ਜਰਮਨੀ ਨੇ ਜਾਸੂਸੀ ਨਾਲ ਜੁੜੇ ਰੂਸ ਦੇ ਇਕ ਡਿਪਲੋਮੈਟ ਨੂੰ ਕੱਢਿਆ : ਖ਼ਬਰ

Saturday, Jan 29, 2022 - 07:34 PM (IST)

ਜਰਮਨੀ ਨੇ ਜਾਸੂਸੀ ਨਾਲ ਜੁੜੇ ਰੂਸ ਦੇ ਇਕ ਡਿਪਲੋਮੈਟ ਨੂੰ ਕੱਢਿਆ : ਖ਼ਬਰ

ਬਰਲਿਨ-ਜਰਮਨੀ ਦੀ ਸਰਕਾਰ ਨੇ ਰੂਸ ਦੇ ਇਕ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਇਸ ਡਿਪਲੋਮੈਟ ਦੇ ਦੇਸ਼ 'ਚ ਜਾਸੂਸੀ ਦੇ ਇਕ ਮਾਮਲੇ ਨਾਲ ਜੁੜੇ ਹੋਣ ਦਾ ਪਤਾ ਚੱਲਿਆ ਹੈ ਕਿ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਰਮਨੀ ਦੀ ਹਫ਼ਤਾਵਾਰੀ ਸਮਾਚਾਰ ਮੈਗਜ਼ੀਨ 'ਡੇਰ ਸਪੀਗਲ' ਨੇ ਸ਼ੁੱਕਰਵਾਰ ਨੂੰ ਆਪਣੀ ਖ਼ਬਰ 'ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :ਫਿਨਲੈਂਡ ਦੇ ਡਿਪਲੋਮੈਟਾਂ ਦੇ ਫੋਨ ਪੇਗਾਸਸ ਦੀ ਮਦਦ ਨਾਲ ਕੀਤੇ ਗਏ ਹੈਕ

ਵਿਦੇਸ਼ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਮਿਊਨਿਖ 'ਚ ਰੂਸੀ ਦੂਤਘਰ ਦੇ ਇਕ ਕਰਮਚਾਰੀ ਨੂੰ ਪਿਛਲੀਆਂ ਗਰਮੀਆਂ 'ਚ ਅਣਚਾਹਾ ਵਿਅਕਤੀ ਐਲਾਨ ਕੀਤਾ ਗਿਆ ਅਤੇ ਉਸ ਨੂੰ ਦੇਸ਼ ਤੋਂ ਜਾਣ ਵੀ ਲਈ ਕਿਹਾ ਗਿਆ। ਉਸ ਨੇ ਪਹਿਲਾਂ ਇਸ ਨੂੰ ਕੱਢਣ ਦਾ ਐਲਾਨ ਨਹੀਂ ਕੀਤਾ ਸੀ ਅਤੇ ਮਾਮਲੇ ਦੇ ਬਾਰੇ 'ਚ ਜਾਣਕਾਰੀਆਂ ਉਪਲੱਬਧ ਨਹੀਂ ਕਰਵਾਈਆਂ। ਖ਼ਬਰ 'ਚ ਜਾਂਚ ਨਾਲ ਜੁੜੇ ਅਣਜਾਣ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਸ ਵਿਅਕਤੀ ਨੂੰ ਡਿਪਲੋਮੈਟ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਸੀ ਪਰ ਉਹ ਰੂਸ ਦੀ ਐੱਸ.ਵੀ.ਆਰ. ਵਿਦੇਸ਼ ਖ਼ੁਫੀਆ ਏਜੰਸੀ ਦਾ ਏਜੰਟ ਸੀ।

ਇਹ ਵੀ ਪੜ੍ਹੋ : ਰੂਸ 'ਚ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਮਾਮਲਿਆਂ 'ਚ ਹੋਇਆ ਵਾਧਾ

ਜਰਮਨੀ ਨੇ ਹਾਲ 'ਚ ਆਪਣੇ ਦੇਸ਼ 'ਚ ਕੰਮ ਕਰ ਰਹੇ ਕਈ ਸ਼ੱਕੀ ਰੂਸੀ ਜਾਸੂਸਾਂ ਦੀ ਪਛਾਣ ਕੀਤੀ ਹੈ। ਪਿਛਲੇ ਸਾਲ ਫਰਵਰੀ 'ਚ ਜਰਮਨੀ ਦੇ ਇਕ ਵਿਅਕਤੀ 'ਤੇ ਜਰਮਨੀ ਦੀ ਸੰਸਦ ਵੱਲੋਂ ਇਸਤੇਮਾਲ ਕੀਤੀਆਂ ਜਾ ਰਹੀਆਂ ਸੰਪਤੀਆਂ 'ਤੇ ਸੂਚਨਾ ਰੂਸ ਦੀ ਫੌਜ ਖ਼ੁਫੀਆ ਏਜੰਸੀ ਨੂੰ ਕਥਿਤ ਤੌਰ 'ਤੇ ਦੇਣ ਲਈ ਜਾਸੂਸੀ ਦੇ ਦੋਸ਼ ਲਾਏ ਗਏ ਸਨ। ਜਰਮਨੀ ਨੇ ਅਗਸਤ 'ਚ ਬਰਲਿਨ 'ਚ ਬ੍ਰਿਟੇਨ ਦੇ ਦੂਤਘਰ 'ਚ ਕੰਮ ਕਰਦੇ ਹੋਏ ਰੂਸ ਲਈ ਜਾਸੂਸੀ ਕਰਨ ਦੇ ਸ਼ੱਕ 'ਚ ਇਕ ਬ੍ਰਿਟਿਸ਼ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਪੋਪ ਨੇ ਕੋਰੋਨਾ ਟੀਕਾਕਰਨ ਬਾਰੇ ਫਰਜ਼ੀ ਸੂਚਨਾ ਦੀ ਕੀਤੀ ਨਿੰਦਾ, ਸੱਚਾਈ ਦੱਸਣ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News