ਘਾਨਾ ''ਚ ਮਾਰਬਰਗ ਵਾਇਰਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ: WHO

07/08/2022 5:29:32 PM

ਜੇਨੇਵਾ (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਘਾਨਾ ਵਿੱਚ ਇਬੋਲਾ ਵਰਗੇ ਮਾਰਬਰਗ ਵਾਇਰਸ ਨਾਲ ਸੰਕਰਮਣ ਦੇ 2 ਸੰਭਾਵਿਤ ਮਾਮਲੇ ਸਾਹਮਣੇ ਆਏ ਹਨ। ਜੇਕਰ ਇਨ੍ਹਾਂ ਦੀ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਇਹ ਪੱਛਮੀ ਅਫ਼ਰੀਕੀ ਦੇਸ਼ ਵਿੱਚ ਇਸ ਤਰ੍ਹਾਂ ਦੀ ਲਾਗ ਦਾ ਪਹਿਲਾ ਮਾਮਲਾ ਹੋਵੇਗਾ। ਡਬਲਯੂ.ਐੱਚ.ਓ. ਨੇ ਕਿਹਾ ਕਿ ਇਹ ਬਿਮਾਰੀ, ਇਬੋਲਾ ਵਰਗਾ ਇੱਕ ਬਹੁਤ ਹੀ ਛੂਤ ਵਾਲਾ ਹੈਮੋਰੈਜਿਕ ਬੁਖਾਰ ਹੈ, ਜੋ ਚਮਗਿੱਦੜਾਂ ਦੀ ਇੱਕ ਪ੍ਰਜਾਤੀ ਰਾਹੀਂ ਲੋਕਾਂ ਵਿੱਚ ਫੈਲਦੀ ਹੈ। ਸੰਕਰਮਿਤ ਲੋਕਾਂ ਦੇ ਸਰੀਰਕ ਤਰਲ ਪਦਾਰਥਾਂ ਅਤੇ ਸਤਹਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਦਾ ਪ੍ਰਸਾਰ ਹੁੰਦਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਹੋਇਆ ਦਿਹਾਂਤ

ਮਾਰਬਰਗ ਸੰਭਾਵੀ ਤੌਰ 'ਤੇ ਬਹੁਤ ਨੁਕਸਾਨਦੇਹ ਅਤੇ ਘਾਤਕ ਹੈ:

ਪਿਛਲੇ ਪ੍ਰਕੋਪਾਂ ਵਿੱਚ ਮੌਤ ਦਰ 24 ਪ੍ਰਤੀਸ਼ਤ ਤੋਂ 88 ਪ੍ਰਤੀਸ਼ਤ ਤੱਕ ਸੀ। ਡਬਲਯੂ.ਐੱਚ.ਓ. ਨੇ ਕਿਹਾ ਕਿ ਇਹ ਲਾਗ ਘਾਨਾ ਦੇ ਦੱਖਣੀ ਅਸ਼ਾਂਤ ਖੇਤਰ ਤੋਂ ਲਏ ਗਏ 2 ਮਰੀਜ਼ਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਵਿੱਚ ਪਾਈ ਗਈ ਹੈ। ਦੋਵਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਨਮੂਨੇ ਪੂਰੀ ਪੁਸ਼ਟੀ ਲਈ ਸੇਨੇਗਲ ਦੇ ਡਕਾਰ ਵਿਚ ਪਾਸਚਰ ਇੰਸਟੀਚਿਊਟ ਵਿਚ ਭੇਜੇ ਗਏ ਹਨ, ਜੋ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨਾਲ ਕੰਮ ਕਰਦਾ ਹੈ। ਡਬਲਯੂ.ਐੱਚ.ਓ. ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਮਰੀਜ਼ਾਂ ਨੂੰ ਦਸਤ, ਬੁਖ਼ਾਰ, ਬੇਚੈਨੀ ਅਤੇ ਉਲਟੀਆਂ ਦੇ ਲੱਛਣਾਂ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਰਹੇ ਸਨ ਭਾਸ਼ਣ, ਪਿੱਛਿਓਂ ਆਏ ਹਮਲਾਵਰ ਨੇ ਦਾਗੇ ਫਾਇਰ, ਵੀਡੀਓ ਆਈ ਸਾਹਮਣੇ

ਗਲੋਬਲ ਬਾਡੀ ਨੇ ਕਿਹਾ, “ਹੋਰ ਜਾਂਚ ਜਾਰੀ ਹੈ ਪਰ ਸੰਭਾਵਿਤ ਪ੍ਰਕੋਪ ਨੂੰ ਲੈ ਕੇ ਪ੍ਰਕਿਰਿਆ ਦੀ ਤਿਆਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ।' ਘਾਨਾ ਵਿੱਚ ਸਿਹਤ ਅਧਿਕਾਰੀਆਂ ਦੀ ਸਹਾਇਤਾ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਿਨੀ ਵਿੱਚ ਅਗਸਤ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ, ਜਿਸ ਦੇ 5 ਹਫ਼ਤਿਆਂ ਬਾਅਦ ਇਸ ਦੇ ਫੈਲਣ ਦੀ ਘੋਸ਼ਣਾ ਕੀਤੀ ਗਈ ਸੀ। WHO ਨੇ ਕਿਹਾ ਕਿ ਇਸ ਤੋਂ ਪਹਿਲਾਂ ਅੰਗੋਲਾ, ਕਾਂਗੋ, ਕੀਨੀਆ, ਦੱਖਣੀ ਅਫਰੀਕਾ ਅਤੇ ਯੂਗਾਂਡਾ ਵਿੱਚ ਵੀ ਮਾਰਬਰਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ: ਜਾਨਸਨ ਦੇ ਅਸਤੀਫ਼ੇ ਮਗਰੋਂ ਬ੍ਰਿਟੇਨ ਦਾ PM ਬਣਨ ਦੀ ਦੌੜ ’ਚ ਸ਼ਾਮਲ ਹਨ ਭਾਰਤੀ ਮੂਲ ਦੇ 3 ਦਿੱਗਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News