ਜੀ-7 ਸਮੂਹ ਦੇ ਦੇਸ਼ਾਂ ਨੇ ਯੂਕ੍ਰੇਨ ਦੀ ਮਦਦ ਕਰਨ ਦਾ ਸੰਕਲਪ ਲਿਆ

Tuesday, Jun 28, 2022 - 04:38 PM (IST)

ਜੀ-7 ਸਮੂਹ ਦੇ ਦੇਸ਼ਾਂ ਨੇ ਯੂਕ੍ਰੇਨ ਦੀ ਮਦਦ ਕਰਨ ਦਾ ਸੰਕਲਪ ਲਿਆ

ਏਲਮਾਉ/ਜਰਮਨੀ (ਏਜੰਸੀ)- ਵਿਕਸਤ ਅਰਥਚਾਰਿਆਂ ਦਾ ਜੀ-7 ਸਿਖਰ ਸੰਮੇਲਨ ਮੰਗਲਵਾਰ ਨੂੰ ਸਮਾਪਤ ਹੋਇਆ, ਜਿਸ ਨੇ ਯੂਕ੍ਰੇਨ ਦੇ ਭਵਿੱਖ ਲਈ ਲੰਬੇ ਸਮੇਂ ਦੀ ਵਚਨਬੱਧਤਾ ਦਾ ਸੰਕੇਤ ਦਿੱਤਾ ਅਤੇ ਰੂਸ ਨੂੰ ਹਮਲੇ ਦੀ ਭਾਰੀ ਕੀਮਤ ਚੁਕਾਉਣ ਲਈ ਮਜਬੂਰ ਕਰਨ ਦਾ ਸੰਕਲਪ ਲਿਆ। ਇਸ ਦੇ ਨਾਲ ਹੀ ਸੰਮੇਲਨ ਵਿਚ ਵਿਸ਼ਵਵਿਆਪੀ ਭੁੱਖਮਰੀ ਦੇ ਸੰਕਟ ਨੂੰ ਖ਼ਤਮ ਕਰਨ ਅਤੇ ਜਲਵਾਯੂ ਪਰਿਵਰਤਨ ਵਿਰੁੱਧ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨ ਤੋਂ ਬਾਅਦ ਅਮਰੀਕਾ, ਜਰਮਨੀ, ਫਰਾਂਸ, ਇਟਲੀ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ਨੇ ਸੋਮਵਾਰ ਨੂੰ ਸੰਕਲਪ ਲਿਆ ਕਿ "ਜਦੋਂ ਤੱਕ ਸੰਭਵ ਹੋਵੇਗਾ" ਉਦੋਂ ਤੱਕ ਯੂਕ੍ਰੇਨ ਦਾ ਸਮਰਥਨ ਕੀਤਾ ਜਾਵੇਗਾ।

ਸੰਮੇਲਨ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਵੱਡੀਆਂ ਅਰਥਵਿਵਸਥਾਵਾਂ ਦੇ ਨੇਤਾ ਰੂਸੀ ਤੇਲ ਦੀਆਂ ਕੀਮਤਾਂ 'ਤੇ ਲਗਾਮ ਲਗਾਉਣ, ਰੂਸੀ ਸਮਾਨ 'ਤੇ ਟੈਕਸ ਦਰ ਵਧਾਉਣ ਅਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਬਾਵੇਰੀਆ ਦੇ ਐਲਪਸ ਪਹਾੜਾਂ ਵਿੱਚ ਸਕਲੋਸ ਐਲਮਾਉ ਹੋਟਲ ਤੋਂ ਜੀ -7 ਸਮੂਹ ਦੇ ਮੈਂਬਰ ਦੇਸ਼ਾਂ ਦੇ ਨੇਤਾ ਮੈਡਰਿਡ ਵਿੱਚ ਇੱਕ ਨਾਟੋ ਮੀਟਿੰਗ ਵਿੱਚ ਸ਼ਾਮਲ ਹੋਣਗੇ, ਜਿੱਥੇ ਯੂਕ੍ਰੇਨ ਦਾ ਮੁੱਦਾ ਛਾਏ ਰਹਿਣ ਦੀ ਉਮੀਦ ਹੈ। ਜਾਪਾਨ ਨੂੰ ਛੱਡ ਕੇ ਜੀ-7 ਸਮੂਹ ਦੇ ਸਾਰੇ ਮੈਂਬਰ ਦੇਸ਼ ਨਾਟੋ ਦੇ ਮੈਂਬਰ ਹਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ ਮੈਡ੍ਰਿਡ ਆਉਣ ਦਾ ਸੱਦਾ ਦਿੱਤਾ ਗਿਆ ਹੈ।


author

cherry

Content Editor

Related News