ਲਾਹੌਰ ਹਵਾਈ ਅੱਡੇ ਨੇੜੇ ਜਰਮਨ ਸੈਲਾਨੀ ਨੂੰ ਲੁੱਟਿਆ, 5 ਲੱਖ ਰੁਪਏ ਦਾ ਕੀਮਤੀ ਸਾਮਾਨ ਕੀਤਾ ਚੋਰੀ

Sunday, Aug 04, 2024 - 07:23 AM (IST)

ਲਾਹੌਰ : ਲਾਹੌਰ ਹਵਾਈ ਅੱਡੇ ਦੇ ਨੇੜੇ ਕੈਂਪਿੰਗ ਦੌਰਾਨ ਇਕ ਜਰਮਨ ਸੈਲਾਨੀ ਨੂੰ ਲੁੱਟ ਲਿਆ ਗਿਆ ਅਤੇ ਉਸ 'ਤੇ ਹਮਲਾ ਵੀ ਕੀਤਾ ਗਿਆ। ਬਰਗ ਫਲੋਰੀਅਨ ਨਾਂ ਦਾ ਸੈਲਾਨੀ ਗੁਲਦਸ਼ਤ ਟਾਊਨ ਨੇੜੇ ਇਕ ਪਾਰਕ ਵਿਚ ਆਪਣੇ ਤੰਬੂ ਵਿਚ ਸੌਂ ਰਿਹਾ ਸੀ, ਜਦੋਂ 2 ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ 1 ਆਈਫੋਨ, ਨਕਦੀ ਅਤੇ ਇਕ ਕੈਮਰੇ ਸਮੇਤ 5 ਲੱਖ ਪਾਕਿਸਤਾਨੀ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਏਆਰਵਾਈ ਦੀ ਨਿਊਜ਼ ਮੁਤਾਬਕ ਇਹ 27 ਸਾਲਾ ਜਰਮਨ ਨਾਗਰਿਕ ਜਰਮਨ ਦੇ ਦੀਯਾਰਬਾਕਿਰ ਤੋਂ ਪਾਕਿਸਤਾਨ ਸੈਰ-ਸਪਾਟੇ ਲਈ ਆਇਆ ਸੀ। ਇਹ ਘਟਨਾ ਲਾਹੌਰ ਦੇ ਉੱਤਰੀ ਛਾਉਣੀ ਖੇਤਰ ਵਿਚ ਵਾਪਰੀ। ਇਸ ਘਟਨਾ ਸਬੰਧੀ ਪੁਲਸ ਨੇ ਸੈਲਾਨੀ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰ ਲਈ ਹੈ। 

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਅਚਾਨਕ 9/11 ਸਮਝੌਤਾ ਕੀਤਾ ਰੱਦ

ਲੁੱਟ ਦੀ ਘਟਨਾ ਤੋਂ ਬਾਅਦ ਜਰਮਨ ਨਾਗਰਿਕ ਨੇ ਆਪਣੇ ਸਾਈਕਲ 'ਤੇ ਰੇਂਜਰਜ਼ ਦੇ ਦਫਤਰ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੱਟਾਂ ਲੱਗਣ ਕਾਰਨ ਉਹ ਡਿੱਗ ਗਿਆ। ਉਸ ਨੂੰ ਨੇੜੇ ਖੜ੍ਹੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਸੈਲਾਨੀ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਡਕੈਤੀ ਦੀ ਘਟਨਾ ਬਾਰੇ ਗਸ਼ਤ ਕਰ ਰਹੇ ਡਾਲਫਿਨ ਸਕੁਐਡ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਫਲੋਰੀਅਨ ਦੀ ਸ਼ਿਕਾਇਤ 'ਤੇ ਲਾਹੌਰ ਪੁਲਸ ਨੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 382 (ਚੋਰੀ ਕਰਨ ਲਈ ਮੌਤ, ਸੱਟ ਜਾਂ ਰੋਕ ਲਗਾਉਣ ਦੀ ਤਿਆਰੀ ਤੋਂ ਬਾਅਦ ਕੀਤੀ ਚੋਰੀ) ਨੂੰ ਲਾਗੂ ਕਰਦੇ ਹੋਏ ਚੋਰੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News