ਉੱਤਰ-ਪੱਛਮੀ ਪਾਕਿਸਤਾਨ ''ਚ ਅੱਤਵਾਦੀਆਂ ਨਾਲ ਝੜਪ ''ਚ 4 ਪੁਲਸ ਮੁਲਾਜ਼ਮਾਂ ਦੀ ਮੌਤ

Tuesday, Oct 15, 2024 - 02:33 PM (IST)

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿਚ ਸੋਮਵਾਰ ਨੂੰ ਜ਼ਿਲ੍ਹਾ ਪੁਲਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨਾਲ ਭਿਆਨਕ ਝੜਪ ਵਿਚ 4 ਪੁਲਸ ਕਰਮਚਾਰੀ ਮਾਰੇ ਗਏ। ਇਸ ਘਟਨਾ 'ਚ 5 ਅੱਤਵਾਦੀ ਵੀ ਮਾਰੇ ਗਏ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨੇ ਖੈਬਰ-ਪਖਤੂਨਖਵਾ ਦੇ ਬੰਨੂ ਜ਼ਿਲ੍ਹੇ 'ਚ ਪੁਲਸ ਲਾਈਨ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਭਿਆਨਕ ਝੜਪ ਹੋਈ।

ਇਹ ਵੀ ਪੜ੍ਹੋ: ਮੈਡੀਕਲ ਰਿਕਾਰਡ ਜਾਰੀ; ਅਮਰੀਕੀ ਰਾਸ਼ਟਰਪਤੀ ਬਣਨ ਲਈ ਫਿੱਟ ਕਮਲਾ ਹੈਰਿਸ, ਟਰੰਪ ਨੂੰ ਕੀਤਾ ਚੈਲੰਜ

ਅਧਿਕਾਰੀ ਨੇ ਦੱਸਿਆ ਕਿ ਝੜਪ 'ਚ 4 ਪੁਲਸ ਮੁਲਾਜ਼ਮ ਮਾਰੇ ਗਏ, ਜਦਕਿ 5 ਅੱਤਵਾਦੀ ਵੀ ਮਾਰੇ ਗਏ। ਹਮਲਾਵਰਾਂ ਨੇ ਪੁਲਸ ਹੈੱਡਕੁਆਰਟਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਟੀ.ਟੀ.ਪੀ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਵਿਚ ਕਈ ਹਮਲਾਵਰ ਸ਼ਾਮਲ ਸਨ। ਜ਼ਿਲ੍ਹਾ ਪੁਲਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲੇ ਸਾਰੇ 5 ਅੱਤਵਾਦੀਆਂ ਦੇ ਸਫਾਏ ਬਾਅਦ ਟੀ.ਟੀ.ਪੀ. ਨਾਲ ਸਬੰਧਤ ਹਮਲਾਵਰਾਂ ਵਿਰੁੱਧ ਕਾਰਵਾਈ ਖ਼ਤਮ ਹੋ ਗਈ।

ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਮਾਮਲਾ: ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News