ਟੋਰਾਂਟੋ ''ਚ ਦੂਜੇ ਦਿਨ ਵੀ ਬਰਫੀਲਾ ਮੀਂਹ ਪੈਣ ਦੀ ਚਿਤਾਵਨੀ ਜਾਰੀ, ਇਹ ਖੇਤਰ ਹੋਣਗੇ ਪ੍ਰਭਾਵਿਤ

01/17/2017 5:57:42 PM

ਟੋਰਾਂਟੋ— ਟੋਰਾਂਟੋ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਵਿਚ ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਬਰਫੀਲਾ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਠੰਡ ਦਾ ਪੱਧਰ ਹੋਰ ਵਧ ਜਾਵੇਗਾ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਨਿਆਗਰਾ, ਹੈਮਿਲਟਨ, ਪੀਲ, ਹਾਲਟਨ, ਯੌਰਕ ਅਤੇ ਦੁਰਹਮ ਖੇਤਰ ਇਸ ਬਰਫੀਲੇ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਬਰਫਬਾਰੀ ਕਾਰਨ ਹਾਈਵੇਅਜ਼, ਸੜਕਾਂ ਅਤੇ ਪਾਰਕਿੰਗ ਲਾਟ ਬਰਫ ਨਾਲ ਭਰ ਜਾਣਗੇ ਅਤੇ ਸੜਕਾਂ ''ਤੇ ਤਿਲਕਣ ਵਧਣ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ। ਸੋਮਵਾਰ ਨੂੰ ਪਏ ਬਰਫੀਲੇ ਮੀਂਹ ਦੌਰਾਨ ਹਾਈਵੇਅ 7 ''ਤੇ 12 ਹਾਦਸੇ ਵਾਪਰੇ। ਇਸ ਦੌਰਾਨ ਟੋਰਾਂਟੋ ਦੀਆਂ ਕਈ ਸਕੂਲ ਬੱਸਾਂ ਦੀ ਸਰਵਿਸ ਵੀ ਬੰਦ ਕਰ ਦਿੱਤੀ ਗਈ ਹੈ।
ਕੈਨੇਡਾ ਦੇ ਮੌਸਮ ਵਿਭਾਗ ਅਨੁਸਾਰ ਟੋਰਾਂਟੋ ਤੋਂ ਇਲਾਵਾ ਦੱਖਣੀ ਓਨਟਾਰੀਓ ਅਤੇ ਹੋਰ ਖੇਤਰਾਂ ਵਿਚ ਵੀ ਆਉਣ ਵਾਲੇ ਦਿਨਾਂ ਵਿਚ ਬਰਫੀਲਾ ਮੀਂਹ ਪੈਣ ਦੀ ਸੰਭਾਵਨਾ ਹੈ।

Kulvinder Mahi

News Editor

Related News