LTP ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪ, ਮਾਰੇ ਗਏ ਚਾਰ ਪੁਲਸ ਕਰਮਚਾਰੀ

Thursday, Oct 28, 2021 - 11:58 AM (IST)

LTP ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪ, ਮਾਰੇ ਗਏ ਚਾਰ ਪੁਲਸ ਕਰਮਚਾਰੀ

ਲਾਹੌਰ (ਯੂ. ਐਨ. ਆਈ.): ਪਾਕਿਸਤਾਨ ਸਰਕਾਰ ਵੱਲੋਂ ਤਹਿਰੀਕ-ਏ-ਲਬੈਕ ਪਾਕਿਸਤਾਨ (ਐਲ.ਟੀ.ਪੀ.) ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਤੋਂ ਬਾਅਦ ਐਲਟੀਪੀ ਵਰਕਰਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਝੜਪ ਹੋਈ। ਇਸ ਝੜਪ ਵਿਚ ਚਾਰ ਪੁਲਸ ਮੁਲਾਜ਼ਮਾਂ ਸਮੇਤ ਅੱਠ ਵਿਅਕਤੀ ਮਾਰੇ ਗਏ ਅਤੇ 263 ਹੋਰ ਜ਼ਖ਼ਮੀ ਹੋ ਗਏ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਆਈਜੀਪੀ) ਰਾਓ ਸਰਦਾਰ ਅਲੀ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਟੀਐਲਪੀ ਪ੍ਰਦਰਸ਼ਨਕਾਰੀ ਨੇ ਪੁਲਸ ਕਰਮਚਾਰੀਆਂ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਘੱਟੋ ਘੱਟ ਚਾਰ ਲੋਕ ਅਤੇ ਚਾਰ ਪੁਲਸ ਕਰਮਚਾਰੀ ਮਾਰੇ ਗਏ ਅਤੇ 263 ਹੋਰ ਜ਼ਖਮੀ ਹੋ ਗਏ। 

ਐਕਸਪ੍ਰੈਸ ਟ੍ਰਿਬਿਊਨ ਨੇ ਆਈਜੀਪੀ ਦੇ ਹਵਾਲੇ ਨਾਲ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪਾਬੰਦੀਸ਼ੁਦਾ ਸਮੂਹ ਨੇ ਪੁਲਸ ਫੋਰਸ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਹਮੇਸ਼ਾ ਅਧਿਕਾਰ ਨੂੰ ਚੁਣੌਤੀ ਦਿੱਤੀ ਹੈ ਅਤੇ ਹਿੰਸਾ ਦੀਆਂ ਚਾਲਾਂ ਨੂੰ ਅਪਣਾਇਆ ਹੈ। ਖਾਨ ਨੇ ਸਵਾਲ ਕੀਤਾ,“ਸਾਲ 2017 ਵਿੱਚ, ਟੀਐਲਪੀ ਨੇ ਫੈਜ਼ਾਬਾਦ ਵਿੱਚ ਧਰਨਾ ਦਿੱਤਾ ਸੀ। ਕੀ ਕੋਈ ਅਜਿਹੇ ਟੋਲੇ ਨੂੰ ਇਜਾਜ਼ਤ ਦੇ ਸਕਦਾ ਹੈ ਕਿ ਕੋਈ ਸਮੂਹ ਪੂਰੇ ਸੂਬੇ ਨੂੰ ਬੰਧਕ ਬਣਾ ਲਵੇ ਅਤੇ ਲੋਕਾਂ ਵਿਰੁੱਧ ਅਪਰਾਧ ਕਰਨ ਲੱਗ ਪਵੇ ਅਤੇ ਫਿਰ ਜਦੋਂ ਰਾਜ ਨੇ ਉਸ ਅਪਰਾਧੀ ਨੂੰ ਸਜ਼ਾ ਦਿੱਤੀ ਹੋਵੇ? ਉਨ੍ਹਾਂ ਨੂੰ ਬੇਕਸੂਰ ਮੰਨ ਕੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ।'' ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਟੀਐਲਪੀ ਵਰਕਰਾਂ ਨੂੰ ਰਿਹਾਅ ਕਰਨ ਦੇ ਪਹਿਲੇ ਫ਼ੈਸਲੇ ਨੂੰ ਲੈ ਕੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਸਰਕਾਰ ਨੇ LTP ਨੂੰ ਅੱਤਵਾਦੀ ਸੰਗਠਨ ਐਲਾਨਿਆ

ਉਨ੍ਹਾਂ ਸਵਾਲ ਕੀਤਾ ਕੀ ਦੇਸ਼ ਅਜਿਹਾ ਕਾਨੂੰਨ ਬਣਾ ਸਕਦਾ ਹੈ। ਉਹਨਾਂ ਨੇ ਸਵਾਲ ਕੀਤਾ ਕੀ ਪਾਬੰਦੀਸ਼ੁਦਾ ਸਮੂਹ ਦੀ ਇੱਛਾ ਮੁਤਾਬਕ ਉਨ੍ਹਾਂ ਨੂੰ ਅੰਦਰ ਅਤੇ ਬਾਹਰ ਜਾਣ ਦੇਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਆਈਜੀਪੀ ਨੇ ਕਿਹਾ,“ਪੰਜਾਬ ਦੇ ਹਰ ਨਾਗਰਿਕ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ।'' ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਸਿੰਧ ਅਸੈਂਬਲੀ ਦੇ ਇੱਕ ਟੀਐਲਪੀ ਐਮਪੀਏ ਨੇ ਕਿਹਾ ਹੈ ਕਿ ਉਨ੍ਹਾਂ ਦੇ ਚਾਰ ਮੈਂਬਰਾਂ ਦੀ ਪੁਲਸ ਤਸ਼ੱਦਦ ਅਤੇ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਵੱਲੋਂ ਪੰਜਾਬ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 60 ਦਿਨਾਂ ਲਈ ਰੇਂਜਰਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਗਿਆ ਹੈ।


author

Vandana

Content Editor

Related News