ਕਾਰ ਖਰੀਦਣ ਲਈ ਮਹਿਲਾ ਨੇ ਇੰਕਜੈੱਟ ਪ੍ਰਿੰਟਰ ਨਾਲ ਛਾਪ ਦਿੱਤੇ ਨਕਲੀ ਨੋਟ

07/22/2019 1:17:08 PM

ਬਰਲਿਨ (ਬਿਊਰੋ)— ਜਰਮਨੀ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਮਹਿਲਾ ਨੇ ਆਪਣਾ ਕਾਰ ਖਰੀਦਣ ਦਾ ਸੁਪਨਾ ਪੂਰਾ ਕਰਨ ਲਈ ਨਕਲੀ ਨੋਟ ਛਾਪ ਦਿੱਤੇ। ਇਸ ਲਈ ਮਹਿਲਾ ਨੇ ਇਕ ਇੰਕਜੈੱਟ ਪ੍ਰਿੰਟਰ (inkjet printer) ਵੀ ਖਰੀਦਿਆ ਸੀ। 

ਕੈਸਰਸਲਾਟਰਨ ਦੀ ਰਹਿਣ ਵਾਲੀ ਮਹਿਲਾ ਨੇ 15 ਹਜ਼ਾਰ ਯੂਰੋ ਦੀ ਕਾਰ ਖਰੀਦਣ ਲਈ ਨਕਲੀ ਨੋਟਾਂ ਦੀ ਵਰਤੋਂ ਕੀਤੀ। ਉਸ ਨੇ 50 ਅਤੇ 100 ਯੂਰੋ ਦੇ ਮੁੱਲ ਵਾਲੇ ਨੋਟ ਡੀਲਰ ਨੂੰ ਦਿੱਤੇ। ਇਸ ਤੋਂ ਪਹਿਲਾਂ ਉਹ ਕਾਰ ਦੀ ਟੈਸਟ ਡ੍ਰਾਈਵ ਕਰ ਚੁੱਕੀ ਸੀ। ਮਹਿਲਾ ਦੇ ਝੂਠ ਦਾ ਉਦੋਂ ਪਰਦਾਫਾਸ਼ ਹੋ ਗਿਆ ਜਦੋਂ ਇਕ ਕਰਮਚਾਰੀ ਨੇ ਉਨ੍ਹਾਂ ਨਕਲੀ ਨੋਟਾਂ ਦੀ ਪਛਾਣ ਕਰ ਲਈ।  

20 ਸਾਲਾ ਮਹਿਲਾ ਦੇ ਘਰੋਂ ਪੁਲਸ ਨੇ ਇਕ ਸਧਾਰਨ ਇੰਕਜੈੱਟ ਪ੍ਰਿੰਟਰ ਨੂੰ ਬਰਾਮਦ ਕਰ ਲਿਆ ਹੈ ਜਿਸ ਦੇ ਜ਼ਰੀਏ ਸਧਾਰਨ ਕਾਗਜ਼ 'ਤੇ 50 ਅਤੇ 100 ਯੂਰੋ ਦੇ ਨੋਟ ਛਾਪੇ ਗਏ ਸਨ। ਉਸ ਦੇ ਘਰ ਦੀ ਤਲਾਸ਼ੀ ਲੈਣ ਦੌਰਾਨ ਤਾਜ਼ੀ ਪ੍ਰਿੰਟਿਡ ਨਕਲੀ ਕਰੰਸੀ ਵੀ ਬਰਾਮਦ ਕੀਤੀ ਗਈ, ਜਿਸ ਦੀ ਕੀਮਤ 3,000 ਯੂਰੋ ਸੀ।

ਜਰਮਨੀ ਦੀ ਫੈਡਰਲ ਅਪਰਾਧਿਕ ਪੁਲਸ (ਬੀ.ਕੇ.ਏ.) ਮੁਤਾਬਕ ਇਸ ਅਪਰਾਧ ਲਈ ਘੱਟੋ-ਘੱਟ ਇਕ ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਬੀ.ਕੇ.ਏ. ਮੁਤਾਬਕ ਇਕ ਪੇਸ਼ੇਵਰ ਧੋਖੇਬਾਜ਼ ਆਮਤੌਰ 'ਤੇ ਮੁਦਰਾ ਨੋਟ ਛਾਪਣ ਲਈ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦੇ ਹਨ ਜੋ ਅਸਲੀ ਨੋਟ ਵਾਂਗ ਦਿੱਸਦੇ ਹਨ। ਭਾਵੇਂਕਿ ਇਸ ਮਹਿਲਾ ਨੂੰ ਨਕਲੀ ਨੋਟ ਉਦਯੋਗ ਦੇ ਬਾਰੇ ਵਿਚ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਸੀ ਅਤੇ ਉਸ ਨੇ ਨਕਲੀ ਧੋਖੇਬਾਜ਼ੀ ਉਪਕਰਣ ਅਤੇ ਮਸ਼ੀਨਾਂ ਆਨਲਾਈਨ ਖਰੀਦੀਆਂ ਸਨ।


Vandana

Content Editor

Related News