ਭਾਰੀ ਮੀਂਹ ਦਾ ਕਹਿਰ, 40 ਲੋਕਾਂ ਦੀ ਮੌਤ, ਸੈਂਕੜੇ ਘਰਾਂ ਤਬਾਹ

Wednesday, Jul 17, 2024 - 03:14 PM (IST)

ਭਾਰੀ ਮੀਂਹ ਦਾ ਕਹਿਰ, 40 ਲੋਕਾਂ ਦੀ ਮੌਤ, ਸੈਂਕੜੇ ਘਰਾਂ ਤਬਾਹ

ਅਫਗਾਨਿਸਤਾਨ : ਭਾਰਤ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਮੀਂਹ ਤੇ ਹੜ੍ਹਾਂ ਕਾਰਨ ਜਿਥੇ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ, ਉਥੇ ਹੀ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ। ਗੱਲ ਕਰੀਏ ਪੂਰਬੀ ਅਫਗਾਨਿਸਤਾਨ ਦੀ ਤਾਂ ਇਥੇ ਵੀ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਹੈ। ਮੀਂਹ ਇੱਥੋਂ ਦੇ ਲੋਕਾਂ ਲਈ ਕਹਿਰ ਬਣ ਵਰ੍ਹ ਰਿਹਾ ਹੈ।PunjabKesari
ਭਾਰੀ ਮੀਂਹ ਕਾਰਨ ਇੱਥੇ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 350 ਲੋਕ ਜ਼ਖਮੀ ਹੋ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ ਅੰਦਰ ਵੀ ਪਾਣੀ ਵੜ ਗਿਆ ਹੈ। ਮੀਂਹ ਕਾਰਨ ਹੋਈ ਤਬਾਹੀ ਕਾਰਨ ਕਾਫੀ ਨੁਕਸਾਨ ਹੋਇਆ ਹੈ।

PunjabKesari

ਸੂਬਾਈ ਬੁਲਾਰੇ ਸਦੀਕਉੱਲ੍ਹਾ ਕੁਰੈਸ਼ੀ ਨੇ ਦੱਸਿਆ ਕਿ ਸੋਮਵਾਰ ਨੂੰ ਬਾਰਿਸ਼ ਅਤੇ ਬਿਜਲੀ ਡਿੱਗਣ ਕਾਰਨ ਸੁਰਖ ਰੋਡ ਜ਼ਿਲੇ 'ਚ ਇਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ। ਕੁਰੈਸ਼ੀ ਨੇ ਦੱਸਿਆ ਕਿ ਮੀਂਹ ਕਾਰਨ ਕਰੀਬ 400 ਘਰ ਅਤੇ 60 ਬਿਜਲੀ ਦੇ ਖੰਭੇ ਢਹਿ ਗਏ। ਕਈ ਇਲਾਕਿਆਂ ਵਿੱਚ ਬਿਜਲੀ ਕੱਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਫੀ ਨੁਕਸਾਨ ਵੀ ਹੋਇਆ ਹੈ ਜਿਸ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
PunjabKesari

ਇੱਕ ਘੰਟੇ ਵਿੱਚ ਹੋਈ ਭਾਰੀ ਤਬਾਹੀ

ਦੱਸਿਆ ਜਾ ਰਿਹਾ ਹੈ ਕਿ ਸਿਰਫ ਇਕ ਘੰਟੇ ਦੇ ਅੰਦਰ ਇੰਨੀ ਵੱਡੀ ਤਬਾਹੀ ਹੋਈ। ਇਸ ਦੌਰਾਨ ਤੇਜ਼ ਹਨੇਰੀ ਅਤੇ ਮੀਂਹ ਕਾਰਨ ਘਰਾਂ ਦੀਆਂ ਛੱਤਾਂ ਅਤੇ ਸਮਾਨ ਉੱਡ ਗਿਆ। ਅੰਤਰਰਾਸ਼ਟਰੀ ਬਚਾਅ ਕਮੇਟੀ ਅਫਗਾਨਿਸਤਾਨ ਦੀ ਡਾਇਰੈਕਟਰ ਸਲਮਾ ਬੇਨ ਆਇਸ਼ਾ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਮੁਲਾਂਕਣ ਕਰ ਰਿਹਾ ਹੈ ਅਤੇ ਐਮਰਜੰਸੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਅਫਗਾਨਿਸਤਾਨ ਵਿਚ ਇਸ ਤਬਾਹੀ 'ਤੇ ਚਿੰਤਾ ਪ੍ਰਗਟਾਈ ਹੈ।


author

DILSHER

Content Editor

Related News