ਹੈਰਾਨੀਜਨਕ ! ਬ੍ਰਿਟਿਸ਼ ਗਾਇਕਾ ਬਰੋਕਾਰਡ ਨੇ ਪਹਿਲਾਂ ਕਰਵਾਇਆ 'ਭੂਤ' ਨਾਲ ਵਿਆਹ, ਹੁਣ ਲਾਏ ਅਜੀਬੋ-ਗਰੀਬ ਦੋਸ਼

Monday, Dec 12, 2022 - 01:48 PM (IST)

ਹੈਰਾਨੀਜਨਕ ! ਬ੍ਰਿਟਿਸ਼ ਗਾਇਕਾ ਬਰੋਕਾਰਡ ਨੇ ਪਹਿਲਾਂ ਕਰਵਾਇਆ 'ਭੂਤ' ਨਾਲ ਵਿਆਹ, ਹੁਣ ਲਾਏ ਅਜੀਬੋ-ਗਰੀਬ ਦੋਸ਼

ਨਵੀਂ ਦਿੱਲੀ (ਬਿਊਰੋ) : ਰੋਜ਼ਾਨਾ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਬਾਰੇ ਸੁਣਨ ਨੂੰ ਮਿਲਦਾ ਹੈ ਪਰ ਕੀ ਤੁਸੀਂ ਕਦੇ ਕਿਸੇ ਮਨੁੱਖ ਵਲੋਂ ਭੂਤ ਨਾਲ ਵਿਆਹ ਕਰਵਾਉਣ ਬਾਰੇ ਸੁਣਿਆ ਹੈ? ਇਸ ਦਾ ਜਿਊਂਦਾ ਜਾਗਦਾ ਸਬੂਤ ਬਰਤਾਨੀਆ ਦੀ ਇੱਕ ਮਹਿਲਾ ਗਾਇਕਾ ਹੈ, ਜਿਸ ਨੇ ਪਿਛਲੇ ਮਹੀਨੇ ਹੈਲੋਵੀਨ ਮੌਕੇ 'ਭੂਤ' ਨਾਲ ਵਿਆਹ ਕਰਵਾ ਕੇ ਸੋਸ਼ਲ ਮੀਡੀਆ 'ਤੇ ਖ਼ੂਬ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਹੁਣ ਇਸ ਮਹਿਲਾ ਗਾਇਕਾ ਦਾ ਕਹਿਣਾ ਹੈ ਕਿ ਉਸ ਦੇ ਭੂਤ ਪਤੀ ਨੇ ਉਸ ਦਾ ਹਨੀਮੂਨ ਬਰਬਾਦ ਕਰ ਦਿੱਤਾ ਹੈ।

PunjabKesari

ਆਕਸਫੋਰਡਸ਼ਾਇਰ ਦੇ 38 ਸਾਲਾ ਗਾਇਕ ਅਤੇ ਗੀਤਕਾਰ ਬਰੋਕਾਰਡ ਨੇ ਜਿਸ 'ਭੂਤ' ਨਾਲ ਕਥਿਤ ਤੌਰ 'ਤੇ ਵਿਆਹ ਕਰਵਾਇਆ ਹੈ, ਉਹ ਵਿਕਟੋਰੀਅਨ ਯੁੱਗ ਦਾ ਸਿਪਾਹੀ ਸੀ। ਐਡੁਆਰਡੋ ਨਾਮ ਦੇ ਇਸ ਭੂਤ ਪ੍ਰੇਮੀ ਨੂੰ ਬ੍ਰੋਕਾਰਡੇ ਉੱਦੋ ਮਿਲੀ, ਜਦੋਂ ਉਹ ਪਿਛਲੇ ਸਾਲ ਅਚਾਨਕ ਉਸ ਦੇ ਬੈੱਡਰੂਮ 'ਚ ਪ੍ਰਗਟ ਹੋਇਆ। ਇਸ ਤੋਂ ਬਾਅਦ ਐਡੁਆਰਡੋ ਰੋਜ਼ਾਨਾ ਉਸ ਦੇ ਬੈੱਡਰੂਮ 'ਚ ਨਜ਼ਰ ਆਉਣ ਲੱਗਾ। ਫਿਰ ਬਰੋਕਾਰਡੇ ਨੂੰ ਕਦੋਂ ਉਸ ਨਾਲ ਪਿਆਰ ਹੋ ਗਿਆ ਪਤਾ ਹੀ ਨਹੀਂ ਲੱਗਿਆ। ਬਰੋਕਾਰਡ ਦਾ ਕਹਿਣਾ ਹੈ ਕਿ ਐਡੁਆਰਡੋ ਨੂੰ ਮਿਲਣ ਤੋਂ ਪਹਿਲਾਂ ਉਹ ਵੀ ਭੂਤ-ਪ੍ਰੇਤਾਂ 'ਤੇ ਵਿਸ਼ਵਾਸ ਨਹੀਂ ਕਰਦੀ ਸੀ, ਪਰ ਉਸ ਦੇ ਆਉਣ ਤੋਂ ਬਾਅਦ ਜ਼ਿੰਦਗੀ ਬਦਲ ਗਈ।

PunjabKesari

ਇਹ ਵੱਖਰੀ ਗੱਲ ਹੈ ਕਿ ਗਾਇਕਾ ਔਰਤ ਦਾ ਇਹ 'ਭੂਤ ਪ੍ਰੇਮੀ' ਹੁਣ ਉਸ ਦੀਆਂ ਅੱਖਾਂ ਦਾ ਰੋੜਾ ਬਣ ਗਿਆ ਹੈ, ਕਿਉਂਕਿ ਉਸ ਨੇ ਉਸ ਦਾ ਹਨੀਮੂਨ ਬਰਬਾਦ ਕਰ ਦਿੱਤਾ ਹੈ। ਬਰੋਕਾਰਡੇ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਵਿਕਟੋਰੀਆ ਦੇ ਭੂਤ ਪਤੀ ਐਡੁਆਰਡੋ ਨੇ ਕਥਿਤ ਤੌਰ 'ਤੇ ਵੇਲਜ਼ 'ਚ ਉਨ੍ਹਾਂ ਦੇ ਹਨੀਮੂਨ ਨੂੰ ਨਾ ਸਿਰਫ਼ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਬਰਬਾਦ ਕੀਤਾ, ਸਗੋਂ ਉਸ ਨੂੰ ਹਰ ਚੀਜ਼ ਲਈ ਭੁਗਤਾਨ ਵੀ ਕੀਤਾ।

PunjabKesari

ਬਰੋਕਾਰਡ ਨੇ ਪਿਛਲੇ ਮਹੀਨੇ ਲੰਡਨ ਦੇ 'ਦਿ ਅਸਾਇਲਮ ਚੈਪਲ' 'ਚ ਹੇਲੋਵੀਨ ਦੇ ਮੌਕੇ ਭੂਤ ਪ੍ਰੇਮੀ ਐਡੁਆਰਡੋ ਨਾਲ ਵਿਆਹ ਕਰਵਾਇਆ ਸੀ। ਬਰੋਕਾਰਡ ਨੇ ਦੱਸਿਆ ਕਿ ਉਸ ਸਮੇਂ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਉਸ ਚਰਚ ਨੂੰ ਲੱਭਣਾ ਸੀ, ਜੋ ਸਾਡੇ ਵਿਆਹ ਦਾ ਗਵਾਹ ਬਣੇ। ਕਿਉਂਕਿ ਕਿਸੇ ਨੇ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕੀਤਾ, ਕੋਈ ਵੀ ਪਾਦਰੀ ਇਸ ਅਜੀਬ ਵਿਆਹ ਨੂੰ ਕਰਨ ਲਈ ਤਿਆਰ ਨਹੀਂ ਸੀ। ਗਾਇਕਾ ਮੁਤਾਬਕ, ਉਸ ਨੂੰ ਚਰਚ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਉਸ ਨੂੰ ਜਬਰ-ਜ਼ਨਾਹ ਕਰਨ ਦੀ ਧਮਕੀ ਵੀ ਦਿੱਤੀ ਗਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News