ਅਮਰੀਕਾ 'ਚ ਟ੍ਰੱਕਰਾਂ ਨਾਲ ਵੱਡੀ ਠੱਗੀ! ਖਾਲਿਸਤਾਨੀ ਫਰੇਟ ਬ੍ਰੋਕਰਾਂ ਨੇ ਮਚਾਈ ਲੁੱਟ

Wednesday, Jun 03, 2026 - 03:26 PM (IST)

ਅਮਰੀਕਾ 'ਚ ਟ੍ਰੱਕਰਾਂ ਨਾਲ ਵੱਡੀ ਠੱਗੀ! ਖਾਲਿਸਤਾਨੀ ਫਰੇਟ ਬ੍ਰੋਕਰਾਂ ਨੇ ਮਚਾਈ ਲੁੱਟ

ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਫਰੇਟ ਇੰਡਸਟਰੀ (ਮਾਲ ਢੋਆ-ਢੁਆਈ ਦੇ ਖੇਤਰ) ਵਿੱਚ ਇੱਕ ਬਹੁਤ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਟ੍ਰਕਿੰਗ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਖਾਲਿਸਤਾਨੀ ਧੋਖੇਬਾਜ਼ ਫਰੇਟ ਬ੍ਰੋਕਰਾਂ ਵੱਲੋਂ ਟ੍ਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰੀ ਜਾ ਰਹੀ ਹੈ ਅਤੇ ਪੂਰੇ ਦੇ ਪੂਰੇ ਲੋਡ ਚੋਰੀ ਕੀਤੇ ਜਾ ਰਹੇ ਹਨ।

 

 

ਸਰੋਤਾਂ ਅਨੁਸਾਰ, ਇਹ ਜਾਅਲੀ ਬ੍ਰੋਕਰ ਸ਼ਿਪਮੈਂਟਾਂ ਦੀ ਜਾਣਕਾਰੀ ਆਨਲਾਈਨ ਪੋਸਟ ਕਰਦੇ ਹਨ ਅਤੇ ਮਿਹਨਤਕਸ਼ ਟ੍ਰੱਕਰਾਂ ਨੂੰ ਮਾਲ ਢੋਣ ਲਈ ਹਾਇਰ ਕਰਦੇ ਹਨ। ਜਦੋਂ ਡਰਾਈਵਰ ਮਾਲ ਲੈ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੁੰਦੇ ਹਨ ਜਾਂ ਮਾਲ ਪਹੁੰਚਾ ਦਿੰਦੇ ਹਨ, ਤਾਂ ਇਹ ਬ੍ਰੋਕਰ ਬਿਨਾਂ ਕੋਈ ਭੁਗਤਾਨ ਕੀਤੇ ਗਾਇਬ ਹੋ ਜਾਂਦੇ ਹਨ। ਇਸ ਸਕੈਮ ਵਿੱਚ ਬ੍ਰੋਕਰ ਪੂਰਾ ਕਿਰਾਇਆ ਖੁਦ ਹੜੱਪ ਲੈਂਦੇ ਹਨ, ਜਦਕਿ ਗਰੀਬ ਡਰਾਈਵਰਾਂ ਨੂੰ ਤੇਲ, ਟੋਲ ਟੈਕਸ ਅਤੇ ਆਪਣਾ ਕੀਮਤੀ ਸਮਾਂ ਬਰਬਾਦ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਅਮਰੀਕਾ ਭਰ ਵਿੱਚ ਫੈਲੇ ਇਸ ਜਾਲ ਕਾਰਨ ਹਜ਼ਾਰਾਂ ਟ੍ਰੱਕਰ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News