ਅਡਾਨੀ ਨੂੰ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਮਿਲੀ ਜਗ੍ਹਾ, ਜੈਲੇਂਸਕੀ-ਪੁਤਿਨ ਵੀ ਸ਼ਾਮਲ

Tuesday, May 24, 2022 - 09:36 AM (IST)

ਨਿਊਯਾਰਕ (ਏਜੰਸੀ)- ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਅਤੇ ਵਕੀਲ ਕਰੁਣਾ ਨੰਦੀ ਸੋਮਵਾਰ ਨੂੰ 'ਟਾਈਮ ਮੈਗਜ਼ੀਨ' ਦੇ 2022 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ। ਇਸ ਸੂਚੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਟੈਨਿਸ ਖਿਡਾਰੀ ਰਾਫੇਲ ਨਡਾਲ, ਐਪਲ ਦੇ ਸੀ.ਈ.ਓ. ਟਿਮ ਕੁੱਕ ਅਤੇ ਟੀਵੀ ਸ਼ੋਅ ਪੇਸ਼ਕਾਰ ਓਪਰਾ ਵਿਨਫਰੇ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਟਾਈਮ ਵਿੱਚ ਅਡਾਨੀ ਦੇ ਪ੍ਰੋਫਾਈਲ ਵਿੱਚ ਕਿਹਾ ਗਿਆ ਹੈ, 'ਅਡਾਨੀ ਦਾ ਇੱਕ ਸਮੇਂ ਵਿਚ ਖੇਤਰੀ ਰਿਹਾ ਕਾਰੋਬਾਰ ਹੁਣ ਹਵਾਈ ਅੱਡਿਆਂ, ਨਿੱਜੀ ਬੰਦਰਗਾਹਾਂ ਤੋਂ ਲੈ ਕੇ ਖ਼ਪਤਕਾਰ ਵਸਤੂਆਂ ਤੱਕ ਫੈਲ ਗਿਆ ਹੈ। ਅਡਾਨੀ ਸਮੂਹ ਦੁਨੀਆ ਦੀ ਛੇਵੀਂ ਵੱਡੀ ਅਰਥਵਿਵਸਥਾ ਵਿੱਚ ਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਡੀ ਕੰਪਨੀ ਹੈ, ਹਾਲਾਂਕਿ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੇ ਹੋਏ ਅਡਾਨੀ ਚੁੱਪਚਾਪ ਆਪਣਾ ਸਾਮਰਾਜ ਬਣਾ ਰਹੇ ਹਨ।'

ਇਹ ਵੀ ਪੜ੍ਹੋ: 'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ ਰਿਲੇਸ਼ਨਸ਼ਿਪ 'ਚ

ਮੈਗਜ਼ੀਨ ਨੇ ਕਰੁਣਾ ਨੰਦੀ ਬਾਰੇ ਕਿਹਾ ਹੈ ਕਿ ਉਹ ਨਾ ਸਿਰਫ਼ ਇਕ ਵਕੀਲ ਹੈ, ਸਗੋਂ ਇਕ ਕਾਰਕੁਨ ਵੀ ਹੈ, ਜੋ ਅਦਾਲਤ ਦੇ ਅੰਦਰ ਅਤੇ ਬਾਹਰ ਬਹਾਦਰੀ ਨਾਲ ਬਦਲਾਅ ਲਈ ਆਵਾਜ਼ ਉਠਾਉਂਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਹੈ, ਜਿਨਾਂ ਨੇ ਬਲਾਤਕਾਰ ਵਿਰੋਧੀ ਕਾਨੂੰਨਾਂ ਵਿੱਚ ਸੁਧਾਰ ਦੀ ਵਕਾਲਤ ਕੀਤੀ ਹੈ ਅਤੇ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸ ਲੜ ਚੁੱਕੀ ਹੈ। ਹਾਲ ਹੀ ਵਿੱਚ, ਉਹ ਵਿਆਹੁਤਾ ਬਲਾਤਕਾਰ ਨੂੰ ਕਾਨੂੰਨੀ ਛੋਟ ਦੇਮ ਵਾਲੇ ਭਾਰਤ ਦੇ ਇਕ ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਇੱਕ ਮੁਕੱਦਮੇ ਨਾਲ ਸਬੰਧਤ ਰਹੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News