ਦੰਗਿਆਂ ਦੀ ਅੱਗ 'ਚ ਝੁਲਸਿਆ ਫਰਾਂਸ, ਹਜ਼ਾਰਾਂ ਲੋਕ ਗ੍ਰਿਫ਼ਤਾਰ, ਜਾਣੋ ਤਾਜ਼ਾ ਹਾਲਾਤ

Sunday, Jul 02, 2023 - 02:32 PM (IST)

ਦੰਗਿਆਂ ਦੀ ਅੱਗ 'ਚ ਝੁਲਸਿਆ ਫਰਾਂਸ, ਹਜ਼ਾਰਾਂ ਲੋਕ ਗ੍ਰਿਫ਼ਤਾਰ, ਜਾਣੋ ਤਾਜ਼ਾ ਹਾਲਾਤ

ਪੈਰਿਸ- ਫਰਾਂਸ ਵਿਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪੁਲਸ ਦੀ ਗੋਲੀਬਾਰੀ ਵਿਚ 17 ਸਾਲਾ ਲੜਕੇ ਦੀ ਮੌਤ ਤੋਂ ਬਾਅਦ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿਚ 1311 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰਕਾਰ ਨੇ ਹਿੰਸਾ ਰੋਕਣ ਲਈ ਦੇਸ਼ ਭਰ ਵਿਚ 45,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ ਜਾਰੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ 2500 ਦੇ ਕਰੀਬ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਭੰਨ-ਤੋੜ ਕੀਤੀ ਗਈ। ਇੰਨਾ ਹੀ ਨਹੀਂ ਇਹ ਰੋਸ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ। 

ਕਿਤੇ ਪੁਲਸ ’ਤੇ ਗੋਲੀਬਾਰੀ ਹੋਈ, ਕਿਤੇ ਬੈਂਕ ਨੂੰ ਉਡਾ ਦਿੱਤਾ ਗਿਆ। ਇਸ ਤੋਂ ਵੀ ਸੰਤੁਸ਼ਟ ਨਾ ਹੋਣ ’ਤੇ ਦੰਗਾਕਾਰੀਆਂ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਸਿਰਫ ਫਰਾਂਸ ਤੱਕ ਸੀਮਤ ਨਹੀਂ ਹੈ, ਇਹ ਹੋਰ ਦੇਸ਼ਾਂ ਵਿਚ ਵੀ ਫੈਲ ਚੁੱਕੀ ਹੈ। ਹਿੰਸਾ ਕੈਰੇਬੀਅਨ ਖੇਤਰਾਂ ਤੱਕ ਵੀ ਪਹੁੰਚ ਗਈ ਹੈ। ਉੱਥੇ ਵੀ ਅਸ਼ਾਂਤੀ ਅਤੇ ਦੰਗੇ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦੂਜੇ ਪਾਸੇ ਫਰਾਂਸ ਵਿੱਚ ਹਿੰਸਕ ਹੰਗਾਮੇ ਵਿੱਚ ਕਈ ਦੁਕਾਨਾਂ ਲੁੱਟੀਆਂ ਗਈਆਂ।

PunjabKesari

ਹੋਰ ਵੇਰਵੇ ਇਸ ਤਰ੍ਹਾਂ ਹਨ-

-ਚੌਥੇ ਦਿਨ 1,311 ਲੋਕ ਗ੍ਰਿਫ਼ਤਾਰ 
-78 ਪੁਲਸ ਕਰਮਚਾਰੀ ਅਤੇ ਮਿਲਟਰੀ ਕਰਮੀ ਜ਼ਖ਼ਮੀ
-2,580 ਸ੍ਰਟੀਟ ਫਾਇਰ ਦੇ ਮਾਮਲੇ ਆਏ ਸਾਹਮਣੇ
-2000 ਵਾਹਨਾਂ ਨੂੰ ਲਗਾਈ ਗਈ ਅੱਗ
-234 ਥਾਵਾਂ 'ਤੇ ਅੱਗ ਅਤੇ ਪਬਲਿਕ ਜਾਇਦਾਦਾਂ ਨੂੰ ਨੁਕਸਾਨ 
-ਪੁਲਸ ਸਟੇਸ਼ਨਾਂ 'ਤੇ 31 ਹਮਲੇ
-ਮਿਊਂਸੀਪਲ ਥਾਣਿਆਂ 'ਤੇ 16 ਹਮਲੇ
-ਜੈਂਡਰਮੇਰੀ ਬੈਰਕਾਂ 'ਤੇ 11 ਹਮਲੇ

ਪੂਰਬੀ ਸ਼ਹਿਰ ਸਟ੍ਰਾਸਬਰਗ ਵਿੱਚ ਇੱਕ ਐਪਲ ਸਟੋਰ ਲੁੱਟਿਆ ਗਿਆ, ਇੱਕ ਮਾਲ ਵਿੱਚ ਫਾਸਟ-ਫੂਡ ਆਊਟਲੇਟਾਂ ਨੂੰ ਤੋੜ ਦਿੱਤਾ ਗਿਆ। ਦੰਗਾਕਾਰੀਆਂ ਨੇ ਲਿਓਨ ਨੂੰ ਅੱਗ ਲਗਾ ਦਿੱਤੀ ਅਤੇ ਪੁਲਸ 'ਤੇ ਪਥਰਾਅ ਕੀਤਾ। ਫਰਾਂਸ ਵਿੱਚ ਸ਼ਨੀਵਾਰ ਤੱਕ 500 ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, 2,000 ਵਾਹਨਾਂ ਨੂੰ ਸਾੜ ਦਿੱਤਾ ਗਿਆ ਅਤੇ 2,500 ਤੋਂ ਵੱਧ ਦੁਕਾਨਾਂ ਨੂੰ ਤੋੜ ਦਿੱਤਾ ਗਿਆ।

ਕੈਰੇਬੀਅਨ ਦੇਸ਼ਾਂ ਤੱਕ ਪਹੁੰਚੀ ਹਿੰਸਾ ਦੀ ਅੱਗ 

PunjabKesari

ਹੁਣ ਇਹ ਹਿੰਸਾ ਫਰਾਂਸ ਤੋਂ ਬਾਹਰ ਕੈਰੇਬੀਅਨ ਦੇਸ਼ਾਂ ਵਿੱਚ ਵੀ ਪਹੁੰਚ ਗਈ ਹੈ। ਫਰੈਂਚ ਗੁਆਨਾ ਵਿੱਚ ਇੱਕ 54 ਸਾਲਾ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇੱਥੇ ਸਭ ਤੋਂ ਵੱਧ ਹਿੰਸਾ ਭੜਕੀ ਹੈ। ਦੱਖਣੀ ਅਫ਼ਰੀਕਾ ਦੇ ਕੇਏਨ 'ਚ ਆਸਪਾਸ ਦੇ ਇਲਾਕੇ 'ਚ ਕਈ ਥਾਵਾਂ 'ਤੇ ਅੱਗ ਲੱਗਣ ਕਾਰਨ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਅੱਗ ਦੀ ਲਪੇਟ ਵਿੱਚ ਇੱਕ ਪੁਲਸ ਅਧਿਕਾਰੀ ਵੀ ਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਅਮਰੀਕਾ ਸਮਝੌਤਿਆਂ ਦਾ ਜਲਦੀ ਜ਼ਮੀਨ ’ਤੇ ਨਜ਼ਰ ਆਵੇਗਾ ਅਸਰ : ਤਰਨਜੀਤ ਸੰਧੂ

ਰਾਸ਼ਟਰਪਤੀ ਮੈਕਰੋਂ ਨੇ ਲੋਕਾਂ ਨੂੰ ਕੀਤੀ ਸ਼ਾਂਤੀ ਦੀ ਅਪੀਲ

ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮਾਪਿਆਂ ਨੂੰ ਆਪਣੇ ਲੜਕਿਆਂ ਨੂੰ ਘਰ ਵਿਚ ਰੱਖਣ ਦੀ ਅਪੀਲ ਕੀਤੀ ਅਤੇ ਪੂਰੇ ਫਰਾਂਸ ਵਿਚ ਫੈਲ ਰਹੇ ਦੰਗਿਆਂ ਨੂੰ ਰੋਕਣ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਪ੍ਰਸਤਾਵ ਦਿੱਤਾ। ਇਸ ਦੌਰਾਨ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੇਨਿਨ ਨੇ ਦੇਸ਼ ਭਰ ਦੀਆਂ ਸਾਰੀਆਂ ਜਨਤਕ ਬੱਸਾਂ ਅਤੇ ਟਰਾਮਾਂ ਨੂੰ ਰਾਤ ਸਮੇਂ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜੋ ਦੰਗਾਕਾਰੀਆਂ ਦੇ ਨਿਸ਼ਾਨੇ ’ਤੇ ਹਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News