ਫਰਾਂਸ ਪ੍ਰਦਰਸ਼ਨ : ਮੈਕਰੋਂ ਨੇ ''ਵਿਸ਼ਾਲ ਕੌਮੀ ਬਹਿਸ'' ਦੀ ਕੀਤੀ ਅਪੀਲ

Monday, Jan 14, 2019 - 11:05 AM (IST)

ਪੈਰਿਸ (ਭਾਸ਼ਾ)— ਫਰਾਂਸ ਵਿਚ ਬੀਤੇ ਕਰੀਬ ਦੋ ਮਹੀਨਿਆਂ ਤੋਂ ਚੱਲ ਰਹੇ 'ਯੇਲੋ ਵੇਸਟ' ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਤਵਾਰ ਨੂੰ ਦੇਸ਼ਵਾਸੀਆਂ ਨੂੰ 'ਵਿਸ਼ਾਲ ਕੌਮੀ ਬਹਿਸ' ਦੀ ਅਪੀਲ ਕੀਤੀ। ਦੇਸ਼ ਭਰ ਵਿਚ ਬੀਤੇ 9 ਹਫਤਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਦੇ ਬਾਅਦ ਮੈਕਰੋਂ ਨੇ ਐਤਵਾਰ ਨੂੰ ਫ੍ਰਾਂਸੀਸੀ ਲੋਕਾਂ ਦੇ ਨਾਮ ਲਿਖੀ ਚਿੱਠੀ ਵਿਚ ਇਸ ਬਹਿਸ ਬਾਰੇ ਅਪੀਲ ਕੀਤੀ ਹੈ। ਹੁਣ ਇਹ ਪ੍ਰਦਰਸ਼ਨ ਮੈਕਰੋਂ ਦੇ ਰਾਸ਼ਟਰਪਤੀ ਕਾਰਜਕਾਲ ਦਾ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ। 

ਮੈਕਰੋਂ ਨੇ ਉਮੀਦ ਜ਼ਾਹਰ ਕੀਤੀ ਕਿ ਸਾਲ 2017 ਦੇ ਚੁਣਾਵੀਂ ਵਾਅਦਿਆਂ ਦੇ ਤਹਿਤ ਉਹ ਵੱਧ ਭਾਗੀਦਾਰ ਲੋਕਤੰਤਰ ਦਾ ਹਿੱਸਾ ਬਣਨਗੇ ਅਤੇ ਇਸ ਜ਼ਰੀਏ ਹੀ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇਗਾ। ਮੈਕਰੋਂ 'ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਜਨਤਾ ਤੋਂ ਬਹੁਤ ਦੂਰ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਨੀਤੀਆਂ ਸਰਮਾਏਦਾਰਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਹਿਸ ਨਾ ਕੋਈ ਚੋਣਾਂ ਹਨ ਅਤੇ ਨਾ ਹੀ ਜਨਮਤ ਸਗੋਂ ਇਸ ਵਿਚ ਟੈਕਸ ਵਿਵਸਥਾ, ਲੋਕਤੰਤਰ, ਵਾਤਾਵਰਨ ਅਤੇ ਇਮੀਗ੍ਰੇਸ਼ਨ ਜਿਹੇ ਮੁੱਦਿਆਂ ਨੂੰ ਲੈ ਕੇ ਲੱਗਭਗ 35 ਸਵਾਲਾਂ 'ਤੇ ਚਰਚਾ ਹੋਵੇਗੀ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ,''ਮੈਂ ਗੁੱਸੇ ਨੂੰ ਹੱਲ ਵਿਚ ਬਦਲਣਾ ਚਾਹੁੰਦਾ ਹਾਂ।''


Vandana

Content Editor

Related News