ਭਾਰਤੀ-ਅਮਰੀਕੀ ਨੇ 70 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਲਈ ਖੋਲ੍ਹੇ ਘਰ ਦੇ ਦਰਵਾਜ਼ੇ, ਹਰ ਪਾਸੇ ਹੋ ਰਹੀ ਚਰਚਾ

Wednesday, Jun 03, 2020 - 04:05 PM (IST)

ਭਾਰਤੀ-ਅਮਰੀਕੀ ਨੇ 70 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਲਈ ਖੋਲ੍ਹੇ ਘਰ ਦੇ ਦਰਵਾਜ਼ੇ, ਹਰ ਪਾਸੇ ਹੋ ਰਹੀ ਚਰਚਾ

ਵਾਸ਼ਿੰਗਟਨ (ਭਾਸ਼ਾ) : ਅਫਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦੇ ਕਤਲ ਦੇ ਦੋਸ਼ ਵਿਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਇਕ ਭਾਰਤੀ-ਅਮਰੀਕੀ ਨੇ 70 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਧਿਆਨਦੇਣ ਯੋਗ ਹੈ ਕਿ ਮਿਨੀਪੋਲਿਸ ਵਿਚ 25 ਮਈ ਨੂੰ ਇਕ ਪੁਲਸ ਅਧਿਕਾਰੀ ਨੇ ਆਪਣੇ ਗੋਡੇ ਨਾਲ ਕੁੱਝ ਦੇਰ ਤੱਕ ਜਾਰਜ ਫਲਾਇਡ (46) ਦੀ ਧੌਣ ਦਬਾਈ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਉਸ ਲਈ ਇਨਸਾਫ਼ ਦੀ ਮੰਗ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੜਕ 'ਤੇ ਉੱਤਰ ਆਏ ਹਨ। ਵਾਸ਼ਿੰਗਟਨ ਡੀ.ਸੀ. ਦੇ ਰਹਿਣ ਵਾਲੇ ਰਾਹੁਲ ਦੁਬੇ ਨੇ ਅਜਿਹੇ ਹੀ ਕਈ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਘਰ ਵਿਚ ਪਨਾਹ ਦਿੱਤੀ।

ਐਸਕਵਾਇਰ ਪਤ੍ਰਿਕਾ ਨੂੰ ਦਿੱਤੇ ਇਕ ਇੰਟਰਵਿਊ ਵਿਚ 44 ਸਾਲ ਦੇ ਰਾਹੁਲ ਨੇ ਕਿਹਾ ਕਰੀਬ 75 ਲੋਕ ਮੇਰੇ ਘਰ ਵਿਚ ਸਨ। ਉਨ੍ਹਾਂ ਨੂੰ ਇਕ ਸੋਫੇ ਜਿੰਨੀ ਹੀ ਜਗ੍ਹਾ ਮਿਲ ਰਹੀ ਸੀ। ਇੱਥੋ ਤੱਕ ਕਿ ਬਾਥਟਬ ਵਿਚ ਵੀ ਲੋਕ ਸਨ ਪਰ ਕੋਈ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰ ਰਿਹਾ ਸੀ। ਉਹ ਸੁਰੱਖਿਅਤ ਸਨ ਅਤੇ ਉਹ ਇਕ-ਦੂਜੇ ਨੂੰ ਸਹਾਰਾ ਦੇ ਰਹੇ ਸਨ। ਰਾਹੁਲ ਸੋਮਵਾਰ ਨੂੰ ਹੋਏ ਪ੍ਰਦਰਸ਼ਨ ਦੇ ਬਾਅਦ ਹੀ ਚਰਚਾ ਵਿਚ ਆ ਗਏ ਅਤੇ ਉਨ੍ਹਾਂ ਦੇ ਇਸ ਕਦਮ ਲਈ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ। ਇਕ ਕਾਰਜਕਰਤਾ ਨੇ ਟਵੀਟ ਕੀਤਾ, ''ਰਾਹੁਲ ਨੇ ਕੱਲ ਰਾਤ ਸਾਡੀ ਜਾਨ ਬਚਾਈ। ਇਕ ਹੋਰ ਪ੍ਰਦਰਸ਼ਨਕਾਰੀ ਏਲੀਸਨ ਲੇਨ ਨੇ ਲਿਖਿਆ, 'ਪੇਪਰ ਸਪ੍ਰੇ ਨਾਲ ਪੁਲਸ ਨੇ ਮੈਨੂੰ ਜਖ਼ਮੀ ਕਰ ਦਿੱਤਾ ਸੀ, ਉਸ ਦੇ ਬਾਅਦ ਮੈਂ ਹੁਣ ਡੀ.ਸੀ. ਵਿਚ ਇਕ ਘਰ ਵਿਚ ਹਾਂ। ਘਰ ਨੂੰ ਪੁਲਸ ਨੇ ਘੇਰ ਰੱਖਿਆ ਹੈ ਅਤੇ ਅੰਦਰ ਅਸੀਂ ਕਰੀਬ 100 ਲੋਕ ਹਾਂ। ਸਾਰੇ ਲੋਕਾਂ ਨੇ ਆਪਣੇ ਘਰ ਦੇ ਦਰਵਾਜੇ ਖੋਲ ਦਿੱਤੇ ਹਨ ਅਤੇ ਪ੍ਰਦਰਸ਼ਨਕਾਰੀਆਂ ਦੀ ਦੇਖਭਾਲ ਕਰ ਰਹੇ ਹਨ।

ਰਾਹੁਲ ਦੁਬੇ ਨੇ 'ਬਜਫੀਡ ਨਿਊਜ ਨੂੰ ਕਿਹਾ,' ਜੇਕਰ ਤੁਸੀਂ ਵੇਖਿਆ ਹੁੰਦਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਕੀ ਹੋ ਰਿਹਾ ਸੀ... ਕੋਈ ਬਦਲ ਹੀ ਨਹੀਂ ਬਚਿਆ ਸੀ। ਲੋਕਾਂ 'ਤੇ ਪੇਪਰ ਸਪ੍ਰੇ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਸੀ। ਡਬਲਯੂ.ਜੇ.ਐਨ.ਏ. ਨੇ ਦੁਬੇ ਦੇ ਹਵਾਲੇ ਤੋਂ ਕਿਹਾ , ਮੈਂ ਉਂਮੀਦ ਕਰਦਾ ਹਾਂ ਕਿ ਮੇਰਾ 13 ਸਾਲ ਦਾ ਪੁੱਤਰ ਇਨ੍ਹਾਂ ਦੀ ਤਰ੍ਹਾਂ ਇਕ ਕਮਾਲ ਦਾ ਇਨਸਾਨ ਬਣੇ।


author

cherry

Content Editor

Related News