ਅਜਬ-ਗਜ਼ਬ : ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ

Sunday, May 14, 2023 - 09:41 PM (IST)

ਅਜਬ-ਗਜ਼ਬ : ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ

ਪੈਰਿਸ (ਇੰਟ.) : ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਖਾਣਾ ਖਾਂਦੇ ਹਾਂ, ਘਰ ਹੋਵੇ ਜਾਂ ਹੋਟਲ ਪਰ ਹੁਣ ਤੁਹਾਡੇ ਕੋਲ ਇਕ ਨਵਾਂ ਵਿਕਲਪ ਹੋਵੇਗਾ। ਹੁਣ ਲੋਕ ਪੁਲਾੜ 'ਚ ਵੀ ਖਾਣਾ ਖਾ ਸਕਣਗੇ ਤੇ ਉਹ ਵੀ ਉੱਡਦੇ ਹੋਏ। ਜੀ ਹਾਂ, ਦੁਨੀਆ ਨੂੰ ਹੈਰਾਨ ਕਰਦਿਆਂ ਇਕ ਫਰਾਂਸੀਸੀ ਸਟਾਰਟਅੱਪ ਨੇ ਇਸ ਦਾ ਐਲਾਨ ਕੀਤਾ ਹੈ। ਦਰਅਸਲ, ਕੰਪਨੀ ਪੁਲਾੜ ਵਿੱਚ ਇਕ ਰੈਸਟੋਰੈਂਟ ਖੋਲ੍ਹ ਰਹੀ ਹੈ, ਜਿੱਥੇ 2025 ਤੋਂ ਕੋਈ ਵੀ ਇਸ ਕ੍ਰੇਜ਼ੀ ਰੈਸਟੋਰੈਂਟ 'ਚ ਜਾ ਕੇ ਖਾਣੇ ਦਾ ਮਜ਼ਾ ਲੈ ਸਕੇਗਾ। ਹਾਲਾਂਕਿ, ਕੀਮਤ ਹੈਰਾਨ ਕਰਨ ਵਾਲੀ ਹੈ।

ਇਹ ਵੀ ਪੜ੍ਹੋ : ਇਟਲੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀ ਸੜਕਾਂ 'ਤੇ ਤੰਬੂ ਲਾਉਣ ਨੂੰ ਮਜਬੂਰ, ਜਾਣੋ ਪੂਰਾ ਮਾਮਲਾ

ਫਰਾਂਸ ਦੀ ਬੈਲੂਨ ਕੰਪਨੀ ਜ਼ੇਫਾਲਟੋ (Zephalto) ਨੇ ਇਕ ਸ਼ਾਨਦਾਰ ਭੋਜਨ ਲਈ ਯਾਤਰੀਆਂ ਨੂੰ ਗੁਬਾਰੇ ਵਿੱਚ ਸਪੇਸ ਦੇ ਨੇੜੇ ਲਿਜਾਣ ਦੀ ਯੋਜਨਾ ਬਣਾਈ ਹੈ। ਜੇਕਰ ਇਹ ਰੈਸਟੋਰੈਂਟ ਖੁੱਲ੍ਹਦਾ ਹੈ ਤਾਂ ਕੋਈ ਵਿਅਕਤੀ 25 ਕਿਲੋਮੀਟਰ ਦੀ ਉਚਾਈ ’ਤੇ ਹੀਲੀਅਮ ਜਾਂ ਹਾਈਡ੍ਰੋਜਨ ਨਾਲ ਭਰੇ ਜ਼ੇਫਾਲਟੋ ਗੁਬਾਰੇ 'ਚ ਬੈਠ ਕੇ ਖਾਣਾ ਖਾ ਸਕੇਗਾ। 

ਇਹ ਵੀ ਪੜ੍ਹੋ : ਅਜਬ-ਗਜ਼ਬ : 72 ਸਾਲ ਦੀ ਉਮਰ ’ਚ ਕੀਤੀ ਗ੍ਰੈਜੂਏਸ਼ਨ, 98 ਸਾਲਾ ਮਾਂ ਦੇ ਸਾਹਮਣੇ ਮਿਲੀ ਡਿਗਰੀ

PunjabKesari

ਇਸ ਦੇ ਲਈ ਸੇਲੇਸਟੇ ਨਾਂ ਦਾ ਇਕ ਖਾਸ ਕਿਸਮ ਦਾ ਗੁਬਾਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਕੈਪਸੂਲ ਵਿੱਚ 6 ਯਾਤਰੀ ਅਤੇ 2 ਪਾਇਲਟ ਨਾਲ ਜਾਣਗੇ। ਇਹ ਇਕ ਥਾਂ ’ਤੇ 90 ਮਿੰਟ ਤੱਕ ਠਹਿਰ ਸਕਦਾ ਹੈ। ਉਦੋਂ ਤੱਕ ਮਹਿਮਾਨ ਸ਼ਾਨਦਾਰ ਪਕਵਾਨਾਂ ਦਾ ਆਨੰਦ ਵੀ ਲੈ ਸਕਣਗੇ। ਰਿਪੋਰਟ ਅਨੁਸਾਰ ਏਅਰੋਸਪੇਸ ਇੰਜੀਨੀਅਰ ਵਿੰਸੇਂਟ ਫੈਰੇਟ ਡੀ ਐਸਟੀਸ ਵੱਲੋਂ ਸਥਾਪਿਤ ਕੀਤੀ ਗਈ ਕੰਪਨੀ ਜ਼ੇਫਾਲਟੋ ਇਕ ਗੁਬਾਰੇ ਨਾਲ ਜੁੜੇ ਪ੍ਰੈਸ਼ਰ ਕੈਪਸੂਲ 'ਚ ਲੋਕਾਂ ਨੂੰ ਪੁਲਾੜ ਦੇ ਬਹੁਤ ਨੇੜੇ ਭੇਜੇਗੀ, ਜਿੱਥੇ ਯਾਤਰੀਆਂ ਨੂੰ ਮਿਸ਼ੇਲਿਨ-ਸਟਾਰ ਭੋਜਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਸ਼ਕਤੀਸ਼ਾਲੀ ਚੱਕਰਵਾਤ ਕਾਰਨ ਹਾਈ ਅਲਰਟ, ਲੱਖਾਂ ਲੋਕਾਂ ਨੂੰ ਸਮੁੰਦਰੀ ਤੱਟ ਤੋਂ ਹਟਾਉਣ ਦੇ ਹੁਕਮ

ਡੀ ਐਸਟੀਸ ਨੇ ਕਿਹਾ, "ਮੈਂ ਫ੍ਰੈਂਚ ਸਪੇਸ ਏਜੰਸੀ ਨਾਲ ਸਾਂਝੇਦਾਰੀ ਕੀਤੀ ਹੈ ਤੇ ਅਸੀਂ ਇਸ ਮਿਸ਼ਨ ’ਤੇ ਇਕੱਠੇ ਕੰਮ ਕਰ ਰਹੇ ਹਾਂ। ਇਸ ਵਿੱਚ 75 ਵਰਗ ਫੁੱਟ ਦੀ ਇਕ ਵਿੰਡੋ ਵੀ ਹੋਵੇਗੀ, ਜਿਸ ਵਿੱਚੋਂ ਸਾਰਾ ਨਜ਼ਾਰਾ ਦੇਖਿਆ ਜਾ ਸਕੇਗਾ। ਸ਼ੁਰੂਆਤੀ ਬੁਕਿੰਗ 11,000 ਡਾਲਰ ਯਾਨੀ ਕਰੀਬ 9 ਲੱਖ ਰੁਪਏ ਰੱਖੀ ਗਈ ਹੈ। ਰਾਊਂਡ ਟ੍ਰਿਪ ਲਈ ਯਾਤਰੀਆਂ ਨੂੰ ਲਗਭਗ 131,100 ਡਾਲਰ ਯਾਨੀ ਲਗਭਗ 1 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News