ਕੈਦੀ ਨੂੰ ਫਾਂਸੀ ਦੇਣ ਦਾ ਮਾਮਲਾ; ਜਰਮਨੀ ਨੇ 3 ਈਰਾਨੀ ਵਣਜ ਦੂਤਘਰਾਂ ਨੂੰ ਬੰਦ ਕਰਨ ਦਾ ਦਿੱਤਾ ਹੁਕਮ

Friday, Nov 01, 2024 - 01:08 PM (IST)

ਕੈਦੀ ਨੂੰ ਫਾਂਸੀ ਦੇਣ ਦਾ ਮਾਮਲਾ; ਜਰਮਨੀ ਨੇ 3 ਈਰਾਨੀ ਵਣਜ ਦੂਤਘਰਾਂ ਨੂੰ ਬੰਦ ਕਰਨ ਦਾ ਦਿੱਤਾ ਹੁਕਮ

ਬਰਲਿਨ (ਏਜੰਸੀ)- ਜਰਮਨੀ ਨੇ ਈਰਾਨੀ ਮੂਲ ਦੇ ਜਰਮਨ ਕੈਦੀ ਜਮਸ਼ੇਦ ਸ਼ਾਰਮਦ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ 'ਚ ਵੀਰਵਾਰ ਨੂੰ ਦੇਸ਼ 'ਚ 3 ਈਰਾਨੀ ਵਣਜ ਦੂਤਘਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਸ਼ਾਰਮਦ ਅਮਰੀਕਾ ਵਿੱਚ ਰਹਿੰਦਾ ਸੀ ਅਤੇ 2020 ਵਿੱਚ ਦੁਬਈ ਵਿੱਚ ਈਰਾਨੀ ਸੁਰੱਖਿਆ ਬਲਾਂ ਦੁਆਰਾ ਉਸ ਨੂੰ "ਅਗਵਾ" ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਧਮਾਕੇ 'ਚ 5 ਸਕੂਲੀ ਬੱਚਿਆਂ ਸਮੇਤ 7 ਲੋਕਾਂ ਦੀ ਮੌਤ

ਈਰਾਨ ਦੀ ਨਿਆਂਪਾਲਿਕਾ ਨੇ ਕਿਹਾ ਕਿ ਸ਼ਾਰਮਦ (69) ਨੂੰ ਸੋਮਵਾਰ ਨੂੰ ਅੱਤਵਾਦ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ, 2023 ਵਿੱਚ ਇੱਕ ਸੁਣਵਾਈ ਹੋਈ ਸੀ, ਜਿਸ ਨੂੰ ਅਮਰੀਕਾ ਅਤੇ ਅੰਤਰਰਾਸ਼ਟਰੀ (ਮਨੁੱਖੀ ਅਧਿਕਾਰ) ਸੰਗਠਨਾਂ ਨੇ ਦਿਖਾਵਾ ਦੱਸ ਕੇ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਦੁਆਰਾ ਘੋਸ਼ਿਤ ਫਰੈਂਕਫਰਟ, ਹੈਮਬਰਗ ਅਤੇ ਮਿਊਨਿਖ ਵਿੱਚ ਈਰਾਨੀ ਵਣਜ ਦੂਤਘਰਾਂ ਨੂੰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਇਸਲਾਮੀ ਰੀਪਬਲਿਕ ਦਾ ਬਰਲਿਨ ਵਿੱਚ ਸਿਰਫ ਆਪਣਾ ਦੂਤਘਰ ਹੀ ਰਹਿ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਚੋਣਾਂ: ਕਮਲਾ, ਤੁਹਾਡੀ ਖੇਡ ਖਤਮ ਹੋ ਚੁੱਕੀ ਹੈ: ਡੋਨਾਲਡ ਟਰੰਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News