ਫਰਿਜਨੋ ਨਿਵਾਸੀ ਅਲੀ ਦੀ ਮੌਤ, ਭਾਈਚਾਰੇ ''ਚ ਸੋਗ ਦੀ ਲਹਿਰ

Friday, Oct 06, 2023 - 06:08 PM (IST)

ਫਰਿਜਨੋ ਨਿਵਾਸੀ ਅਲੀ ਦੀ ਮੌਤ, ਭਾਈਚਾਰੇ ''ਚ ਸੋਗ ਦੀ ਲਹਿਰ

ਫਰਿਜਨੋ/ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ) ਬਹੁਪੱਖੀ ਸ਼ਖਸੀਅਤ, ਬਹੁਤ ਹੀ ਪਿਆਰਾ ਮਿੱਤਰ, ਜਿਸਨੂੰ ਸਾਰੇ ਫਰਿਜਨੋ ਨਿਵਾਸੀ ਅਲੀ ਪਕੌੜਿਆਂ ਵਾਲਾ (ਸ਼ੌਕਤ ਅਲੀ) ਕਰਕੇ ਜਾਣਦੇ ਸੀ। ਅੱਜ ਹਾਰਟ ਅਟੈਕ ਆਉਣ ਕਰਕੇ ਉਹ ਸਾਥੋਂ ਸਦਾ ਲਈ ਵਿਛੜ ਗਿਆ। ਅਲੀ, ਸੰਸਦ ਮੁਹੰਮਦ ਸਦੀਕ ਜੀ ਦਾ ਭਣਵਈਆ ਲੱਗਦਾ ਸੀ। ਅਲੀ ਬਹੁਤ ਪਿਆਰ ਮੁਹੱਬਤ ਕਰਨ ਵਾਲਾ ਜ਼ਿੰਦਾਦਿਲ ਇਨਸਾਨ ਸੀ। ਹਰੇਕ ਪ੍ਰੋਗਰਾਮ 'ਤੇ ਚਾਹ-ਪਕੌੜਿਆਂ ਦਾ ਲੰਗਰ ਤਿਆਰ ਕਰਨਾ ‘ਤੇ ਬੜੇ ਅਦਬ ਸਤਿਕਾਰ ਨਾਲ ਹਰ ਇੱਕ ਨੂੰ ਮਿਲਣਾ ਅਲੀ ਦੇ ਸੁਭਾ ਦਾ ਹਿੱਸਾ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-2023 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਈਰਾਨੀ ਕਾਰਕੁਨ ਨਰਗੇਸ ਮੁਹੰਮਦੀ ਦੇ ਨਾਮ ਦਾ ਐਲਾਨ

ਅਲੀ ਪਿਛਲੇ ਲੰਮੇ ਸਮੇਂ ਤੋਂ ਕੈਲੀਫੋਰਨੀਆਂ ਦੇ ਸ਼ਹਿਰ ਫਰਿਜਨੋ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ। ਅਲੀ ਦੇ ਬੇਵਕਤ ਤੁਰ ਜਾਨ ਨਾਲ ਜਿੱਥੇ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਪੰਜਾਬੀ ਕਮਿਊਨਿਟੀ ਵੀ ਪਿਆਰੇ ਸੇਵਾਦਾਰ ਤੋਂ ਸੱਖਣੀ ਹੋ ਗਈ। ਅੱਲ੍ਹਾਤਾਲ਼ਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


author

Vandana

Content Editor

Related News