ਗਾਜ਼ਾ ਪੱਟੀ ''ਤੇ ਇਜ਼ਰਾਈਲ ਨੇ ਕਰ''ਤੀ ਏਅਰਸਟ੍ਰਾਈਕ ! 3 ਫਿਲਸਤੀਨੀਆਂ ਦੀ ਮੌਤ
Tuesday, Jun 30, 2026 - 03:10 PM (IST)
ਇੰਟਰਨੈਸ਼ਨਲ ਡੈਸਕ- ਗਾਜ਼ਾ ਪੱਟੀ 'ਚ ਸੋਮਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਇਕ ਹਵਾਈ ਹਮਲੇ ਵਿਚ ਘੱਟੋ-ਘੱਟ 3 ਫਿਲਸਤੀਨੀ ਮਾਰੇ ਗਏ, ਜਿਨ੍ਹਾਂ ’ਚ 8 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਇਹ ਹਮਲਾ ਉੱਜੜੇ ਲੋਕਾਂ ਦੇ ਇਕ ਟੈਂਟ ’ਤੇ ਕੀਤਾ ਗਿਆ। ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਟੈਂਟ 'ਚ ਇਕ ਕੱਟੜਪੰਥੀ ਲੁਕਿਆ ਹੋਇਆ ਸੀ। ਤੱਟੀ ਖੇਤਰ ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ, ਇਹ ਹਮਲਾ ਮੱਧ ਗਾਜ਼ਾ ਦੇ ਸ਼ਹਿਰ ਦੀਰ ਅਲ-ਬਲਾਹ ਦੇ ਇਕ ਇਲਾਕੇ ’ਚ ਹੋਇਆ।
ਅਲ-ਅਕਸਾ ਸ਼ਹੀਦ ਹਸਪਤਾਲ ਨੇ ਦੱਸਿਆ ਕਿ ਮ੍ਰਿਤਕਾਂ ਵਿਚ 2 ਪੁਰਸ਼ ਅਤੇ 8 ਸਾਲ ਦਾ ਇਕ ਬੱਚਾ ਸ਼ਾਮਲ ਹੈ, ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ। ਇਜ਼ਰਾਈਲੀ ਫ਼ੌਜ ਨੇ ਦੱਸਿਆ ਕਿ ਹਮਲੇ ਦਾ ਨਿਸ਼ਾਨਾ ਜ਼ਾਹਿਰ ਅਬੂ ਸਲੇਮ ਸੀ, ਜੋ ਇਸਲਾਮਿਕ ਜਿਹਾਦ ਸੰਗਠਨ ਦਾ ਮੈਂਬਰ ਹੈ ਅਤੇ 7 ਅਕਤੂਬਰ, 2023 ਨੂੰ ਇਜ਼ਰਾਈਲ ’ਤੇ ਹੋਏ ਹਮਲੇ ਵਿਚ ਸ਼ਾਮਲ ਸੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ, ਜੰਗਬੰਦੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ 1,045 ਫਿਲਸਤੀਨੀ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਜੇ ਪਾਸਪੋਰਟ ਨਹੀਂ, ਤਾਂ ਕੀ ਹੈ ਨਾਗਰਿਕਤਾ ਦਾ ਸਬੂਤ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
