ਹੁਣ ਫਰਾਂਸ ਨੇ ਵੀ ਵਿਦੇਸ਼ੀ ਇਮਾਮਾਂ ਦੇ ਦਾਖਲ ਹੋਣ ''ਤੇ ਲਾਈ ਪਾਬੰਦੀ

02/19/2020 6:01:27 PM

ਪੈਰਿਸ (ਬਿਊਰੋ): ਜਰਮਨੀ ਵਿਚ ਮੁਸਲਮਾਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ।ਇਸ ਵਿਚ ਫਰਾਂਸ ਨੇ ਵੀ ਆਪਣੇ ਦੇਸ਼ ਵਿਚ ਵਿਦੇਸ਼ੀ ਇਮਾਮਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਫਰਾਂਸ ਦੀ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਦੇਸ਼ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਇਸ ਫੈਸਲੇ 'ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮੋਹਰ ਲਗਾ ਦਿੱਤੀ ਹੈ। ਰਾਸ਼ਟਰਪਤੀ ਮੈਕਰੋਂ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ,''ਅਸੀਂ 2020 ਦੇ ਬਾਅਦ ਆਪਣੇ ਦੇਸ਼ ਵਿਚ ਕਿਸੇ ਵੀ ਹੋਰ ਦੇਸ਼ ਤੋਂ ਆਉਣ ਵਾਲੇ ਮੁਸਲਿਮ ਇਮਾਮਾਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ।''

ਫਰਾਂਸ ਵਿਚ ਹਰੇਕ ਸਾਲ ਕਰੀਬ 300 ਇਮਾਮ ਦੁਨੀਆ ਭਰ ਦੇ ਦੇਸ਼ਾਂ ਤੋਂ ਆਉਂਦੇ ਹਨ। ਰਾਸ਼ਟਰਪਤੀ ਮੈਕਰੋਂ ਨੇ ਦੱਸਿਆ,''ਇਸ ਕਦਮ ਨਾਲ ਫਰਾਂਸ ਵਿਚ ਅੱਤਵਾਦੀ ਗਤੀਵਿਧੀਆਂ 'ਤੇ ਲਗਾਮ ਲੱਗੇਗੀ। ਫਰਾਂਸ ਵਿਚ ਜ਼ਿਆਦਾਤਰ ਇਮਾਮ ਅਲਜੀਰੀਆ, ਮੋਰੱਕੋ ਅਤੇ ਤੁਰਕੀ ਤੋਂ ਆਉਂਦੇ ਹਨ। ਉਹ ਇੱਥੇ ਆ ਕੇ ਮਦਰਸਿਆਂ ਵਿਚ ਪੜ੍ਹਾਉਂਦੇ ਹਨ। ਅਸੀਂ ਫ੍ਰੈਂਚ ਮੁਸਲਿਮ ਕੌਂਸਲ (CFCM) ਨੂੰ ਕਿਹਾ ਹੈ ਕਿ ਉਹ ਇਸ ਗੱਲ 'ਤੇ ਨਜ਼ਰ ਰੱਖਣ ਕਿ 2020 ਦੇ ਬਾਅਦ ਕੋਈ ਵਿਦੇਸ਼ ਮੁਸਲਿਮ ਇਮਾਮ ਫਰਾਂਸ ਵਿਚ ਨਾ ਆਵੇ।''

ਮੈਕਰੋਂ ਨੇ ਸੀ.ਐੱਫ.ਸੀ.ਐੱਮ. ਨੂੰ ਇਹ ਵੀ ਕਿਹਾ ਕਿ ਉਹ ਫਰਾਂਸ ਵਿਚ ਮੌਜੂਦ ਸਾਰੇ ਵਿਦੇਸ਼ੀ ਇਮਾਮਾਂ ਨੂੰ ਫ੍ਰੈਂਚ ਸਿੱਖਣ ਲਈ ਕਹਿਣ ਅਤੇ ਨਾਲ ਹੀ ਉਹ ਕੱਟੜਪੰਥੀ ਭਾਵਨਾਵਾਂ ਨਾ ਭੜਕਾਉਣ। ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਣ। ਫਰਾਂਸ ਦੇ ਕਾਨੂੰਨ ਦੀ ਰੱਖਿਆ ਕਰੋ। ਰਾਸ਼ਟਰਪਤੀ ਮੈਕਰੋਂ ਨੇ ਕਿਹਾ,''ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਅੱਤਵਾਦੀ ਮੁਸਲਿਮ ਹੀ ਹੋਣ ਪਰ ਜ਼ਿਆਦਾਤਰ ਮਾਮਲਿਆਂ ਵਿਚ ਇਸਲਾਮਿਕ ਅੱਤਵਾਦ ਹੀ ਸਾਹਮਣੇ ਆਉਂਦਾ ਹੈ। ਇਸ ਲਈ ਅਸੀਂ ਅਜਿਹਾ ਕਦਮ ਚੁੱਕਿਆ ਹੈ। ਮੇਰੀ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਫਰਾਂਸ ਦੀ ਰੱਖਿਆ ਕਰੋ। ਇਸ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੋ।''

ਰਾਸ਼ਟਰਪਤੀ ਨੇ ਕਿਹਾ ਕਿ ਫਰਾਂਸ ਦੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰੋ। ਇਸ ਨਾਲ ਉਹਨਾਂ ਦਾ ਗਿਆਨ ਅਤੇ ਤਜ਼ਰਬਾ ਵਧੇਗਾ। ਰਾਸ਼ਟਰਪਤੀ ਮੈਕਰੋਂ ਨੇ ਦੱਸਿਆ,''ਇਸ ਸਾਲ ਸਤੰਬਰ ਦੇ ਬਾਅਦ ਫਰਾਂਸ ਵਿਚ ਵਿਦੇਸ਼ੀ ਮੁਸਲਿਮ ਇਮਾਮਾਂ 'ਤੇ ਦੇਸ਼ ਵਿਚ ਆਉਣ 'ਤੇ ਰੋਕ ਲੱਗ ਜਾਵੇਗੀ।'' ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਕਿਵੇਂ ਧਰਮ ਦੇ ਨਾਮ 'ਤੇ ਲੋਕ ਮਸਜਿਦਾਂ ਨੂੰ ਪੈਸੇ ਭੇਜਦੇ ਹਨ। ਇਹਨਾਂ ਪੈਸਿਆਂ ਦੀ ਵਰਤੋਂ ਗਲਤ ਕੰਮਾਂ ਲਈ ਹੁੰਦੀ ਹੈ। ਫਰਾਂਸ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ ਪਰ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਦੇ ਪੱਖ ਵਿਚ ਵੀ ਨਹੀਂ ਹੈ। ਇਸ ਲਈ ਅਸੀਂ ਅਜਿਹਾ ਕਰਨ ਵਾਲਿਆਂ ਨੂੰ ਨਹੀਂ ਛਡਾਂਗੇ। ਸਾਡੇ ਦੇਸ਼ ਵਿਚ 9 ਮੁਸਲਿਮ ਦੇਸ਼ਾਂ ਤੋਂ ਇਮਾਮ ਆ ਕੇ ਪੜ੍ਹਾਉਂਦੇ ਹਨ ਪਰ ਹੁਣ ਮੇਰੀ ਸਰਕਾਰ ਇਸ ਗੱਲ ਨੂੰ ਪੱਕਾ ਕਰੇਗੀ ਕਿ ਭੱਵਿਖ ਵਿਚ ਇਹਨਾਂ 9 ਦੇਸ਼ਾਂ ਤੋਂ ਕੋਈ ਇਮਾਮ ਨਾ ਆ ਸਕੇ।

ਇਸ ਆਦੇਸ਼ ਦੇ ਬਾਅਦ ਮੈਕਰੋਂ ਦਾ ਕੁਝ ਲੋਕ ਵਿਰੋਧ ਕਰ ਰਹੇ ਹਨ। ਖੱਬੇ ਪੱਖੀ ਪਾਰਟੀ ਦੇ ਲੀਡਰ ਮੈਰੀਨ ਲੇ-ਪੇਨ ਨੇ ਮੈਕਰੋਂ 'ਤੇ ਦੋਸ਼ ਲਗਾਇਆ ਹੈ ਕਿ ਉਹ ਫਰਾਂਸ ਵਿਚ ਮੁਸਲਮਾਨਾਂ ਲਈ ਸਹੀ ਫੈਸਲੇ ਨਹੀਂ ਲੈ ਪਾ ਰਹੇ ਹਨ। ਫਰਾਂਸ ਵਿਚ ਮੁਸਲਮਾਨਾਂ ਦੀ ਏਕਤਾ ਬਣਾਈ ਰੱਖਣਾ ਜ਼ਰੂਰੀ ਹੈ।


Vandana

Content Editor

Related News