ਨੇਪਾਲ ''ਚ ਕੋਰੋਨਾ ਨਾਲ ਹੋਈ ਚੌਥੀ ਮੌਤ ਤੇ ਪ੍ਰਭਾਵਿਤਾਂ ਦੀ ਗਿਣਤੀ ਹੋਈ 682

Tuesday, May 26, 2020 - 02:11 AM (IST)

ਨੇਪਾਲ ''ਚ ਕੋਰੋਨਾ ਨਾਲ ਹੋਈ ਚੌਥੀ ਮੌਤ ਤੇ ਪ੍ਰਭਾਵਿਤਾਂ ਦੀ ਗਿਣਤੀ ਹੋਈ 682

ਕਾਠਮੰਡੂ - ਨੇਪਾਲ ਵਿਚ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਸੋਮਵਾਰ ਨੂੰ 70 ਸਾਲਾ ਪ੍ਰਭਾਵਿਤ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਨਾਲ ਇਥੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਨੇਪਾਲ ਦੇ ਸਿਹਤ ਅਤੇ ਜਨਸੰਖਿਆ ਮੰਤਰਾਲੇ ਦੇ ਬੁਲਾਰੇ ਵਿਕਾਸ ਦੇਵਕੋਟਾ ਨੇ ਸੋਮਵਾਰ ਨੂੰ ਇਕ ਨਿਯਮਤ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਦੱਖਣ-ਪੂਰਬੀ ਬਾਰਾ ਜ਼ਿਲੇ ਦੇ ਕਲਾਇਆ ਸ਼ਹਿਰ ਵਿਚ ਰਹਿਣ ਵਾਲਾ ਮਿ੍ਰਤਕ ਵਿਅਕਤੀ ਕਈ ਵਾਰ ਕੀਤੀ ਗਈ ਜਾਂਚ ਵਿਚ ਵੀ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਟੀ. ਬੀ. ਦਾ ਮਰੀਜ਼ ਸੀ। ਮੰਤਰਾਲੇ ਮੁਤਾਬਕ ਮਿ੍ਰਤਕ ਵਿਅਕਤੀ 15 ਮਈ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਸੀ। ਇਸ ਤੋਂ ਇਲਾਵਾ 79 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਦੇਸ਼ ਵਿਚ ਕੋਰੋਨਾ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ ਵਧ ਕੇ 682 ਹੋ ਗਈ ਹੈ ਅਤੇ 111 ਲੋਕ ਠੀਕ ਹੋ ਚੁੱਕੇ ਹਨ।


author

Khushdeep Jassi

Content Editor

Related News