ਜਰਮਨੀ ਨੇ ਅਫਗਾਨ ਨਾਗਰਿਕਾਂ ਨੂੰ ਭੇਜਿਆ ਵਾਪਸ

Friday, Aug 30, 2024 - 01:35 PM (IST)

ਬਰਲਿਨ (ਏਜੰਸੀ): ਜਰਮਨੀ ਨੇ ਸ਼ੁੱਕਰਵਾਰ ਨੂੰ 2021 ਤੋਂ ਬਾਅਦ ਪਹਿਲੀ ਵਾਰ ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਹਵਾਲੇ ਕੀਤਾ। ਇੱਕ ਸਰਕਾਰੀ ਬੁਲਾਰੇ ਨੇ ਅਫਗਾਨ ਨਾਗਰਿਕਾਂ ਨੂੰ ਦੋਸ਼ੀ ਠਹਿਰਾਏ ਗਏ ਅਪਰਾਧੀ ਦੱਸਿਆ, ਪਰ ਉਨ੍ਹਾਂ ਦੇ ਅਪਰਾਧਾਂ ਨੂੰ ਸਪੱਸ਼ਟ ਕਰਨ ਲਈ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਬੰਗਲਾਦੇਸ਼ 'ਚ ਵਿਦਰੋਹ ਦੌਰਾਨ 1,000 ਤੋਂ ਵੱਧ ਲੋਕਾਂ ਦੀ ਮੌਤ , 400 ਲੋਕ ਹੋਏ ਨੇਤਰਹੀਣ

ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਕਦਮ ਸੋਲਿੰਗੇਨ ਵਿੱਚ ਚਾਕੂ ਨਾਲ ਹਮਲੇ ਦੀ ਘਟਨਾ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ। ਉਕਤ ਘਟਨਾ ਦਾ ਸ਼ੱਕੀ ਸੀਰੀਆ ਦਾ ਨਾਗਰਿਕ ਹੈ ਜਿਸ ਨੇ ਜਰਮਨੀ 'ਚ ਸ਼ਰਣ ਲਈ ਅਰਜ਼ੀ ਦਿੱਤੀ ਸੀ। ਸ਼ੱਕੀ ਨੂੰ ਪਿਛਲੇ ਸਾਲ ਬੁਲਗਾਰੀਆ ਡਿਪੋਰਟ ਕੀਤਾ ਜਾਣਾ ਸੀ, ਪਰ ਕਥਿਤ ਤੌਰ 'ਤੇ ਉਹ ਕੁਝ ਸਮੇਂ ਲਈ ਗਾਇਬ ਹੋ ਗਿਆ ਅਤੇ ਉਸ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News