ਫਰਾਂਸ ਦੀ ਚਿਤਾਵਨੀ, ਟੀਕੇ ਦਾ ਉਤਪਾਦਨ ਨਾ ਵਧਾਉਣ ''ਤੇ 2024 ਤੱਕ ਨਹੀਂ ਖ਼ਤਮ ਹੋਵੇਗਾ ''ਕੋਰੋਨਾ''

Thursday, May 06, 2021 - 03:01 PM (IST)

ਫਰਾਂਸ ਦੀ ਚਿਤਾਵਨੀ, ਟੀਕੇ ਦਾ ਉਤਪਾਦਨ ਨਾ ਵਧਾਉਣ ''ਤੇ 2024 ਤੱਕ ਨਹੀਂ ਖ਼ਤਮ ਹੋਵੇਗਾ ''ਕੋਰੋਨਾ''

ਪੈਰਿਸ (ਬਿਊਰੋ): ਫ੍ਰਾਂਸੀਸੀ ਵਿਦੇਸ਼ ਮੰਤਰੀ ਜੀਨ ਯਵੇਸ ਲੀ ਡ੍ਰਿਯਾਨ ਨੇ ਜੀ7 ਦੇਸ਼ਾਂ ਨੂੰ ਗੰਭੀਰ ਚਿਤਾਵਨੀ ਦਿੱਤੀ ਹੈ ਕਿ ਉਹ ਕੋਰੋਨਾ ਵਾਇਰਸ ਵੈਕਸੀਨ ਦਾ ਉਤਪਾਦਨ ਵਧਾਉਣ, ਨਹੀਂ ਤਾਂ ਸਾਲ 2024 ਤੱਕ ਇਹ ਮਹਾਮਾਰੀ ਦੁਨੀਆ ਤੋਂ ਖ਼ਤਮ ਨਹੀਂ ਹੋਵੇਗੀ। ਜੀਨ ਨੇ ਕਿਹਾ ਕਿ ਸਾਨੂੰ ਕੋਰੋਨਾ ਵੈਕਸੀਨ ਦਾ ਉਤਪਾਦਨ ਵਧਾ ਕੇ ਉਸ ਨੂੰ ਅਫਰੀਕੀ ਦੇਸਾਂ ਨੂੰ ਵੀ ਦੇਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਦਵਾਈ ਕੰਪਨੀਆਂ ਦੀਆਂ ਪੇਟੇਂਟ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇ ਪਰ ਸਾਡੀ ਪਹਿਲੀ ਤਰਜੀਹ ਉਤਪਾਦਨ ਵਧਾਉਣ ਦੀ ਹੋਣੀ ਚਾਹੀਦੀ ਹੈ।

ਫ੍ਰਾਂਸੀਸੀ ਵਿਦੇਸ਼ ਮੰਤਰੀ ਨੇ ਗਾਰਡੀਅਨ ਅਖ਼ਬਾਰ ਨਾਲ ਗੱਲਬਾਤ ਵਿਚ ਕਿਹਾ ਕਿ ਉਹਨਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਇੰਨੀ ਜ਼ਿਆਦਾ ਵਾਰ ਗੱਲਬਾਤ ਕੀਤੀ ਹੈ ਜਿੰਨੀ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਉਹਨਾਂ ਨੇ ਤਿੰਨ ਸਾਲ ਦੇ ਕਾਰਜਕਾਲ ਵਿਚ ਨਹੀਂ ਕੀਤੀ ਸੀ। ਉਹਨਾਂ ਨੇ ਮੰਨਿਆ ਕਿ ਦੁਨੀਆ ਦੇ ਗਰੀਬ ਲੋਕਾਂ ਤੱਕ ਕੋਰੋਨਾ ਵਾਇਰਸ ਵੈਕਸੀਨ ਪਹੁੰਚਾਉਣ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਡਾਕਟਰ 5000 ਵੈਂਟੀਲੇਟਰ ਭਾਰਤ ਭੇਜਣ ਲਈ ਕੈਨੇਡਾ ਨਾਲ ਕਰ ਰਿਹੈ ਗੱਲਬਾਤ

ਜੀਨ ਨੇ ਕਿਹਾ ਕਿ ਇਹ ਦੁਨੀਆ ਦੇ 7 ਸਭ ਤੋਂ ਅਮੀਰ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਗਰੀਬਾਂ ਨੂੰ ਵੈਕਸੀਨ ਮੁਹੱਈਆ ਕਰਵਾਏ। ਉਹਨਾਂ ਨੇ ਕਿਹਾ,''ਜੇਕਰ ਅਸੀਂ ਇਸੇ ਗਤੀ ਨਾਲ ਅੱਗੇ ਵੱਧਦੇ ਰਹੇ ਤਾਂ ਸਾਲ 2024 ਤੱਕ ਹੀ ਗਲੋਬਲ ਇਮਿਊਨਿਟੀ ਆਵੇਗੀ। ਫ੍ਰਾਂਸੀਸੀ ਵਿਦੇਸ਼ ਮੰਤਰੀ ਨੇ ਕਿਹਾ ਕੀ ਅਸੀਂ ਮਾਸਕ ਪਾਉਣ ਦੀ ਮਜਬੂਰੀ, ਟੈਸਟ ਅਤੇ ਦਹਿਸ਼ਤ ਨਾਲ ਜੂਝਦੇ ਰਹਾਂਗੇ। ਮੈਂ ਨਹੀਂ ਸਮਝਦਾ ਹਾਂ ਕਿ ਇਹ ਸਾਡੇ ਲਈ ਜਾਂ ਦੁਨੀਆ ਲਈ ਕੋਈ ਹੱਲ ਹੈ।''

ਦੁਨੀਆ ਭਰ ਵਿਚ ਸਥਿਤੀ
ਫ੍ਰਾਂਸੀਸੀ ਵਿਦੇਸ਼ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੋਵਿਡ-19 ਗਲੋਬਲ ਮਹਾਮਾਰੀ ਨਾਲ ਪੀੜਤਾਂ ਦੀ ਗਿਣਤੀ 15 ਕਰੋੜ 47 ਲੱਖ ਤੱਕ ਪਹੁੰਚ ਗਈ ਹੈ। ਉੱਥੇ 32 ਲੱਖ 30 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਹ ਗਲੋਬਲ ਮਾਮਲੇ ਅਤੇ ਮੌਤ ਦਰ ਕ੍ਰਮਵਾਰ 154,763,588 ਅਤੇ 3,237,435 ਹਨ।  ਸੀ.ਐੱਸ.ਐੱਸ.ਈ. ਦੇ ਮੁਤਾਬਕ 579,265 ਮੌਤਾਂ ਦੇ ਨਾਲ ਅਮਰੀਕਾ ਸਭ ਤੋਂ ਖਰਾਬ ਸਥਿਤੀ ਵਾਲਾ ਦੇਸ਼ ਹੈ। ਇਨਫੈਕਸ਼ਨ ਦੇ ਮਾਮਲੇ ਵਿਚ ਭਾਰਤ 20,665,148 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ।


author

Vandana

Content Editor

Related News