ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ 2025 ਦੇ ਬਜਟ ਬਿੱਲ ਨੂੰ ਕੀਤਾ ਰੱਦ
Wednesday, Nov 13, 2024 - 02:08 PM (IST)
ਪੈਰਿਸ (ਏਜੰਸੀ)- ਫਰਾਂਸ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਨੇ 2025 ਦੇ ਬਜਟ ਬਿੱਲ ਨੂੰ ਰੱਦ ਕਰ ਦਿੱਤਾ ਹੈ। ਹੁਣ, ਸੰਸਦ ਦੇ ਮੈਂਬਰਾਂ ਨੂੰ ਆਉਣ ਵਾਲੇ ਸਾਲ ਲਈ ਰਾਜ ਦੇ ਬਜਟ ਅਤੇ ਸਮਾਜਿਕ ਸੁਰੱਖਿਆ ਖਰਚਿਆਂ ਨੂੰ ਮਨਜ਼ੂਰੀ ਦੇਣੀ ਪਵੇਗੀ। ਬਿੱਲ 'ਤੇ 2 ਹਿੱਸਿਆਂ ਖਰਚੇ ਅਤੇ ਮਾਲੀਏ 'ਤੇ ਵੋਟਿੰਗ ਹੁੰਦੀ ਹੈ।
ਇਹ ਵੀ ਪੜ੍ਹੋ: ਅਰਸ਼ ਡੱਲਾ ਦੇ ਕੈਨੇਡਾ 'ਚ ਗ੍ਰਿਫਤਾਰ ਹੋਣ ਦੀ ਪੁਸ਼ਟੀ, ਅੱਜ ਹੋਵੇਗੀ ਅਦਾਲਤ 'ਚ ਪੇਸ਼ੀ
ਬਜਟ ਦੇ ਮਾਲੀਏ ਵਾਲੇ ਹਿੱਸੇ 'ਤੇ ਪਹਿਲੀ ਵੋਟਿੰਗ ਦੌਰਾਨ, ਵੱਡੇ ਪੈਮਾਨੇ 'ਤੇ ਬਜਟ ਕਟੌਤੀ ਦੀ ਯੋਜਨਾ ਦਰਮਿਆਨ ਸੰਸਦ ਦੇ 192 ਮੈਂਬਰਾਂ ਨੇ ਇਸ ਦੇ ਹੱਕ ਵਿਚ ਅਤੇ 362 ਨੇ ਇਸ ਦੇ ਵਿਰੁੱਧ ਵੋਟ ਦਿੱਤੀ, ਜਿਸ ਦੇ ਨਤੀਜੇ ਵਜੋਂ 60 ਅਰਬ ਯੂਰੋ (63.7 ਅਰਬ ਡਾਲਰ) ਦੀ ਬੱਚਤ ਹੋਣ ਦੀ ਉਮੀਦ ਹੈ। ਵੱਡੀਆਂ ਕੰਪਨੀਆਂ ਲਈ ਟੈਕਸ ਵਾਧੇ ਸਮੇਤ ਕੁਝ ਵਿਵਸਥਾਵਾਂ ਨੂੰ ਬਰਕਰਾਰ ਰੱਖਿਆ ਗਿਆ।
ਇਹ ਵੀ ਪੜ੍ਹੋ: ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ਨੂੰ ਲਾਈਟਾਂ ਤੇ ਇੰਟਰਨੈੱਟ ਬੰਦ
ਨਾਲ ਹੀ, ਸੰਸਦ ਦੇ ਮੈਂਬਰਾਂ ਨੇ ਬਿਜਲੀ ਟੈਕਸ ਅਤੇ ਕਾਰਾਂ 'ਤੇ ਵਾਤਾਵਰਣ ਟੈਕਸ ਵਿਚ ਵਾਧੇ ਨੂੰ ਰੱਦ ਕਰ ਦਿੱਤਾ। ਇਸ ਨੂੰ ਹੁਣ ਇਸ ਦੇ ਅਸਲੀ ਰੂਪ ਵਿੱਚ ਚਰਚਾ ਲਈ ਸੈਨੇਟ ਵਿੱਚ ਪੇਸ਼ ਕੀਤਾ ਜਾਵੇਗਾ। ਬਿੱਲ ਦੀ ਪਹਿਲੀ ਰੀਡਿੰਗ ਇਸ ਦੇ ਪੇਸ਼ ਹੋਣ ਦੇ 40 ਦਿਨਾਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਸਰਕਾਰ ਨੂੰ ਸੰਵਿਧਾਨ ਦੀ ਧਾਰਾ 49.3 ਦੀ ਵਰਤੋਂ ਕਰਦੇ ਹੋਏ ਬਿਨਾਂ ਵੋਟ ਦੇ ਬਜਟ ਨੂੰ ਅਪਣਾਉਣ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਕਾਰਨ ਤਲਾਕ ਤੱਕ ਪਹੁੰਚੀ ਗੱਲ, ਜਾਣੋ ਕੀ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8