ਮਰਦਾ-ਮਰਦਾ ਜਿਊਂਦਾ ਹੋ ਉੱਠਿਆ ਨੌਜਵਾਨ, ਹੋ ਰਹੀ ਸੀ ਅੰਤਿਮ ਸੰਸਕਾਰ ਦੀ ਤਿਆਰੀ

04/27/2020 3:44:07 PM

ਵਰਜੀਨੀਆ - ਕੋਰੋਨਾ ਵਾਇਰਸ ਰੋਜ਼ਾਨਾ ਹਜ਼ਾਰਾਂ ਜਾਨਾਂ ਲੈ ਰਿਹਾ ਹੈ ਪਰ ਇਸ ਵਿਚਕਾਰ ਕੁੱਝ ਚਮਤਕਾਰ ਵਰਗੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ, ਜਿਨ੍ਹਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮੀਡੀਆ ਰਿਪੋਰਟ ਮੁਤਾਬਕ ਵਰਜੀਨੀਆ ਦੇ ਇਕ ਹਸਪਤਾਲ ਵਿਚ ਕੋਰੋਨਾ ਪੀੜਤ ਮਰੀਜ਼ ਦੇ ਜਿਊਂਦੇ ਬਚਣ ਦੀ ਕੋਈ ਆਸ ਨਹੀਂ ਬਚੀ ਸੀ ਤੇ ਉਸ ਦੇ ਸੰਸਕਾਰ ਦੀਆਂ ਤਿਆਰੀਆਂ ਵੀ ਪਰਿਵਾਰ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਅਚਾਨਕ ਇਹ ਨੌਜਵਾਨ ਬਿਲਕੁਲ ਠੀਕ ਹੋ ਗਿਆ। 29 ਸਾਲਾ ਫਰਾਂਸਿਸ ਵਿਲਸਨ ਦੀ ਕੋਰੋਨਾ ਕਾਰਨ ਹਾਲਤ ਬੇਹੱਦ ਖਰਾਬ ਹੋ ਗਈ ਸੀ ਤੇ ਉਹ 10 ਦਿਨਾਂ ਤੋਂ ਵੈਂਟੀਲੇਟਰ ਤੇ ਸੀ ਪਰ ਉਸ ਦੀ ਸਿਹਤ ਵਿਚ ਬਿਲਕੁਲ ਵੀ ਸੁਧਾਰ ਨਹੀਂ ਹੋ ਰਿਹਾ ਸੀ। 

PunjabKesari

ਡਾਕਟਰ ਨਿਰਾਸ਼ ਹੋ ਗਏ ਸਨ ਤੇ ਉਸ ਦੇ ਪਰਿਵਾਰ ਦਾ ਵੀ ਹੌਂਸਲਾ ਟੁੱਟ ਗਿਆ ਸੀ ਤੇ ਪਰਿਵਾਰ ਉਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਿਹਾ ਸੀ। ਉਨ੍ਹਾਂ ਨੇ ਪਾਦਰੀ ਨੂੰ ਵੀ ਸੱਦ ਲਿਆ ਸੀ। ਇਸੇ ਦੌਰਾਨ ਉਸ ਦੀ ਸਿਹਤ ਵਿਚ ਸੁਧਾਰ ਹੋਣ ਲੱਗਾ ਤੇ ਬਹੁਤ ਤੇਜ਼ੀ ਨਾਲ ਉਹ ਕੋਰੋਨਾ ਵਾਇਰਸ ਨੂੰ ਹਰਾ ਕੇ ਜਿੱਤ ਗਿਆ। ਵਿਲਸਨ ਦੀ ਇਸ ਜਿੱਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਵਿਲਸਨ ਨੇ ਕਿਹਾ ਕਿ ਉਸ ਦੀ ਇੱਛਾ ਸ਼ਕਤੀ ਕਾਰਨ ਉਹ ਕੋਰੋਨਾ ਨੂੰ ਹਰਾ ਸਕਿਆ। ਉਸ ਨੇ ਦੱਸਿਆ ਕਿ ਇਹ ਬਹੁਤ ਭਿਆਨਕ ਲੜਾਈ ਸੀ ਪਰ ਅਖੀਰ ਉਹ ਜਿੱਤ ਗਿਆ।
 
ਉਸ ਨੇ ਦੱਸਿਆ ਕਿ ਜਦ ਉਸ ਦੀ ਹਾਲਤ ਬੇਹੱਦ ਖਰਾਬ ਸੀ ਤਾਂ ਹਸਪਤਾਲ ਵਿਚ ਸ਼ੀਸ਼ੇ ਦੀ ਕੰਧ ਤੋਂ ਉਸ ਦਾ ਪਰਿਵਾਰ ਉਸ ਨੂੰ ਦੇਖਣ ਆਇਆ ਸੀ ਤੇ ਰੋ-ਰੋ ਕੇ ਕਹਿ ਰਿਹਾ ਸੀ ਕਿ ਉਹ ਉਸ ਨੂੰ ਜਿਊਂਦਾ ਦੇਖਣਾ ਚਾਹੁੰਦੇ ਹਨ। ਉਸ ਦੀ ਭੈਣ ਤੇ ਮਾਂ-ਬਾਪ ਬਹੁਤ ਟੁੱਟ ਗਏ ਸਨ, ਸ਼ਾਇਦ ਇਸੇ ਲਈ ਉਸ ਦੀ ਜਿਊਂਦੇ ਰਹਿਣ ਦੀ ਇੱਛਾ ਸ਼ਕਤੀ ਵੱਧ ਗਈ। 


Sanjeev

Content Editor

Related News