ਫਰਾਂਸ ਨੇ ISI ਪ੍ਰਮੁੱਖ ਦੀ ਭੈਣ ਸਣੇ 183 ਪਾਕਿਸਤਾਨੀਆਂ ਦਾ ਵੀਜ਼ਾ ਕੀਤਾ ਰੱਦ
Monday, Nov 02, 2020 - 05:57 PM (IST)
ਪੈਰਿਸ (ਬਿਊਰੋ): ਫਰਾਂਸ ਨੇ ਦੇਸ਼ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 183 ਪਾਕਿਸਤਾਨੀਆਂ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਹਨਾਂ ਲੋਕਾਂ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਪ੍ਰਮੁੱਖ ਸ਼ੁਜਾ ਪਾਸ਼ਾ ਦੀ ਭੈਣ ਵੀ ਸ਼ਾਮਲ ਹੈ। 183 ਲੋਕਾਂ ਵਿਚੋਂ 118 ਲੋਕਾਂ ਨੂੰ ਫਰਾਂਸ ਨੇ ਵਾਪਸ ਪਾਕਿਸਤਾਨ ਵੀ ਭੇਜ ਦਿੱਤਾ ਹੈ। ਪਾਕਿਸਤਾਨ ਦੇ ਵਣਜ ਦੂਤਾਵਾਸ ਨੇ ਖੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।ਭਾਵੇਂਕਿ ਪਾਕਿਸਤਾਨ ਨੇ ਫਰਾਂਸ ਦੀ ਸਰਕਾਰ ਨੂੰ ਪਾਸ਼ਾ ਦੀ ਭੈਣ ਨੂੰ ਅਸਥਾਈ ਤੌਰ 'ਤੇ ਦੇਸ਼ ਵਿਚ ਰਹਿਣ ਦੀ ਅਪੀਲ ਕੀਤੀ ਹੈ। ਅਜਿਹਾ ਇਸ ਲਈ ਕਿਉਂਕਿ ਉਹ ਉੱਥੇ ਆਪਣੀ ਸੱਸ ਦੀ ਸੇਵਾ ਕਰ ਰਹੀ ਹੈ।
ਇਸ ਦੇ ਇਲਾਵਾ ਦੂਤਾਵਾਸ ਨੇ ਜਾਣਕਾਰੀ ਦਿੱਤੀ ਕਿ ਫਰਾਂਸ ਨੇ ਜ਼ਬਰਦਸਤੀ ਜਿਹੜੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਉਹਨਾਂ ਵਿਚ ਸਾਰਿਆਂ ਕੋਲ ਵੈਧ ਕਾਗਜ਼ਾਤ ਸਨ। ਇੱਥੇ ਦੱਸ ਦਈਏ ਕਿ ਫਰਾਂਸ ਵਿਚ ਹਾਲੇ ਟੀਚਰ ਦੇ ਕਤਲ ਦੇ ਬਾਅਦ ਹਾਲਾਤ ਸਹੀ ਨਹੀਂ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮਿਕ ਅੱਤਵਾਦ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਉੱਥੇ ਦੁਨੀਆ ਦੇ ਕਈ ਮੁਸਲਿਮ ਦੇਸ਼ ਉਹਨਾਂ ਦੇ ਬਿਆਨ ਤੋਂ ਨਾਰਾਜ਼ ਹਨ। ਟੀਚਰ ਨੇ ਮੁਹੰਮਦ ਪੈਗੰਬਰ ਦਾ ਕਾਰਟੂਨ ਆਪਣੀ ਕਲਾਸ ਵਿਚ ਬੱਚਿਆਂ ਨੂੰ ਦਿਖਾਇਆ ਸੀ, ਜਿਸ ਦੇ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖਬ਼ਰ : ਵਿਕਟੋਰੀਆ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਅਤੇ ਕੋਈ ਮੌਤ ਨਹੀਂ
ਮੈਕਰੋਂ ਦੀ ਆਲੋਚਨਾ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਹਨਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਹ ਮੁਸਲਮਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ। ਇਸ ਬਿਆਨ ਦੇ ਬਾਅਦ ਫ੍ਰਾਂਸੀਸੀ ਅਧਿਕਾਰੀਆਂ ਨੇ 183 ਵਿਜ਼ਟਰਾਂ ਦਾ ਵੀਜ਼ਾ ਕਰ ਦਿੱਤਾ। ਪਾਕਿਸਤਾਨ ਦੇ ਵਣਜ ਦੂਤਾਵਾਸ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੂਤਾਵਾਸ ਨੇ ਕਿਹਾ ਕਿ ਜਿਹੜੇ 118 ਲੋਕਾਂ ਦੇ ਕੋਲ ਸਹੀ ਅਤੇ ਵੈਧ ਕਾਗਜ਼ਾਤ ਸਨ ਉਹਨਾਂ ਨੂੰ ਵੀ ਕੱਢ ਦਿੱਤਾ। ਦੂਤਾਵਾਸ ਨੇ ਕਿਹਾ ਕਿ ਅਸੀਂ ਵਰਤਮਾਨ ਵਿਚ ਆਪਣੇ ਨਾਗਰਿਕਾਂ ਨੂੰ ਅਸਥਾਈ ਰੂਪ ਨਾਲ ਰਹਿਣ ਦੇਣ ਦੇ ਲਈ ਫਰਾਂਸ ਅਥਾਰਿਟੀ ਦੇ ਸੰਪਰਕ ਵਿਚ ਹਾਂ।