ਅਮਰੀਕਾ ਵਿਚ ਲਾਕਡਾਊਨ ਦੌਰਾਨ ਚੌਥੇ ਦਿਨ ਦੇਸ਼ ਪੱਧਰ ''ਤੇ ਪ੍ਰਦਰਸ਼ਨ ਜਾਰੀ

Saturday, May 30, 2020 - 12:21 PM (IST)

ਅਮਰੀਕਾ ਵਿਚ ਲਾਕਡਾਊਨ ਦੌਰਾਨ ਚੌਥੇ ਦਿਨ ਦੇਸ਼ ਪੱਧਰ ''ਤੇ ਪ੍ਰਦਰਸ਼ਨ ਜਾਰੀ

ਵਾਸ਼ਿੰਗਟਨ- ਅਮਰੀਕਾ ਦੇ ਮਿਨੇਪੋਲਿਸ ਵਿਚ ਪੁਲਸ ਹਿਰਾਸਤ ਵਿਚ ਇਕ ਗੈਰ ਗੋਰੇ (ਅਸ਼ਵੇਤ) ਨਾਗਰਿਕ ਦੀ ਮੌਤ ਦੇ ਵਿਰੋਧ ਵਿਚ ਜਾਰੀ ਦੇਸ਼ ਪੱਧਰੀ ਪ੍ਰਦਰਸ਼ਨ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀ ਰਾਜਧਾਨੀ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੇ ਨੇੜੇ ਪੁੱਜੇ। ਇਕ ਆਨਲਾਈਨ ਵੀਡੀਓ ਵਿਚ ਸੈਂਕੜੇ ਲੋਕਾਂ ਨੂੰ ਵ੍ਹਾਈਟ ਹਾਊਸ ਦੇ ਬਾਹਰ ਲਾਫਾਯੇਟ ਪਾਰਕ ਵਿਚ 'ਨੋ ਜਸਟਿਸ, ਨੋ ਪੀਸ' ਦੇ ਨਾਅਰੇ ਲਗਾਉਂਦੇ ਦੇਖਿਆ ਗਿਆ।

ਫ੍ਰੀਡਮੈਂਸ ਬੈਂਕ ਦੀ ਇਮਾਰਤ ਦੇ ਸਾਹਮਣੇ ਇਕ ਪ੍ਰਦਰਸ਼ਨਕਾਰੀ 'ਤੇ ਪਾਣੀ ਸੁੱਟਿਆ ਗਿਆ ਅਤੇ ਕੁਝ ਹੋਰ ਦੀ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਵੀ ਹੋਈ। ਸਿਹਤ ਮੀਡੀਆ ਦੀ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਦੇ ਬਰੀਫਿੰਗ ਰੂਮ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਸੀਕਰਟ ਸਰਵਿਸ ਦੇ ਸੁਰੱਖਿਆ ਅਧਿਕਾਰੀ ਪਾਰਕ ਦੇ ਮੈਦਾਨ ਤੋਂ ਕਿਸੇ ਨੂੰ ਬਾਹਰ ਨਹੀਂ ਜਾਣ ਦੇ ਰਹੇ ਹਨ। 

ਪੁਲਸ ਅਧਿਕਾਰੀ ਡੇਰੇਕ ਚਾਊਵਿਨ ਨੇ ਫਲਾਇਡ ਦੀ ਗਰਦਨ ਨੂੰ ਆਪਣੇ ਗੋਡੇ ਨਾਲ ਦਬਾ ਦਿੱਤਾ ਸੀ। ਫਲਾਈਡ ਨੇ ਵਾਰ-ਵਾਰ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ, ਮੈਨੂੰ ਸਾਹ ਲੈਣ ਦਿਓ। ਇਸ ਦੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਦੋਸ਼ੀ ਪੁਲਸ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਹਿਰਾਸਤ ਵਿਚ ਫਲਾਇਡ ਦੀ ਮੌਤ ਦੀ ਖਬਰ ਫੈਲਦੇ ਹੀ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ, ਜੋ ਅੱਜ ਚੌਥੇ ਦਿਨ ਵੀ ਜਾਰੀ ਹੈ। 


author

Lalita Mam

Content Editor

Related News