧਾਰੀ ਪੀ.ਟੀ.ਆਈ. ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੱਖੋ-ਵੱਖਰੇ ਪੈਂਤੜੇ ਵਰਤੇ ਜਾ ਰਹੇ ਹਨ। ਫਜ਼ਲੂਰ ਰਹਿਮਾਨ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਅਤੇ ਸੂਬੇ ਦੀਆਂ ਏਜੰਸੀਆਂ ਆਪਣੇ ਕਰਤੱਵਾਂ ਦੀ ਪਾਲਣਾਂ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਕੋਰੋਨਾ ਵਾਇਰਸ ਲਾਗ ਦੇ ਪਿੱਛੇ ਲੁੱਕ ਰਹੀ ਹੈ ਪਰ ਵਿਰੋਧੀ ਗੱਠਜੋੜ ਆਪਣੀਆਂ ਯੋਜਨਾਬੱਧ ਜਨਤਕ ਮੀਟਿੰਗਾਂ ਨਾਲ ਅੱਗੇ ਵੱਧਣਗੇ। 

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

ਇਸ ਤੋਂ ਪਹਿਲਾਂ ਪਾਕਿਸਤਾਨ ਮੁਸਲਿਮ-ਲੀਗ-ਨਵਾਜ਼ ਦੀ ਉਪ ਰਾਸ਼ਟਰਪਤੀ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ’ਤੇ ਕਰਾਰਾ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਮਰਾਨ ਸਰਕਾਰ ਵੋਟ ਨਹੀਂ ਸਗੋਂ ਬੂਟ ਦੇ ਲਾਈਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਮਰਾਨ ਸਰਕਾਰ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਸਿਹਰਾ ਲੈਣਾ ਚਾਹੁੰਦੀ ਹੈ। ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ 15 ਨਵੰਬਰ ਨੂੰ ਗਿਲਗਿਤ-ਬਾਲਟਿਸਤਾਨ ਅਸੈਂਬਲੀ ਲਈ ਚੋਣਾਂ ਕਰਵਾਏਗਾ।

ਪੜ੍ਹੋ ਇਹ ਵੀ ਖਬਰ - Govardhan Puja 2020 : ਜਾਣੋ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਪੂਰੀ ਵਿਧੀ


author

rajwinder kaur

Content Editor

Related News