ਜਰਮਨੀ ਚਾਂਸਲਰ ਦੀ ਚਿਤਾਵਨੀ-''ਚੀਨ ਦਾ ਯੂਰਪੀ ਬਾਜ਼ਾਰਾਂ ’ਚ ਦਾਖਲਾ ਸੀਮਿਤ ਕਰ ਦੇਵਾਂਗੇ''

10/05/2020 8:35:20 AM

ਬਰਲਿਨ- ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਆਪਣੇ ਬਾਜ਼ਾਰ ਨਾ ਖੋਲ੍ਹੇ ਤਾਂ ਯੂਰਪੀ ਬਾਜ਼ਾਰਾਂ ’ਚ ਉਸ ਦਾ ਦਾਖਲਾ ਵੀ ਸੀਮਿਤ ਕਰ ਦਿੱਤਾ ਜਾਵੇਗਾ।
ਜੇਕਰ ਕੁਝ ਖੇਤਰਾਂ ’ਚ ਯੂਰਪ ਲਈ ਚੀਨ ਆਪਣੇ ਬਾਜ਼ਾਰਾਂ ’ਚ ਰੋਕ ਦਾ ਰਸਤਾ ਅਪਣਾਉਂਦਾ ਹੈ ਤਾਂ ਉਸ ਦੇ ਨਾਲ ਵੀ ਅਜਿਹਾ ਹੀ ਵਿਹਾਰ ਕੀਤਾ ਜਾਵੇਗਾ। 2 ਦਿਨਾਂ ਯੂਰਪੀ ਸਿਖਰ ਸੰਮੇਲਨ ਤੋਂ ਬਾਅਦ ਸਾਊਥ ਚਾਈਨਾ ਮਾਰਨਿੰਗ ਪੋਸਟ ਨਾਲ ਗੱਲਬਾਤ ’ਚ ਮਰਕੇਲ ਨੇ ਕਿਹਾ ਕਿ ਅਸੀਂ ਚੀਨ ਨਾਲ ਸੁਭਾਵਿਕ ਰੂਪ ’ਚ ਆਪਸੀ ਨਿਵੇਸ਼ ਸਮੱਝੌਤਾ ਚਾਹੁੰਦੇ ਹਾਂ। ਅਸੀਂ ਦੇਖਿਆ ਹੈ ਕਿ ਚੀਨ ’ਚ ਦਾਖਲੇ ’ਚ ਕੀਤੀਆਂ ਕਈ ਰੁਕਾਵਟਾਂ ਹਨ। ਇਸ ’ਤੇ ਵੀ ਅੱਗੇ ਗੱਲ ਹੋਵੇਗੀ।

ਜਰਮਨੀ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਮਰਕੇਲ ਨੇ ਹਾਂਗਕਾਂਗ ਮਾਮਲੇ ’ਚ ਚੀਨ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਚੀਨ ਲਈ ਵਿਕਾਸ ਦੀਆਂ ਚੁਣੌਤੀਆਂ ਨੂੰ ਵੇਖਦਿਆਂ ਇਹ ਟੀਚਾ ਨਿਸ਼ਚਿਤ ਰੂਪ ’ਚ ਉਤਸ਼ਾਹੀ ਹੈ ਅਤੇ ਆਪਣੀਆਂ ਸ਼ਰਤਾਂ ’ਤੇ ਜੀਣ ਲਈ ਸਾਨੂੰ ਇਨ੍ਹਾਂ ਤੋਂ ਯੂਰਪ ’ਚ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।


Lalita Mam

Content Editor

Related News