ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹੈ ਜਰਮਨੀ ਦਾ ICU Plane

Sunday, Apr 12, 2020 - 11:23 PM (IST)

ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹੈ ਜਰਮਨੀ ਦਾ ICU Plane

ਬਰਲਿਨ (ਏਜੰਸੀ)- ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਹੜੀਆਂ ਕਿ ਜਰਮਨੀ ਵਲੋਂ ਤਿਆਰ ਕੀਤੇ ਗਏ ਆਈ.ਸੀ.ਯੂ ਜਹਾਜ਼ ਦੀਆਂ ਦੱਸੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਏ310 ਮੈਡਇਵੈਕ ਹੈ, ਜਿਸ ਵਿਚ ਇਟਲੀ ਤੋਂ ਮਰੀਜ਼ਾਂ ਨੂੰ ਜਰਮਨੀ ਲਿਆਂਦਾ ਗਿਆ।

PunjabKesari

ਮਰੀਜ਼ਾਂ ਲਈ ਜਹਾਜ਼ 'ਚ ਹੀ ਬਣਾ ਦਿੱਤੇ ਹਾਈਟੈੱਕ ਬੈੱਡ
ਇਸ ਜਹਾਜ਼ ਵਿਚ 44 ਬੈੱਡ ਦਾ ਇੰਤਜ਼ਾਮ ਹੈ, ਜਿਨ੍ਹਾਂ ਵਿਚੋਂ 16 ਬੈੱਡ ਅਜਿਹੇ ਹਨ, ਜਿਹੜੇ ਕਿ ਜ਼ਿਆਦਾ ਗੰਭੀਰ ਮਰੀਜ਼ਾਂ ਲਈ ਹਨ। ਇਸ ਦੇ ਨਾਲ ਹੀ ਇਸ ਜਹਾਜ਼ ਵਿਚ 25 ਮੈਂਬਰਾਂ ਦਾ ਮੈਡੀਕਲ ਸਟਾਫ ਵੀ ਹੈ, ਜੋ ਕਿ ਮਰੀਜ਼ਾਂ ਦਾ ਇਲਾਜ ਕਰਨ ਲਈ ਜਹਾਜ਼ ਵਿਚ ਹੀ ਮੌਜੂਦ ਹੋਵੇਗਾ। ਤੁਸੀਂ ਤਸਵੀਰਾਂ ਵਿਚ ਦੇਖ ਸਕਦੇ ਹੋ ਕਿ ਕਿਵੇਂ ਥੋੜ੍ਹੇ-ਥੋੜ੍ਹੇ ਫਾਸਲੇ 'ਤੇ ਹੀ ਹਾਈਤਕਨੀਕ ਨਾਲ ਤਿਆਰ ਕੀਤੇ ਬੈੱਡ ਬਣਾਏ ਗਏ ਹਨ, ਜਿਸ ਰਾਹੀਂ ਮਰੀਜ਼ ਨੂੰ ਹਰ ਤਰ੍ਹਾਂ ਦੀ ਸਹੂਲਤ ਲਈ ਇੰਤਜ਼ਾਮ ਕੀਤਾ ਗਿਆ ਹੈ।

PunjabKesari

ਹੋਰ ਤੇ ਹੋਰ ਮੈਡੀਕਲ ਸਟਾਫ ਲਈ ਜਿਹੜੀਆਂ ਸੀਟਾਂ ਹਨ ਉਨ੍ਹਾਂ 'ਤੇ ਬਕਾਇਦਾ ਨਾਂ ਕਿਹੜੀ ਕਿਸ ਦੀ ਸੀਟ ਹੈ ਉਹ ਵੀ ਲਿਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਇਸ ਦੇ ਕਹਿਰ ਨੂੰ ਝੱਲ ਰਹੀ ਹੈ ਪਰ ਜਰਮਨੀ ਵਲੋਂ ਇਸ ਦੇ ਖਤਰੇ ਨੂੰ ਭਾਂਪਦਿਆਂ ਹੋਇਆਂ ਇਸ ਨੂੰ ਕਾਬੂ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਵਿੱਢ ਲਈ ਗਈ ਸੀ ਤਾਂ ਜੋ ਵਾਇਰਸ ਦੇ ਜਰਮਨੀ ਪਹੁੰਚਣ 'ਤੇ ਲੋਕ ਘਬਰਾਉਣ ਨਾ ਅਤੇ ਇਸ ਵਾਇਰਸ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕੇ।

PunjabKesari

ਪਹਿਲਾਂ ਹੀ ਟ੍ਰੈਕ ਕਰਨਾ ਸ਼ੁਰੂ ਕਰ ਦਿੱਤਾ ਸੀ ਮਰੀਜ਼ਾਂ ਨੂੰ 
ਜਰਮਨੀ ਨੇ ਅਜਿਹੇ ਮਰੀਜ਼ਾਂ ਦੇ ਦੇਸ਼ ਵਿਚ ਆਉਂਦਿਆਂ ਹੀ ਉਨ੍ਹਾਂ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਉਹ ਦੂਜਿਆਂ ਨੂੰ ਵਾਇਰਸ ਨਾ ਵੰਡ ਸਕਣ ਅਤੇ ਪਹਿਲ ਦੇ ਆਧਾਰ 'ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਜਰਮਨੀ ਵਿਚ ਹੁਣ ਤੱਕ 125,975 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 57,400 ਮਰੀਜ਼ ਠੀਕ ਹੋ ਚੁੱਕੇ ਹਨ ਪਰ 65,668 ਮਰੀਜ਼ਾਂ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਜਰਮਨੀ ਵਿਚ ਹੁਣ ਤੱਕ 2907 ਮੌਤਾਂ ਹੋ ਚੁੱਕੀਆਂ ਹਨ ਬੀਤੇ 24 ਘੰਟਿਆਂ ਵਿਚ ਇਥੇ 36 ਮੌਤਾਂ ਹੋਈਆਂ ਹਨ। ਜਰਮਨੀ ਦੇ ਮੈਡੀਕਲ ਸਟਾਫ ਵਲੋਂ ਤੇਜ਼ੀ ਨਾਲ ਕੰਮ ਕਰਦਿਆਂ ਹੋਇਆ ਹੁਣ ਤੱਕ 13 ਲੱਖ 17 ਹਜ਼ਾਰ 887 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਚੁੱਕਾ ਹੈ।


author

Sunny Mehra

Content Editor

Related News