ਗੈਂਗਵਾਰ ਨਾਲ ਨਜਿੱਠਣ ਲਈ ਹੁਣ ਕੈਨੇਡਾ ਦੇ ਸਕੂਲ ਦੇ ਬਾਹਰ ਵਾਲੰਟੀਅਰਜ਼ ਲਾ ਰਹੇ ਠੀਕਰੀ ਪਹਿਰੇ

Sunday, Dec 18, 2022 - 02:23 AM (IST)

ਗੈਂਗਵਾਰ ਨਾਲ ਨਜਿੱਠਣ ਲਈ ਹੁਣ ਕੈਨੇਡਾ ਦੇ ਸਕੂਲ ਦੇ ਬਾਹਰ ਵਾਲੰਟੀਅਰਜ਼ ਲਾ ਰਹੇ ਠੀਕਰੀ ਪਹਿਰੇ

ਸਰੀ (ਰਾਜ ਗੋਗਨਾ)-ਕੈਨੇਡਾ ’ਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸਰੀ ਵਿਖੇ ਗੈਂਗਵਾਰ ਨਾਲ ਸਬੰਧਤ ਸਰਗਰਮੀਆਂ ਵਧਣ ਅਤੇ ਸਰੀ ਦੇ ਤਮਨਾਵਿਸ ਸੈਕੰਡ ’ਚ ਲੰਘੀ 22 ਨਵੰਬਰ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ’ਚ ਕਤਲ ਕੀਤੇ ਗਏ ਇਕ ਨੌਜਵਾਨ ਮਹਿਕਪ੍ਰੀਤ ਸੇਠੀ ਕਾਰਨ ਸਰੀ ਦੇ ਲੋਕਲ ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਦਰਜਨਾਂ ਵਾਲੰਟੀਅਰ ਸਕੂਲ ਦੇ ਬਾਹਰ ਵਾਰੋ-ਵਾਰੀ ਠੀਕਰੀ ਪਹਿਰੇ ਲਗਾ ਰਹੇ ਹਨ। ਇਨ੍ਹਾਂ ਠੀਕਰੀ ਪਹਿਰੇ ਲਗਾਉਣ ਦਾ ਮਕਸਦ ਸਕੂਲ ’ਚ ਗੈਂਗ ਨਾਲ ਸਬੰਧਤ ਸਰਗਰਮੀਆਂ ’ਤੇ ਨਜ਼ਰ ਰੱਖਣੀ, ਨਸ਼ਿਆਂ ਤੇ ਬੱਚਿਆਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰਨ ਤੋਂ ਰੋਕਣਾ ਹੈ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਅਰੋੜਾ ਵੱਲੋਂ ਵੱਡੀ ਕਾਰਵਾਈ, ਸ਼ਹਿਰੀ ਵਿਕਾਸ ਵਿਭਾਗ ਦੇ 42 ਅਧਿਕਾਰੀਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ

ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਤਕਰੀਬਨ 40 ਦੇ ਕਰੀਬ ਵਾਲੰਟੀਅਰ ਪੇਰੈਂਟਸ ਸਕੂਲ ਵਾਚ ਤਹਿਤ ਵਾਰੋ-ਵਾਰੀ ਸਕੂਲ ਦੇ ਬਾਹਰ ਨਿਗਰਾਨੀ ਕਰ ਰਹੇ ਹਨ। ਵਾਲੰਟੀਅਰਜ਼ ਦਾ ਕਹਿਣਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਬੱਚਿਆਂ ਦੀ ਹਿਫ਼ਾਜ਼ਤ ਕਰਨ ’ਚ ਨਾਕਾਮ ਸਾਬਿਤ ਹੋ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪੀਲ ਰੀਜ਼ਨ ਦੇ ਸਕੂਲਾਂ ’ਚ ਵੀ ਪੁਲਸ ਅਫ਼ਸਰਾਂ ਦੀ ਵਾਪਸੀ ਦਾ ਮੁੱਦਾ ਮਾਪਿਆਂ ਵੱਲੋਂ ਚੁੱਕਿਆ ਜਾ ਰਿਹਾ ਹੈ ਤਾਂ ਜੋ ਸਕੂਲਾਂ ’ਚ ਨਸ਼ੇ, ਲੜਾਈ-ਝਗੜੇ ਅਤੇ ਗ਼ਲਤ ਕਾਰਵਾਈਆਂ ਨੂੰ ਰੋਕਿਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਸਾਹਿਬਜ਼ਾਦਿਆਂ ਦੀ ਯਾਦਗਾਰ ਮਨਾਉਣ ’ਤੇ PM ਮੋਦੀ ਦੀ ਸ਼ਲਾਘਾ, ਕੀਤੀ ਇਹ ਮੰਗ


author

Manoj

Content Editor

Related News