ਕਲਾਰਕ ਐਟਲਾਂਟਾ ਯੂਨੀਵਰਸਿਟੀ ਨੇੜੇ ਗੋਲੀਬਾਰੀ, 4 ਵਿਦਿਆਰਥੀ ਜ਼ਖਮੀ
Wednesday, Aug 21, 2019 - 11:23 PM (IST)

ਐਟਲਾਂਟਾ - ਕਲਾਰਕ ਐਟਲਾਂਟਾ ਯੂਨੀਵਰਸਿਟੀ ਨੇੜੇ ਮੰਗਲਵਾਰ ਦੀ ਰਾਤ ਇਕ ਲਾਇਬ੍ਰੇਰੀ ਦੇ ਬਾਹਰ ਇਕ ਬੰਦੂਕਧਾਰੀ ਨੇ 200 ਲੋਕਾਂ ਦੀ ਭੀੜ 'ਤੇ ਗੋਲੀਬਾਰੀ ਕਰ ਦਿੱਤੀ ਅਤੇ ਫਰਾਰ ਹੋ ਗਿਆ। ਇਸ ਘਟਨਾ 'ਚ ਯੂਨੀਵਰਸਿਟੀ ਦੇ 4 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ। ਉਥੇ ਐਟਲਾਂਟਾ ਪੁਲਸ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀਆਂ ਦੀ ਹਾਲਤ ਸਥਿਰ ਹੈ। ਇਨਾਂ 'ਚ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੈ। ਹਮਲਾਵਰ ਫਰਾਰ ਹੈ ਅਤੇ ਬੁੱਧਵਾਰ ਦੀ ਸਵੇਰ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਜਾਂਚ ਅਧਿਕਾਰੀਆਂ ਨੇ ਕਿਹਾ ਕਿ 2 ਪੱਖਾਂ ਵਿਚਾਲੇ ਕਿਸੇ ਗੱਲ 'ਤੇ ਵਿਵਾਦ ਹੋਇਆ ਅਤੇ ਇਸ ਦੌਰਾਨ ਕਿਸੇ ਨੇ ਉਥੇ ਗੋਲੀ ਚੱਲਾ ਦਿੱਤੀ।