ਮੈਲਬੌਰਨ ''ਚ 3 ਕਾਰਾਂ ਵਿਚਾਲੇ ਭਿਆਨਕ ਟੱਕਰ, 4 ਲੋਕ ਗੰਭੀਰ ਜ਼ਖਮੀ

04/25/2018 10:31:58 AM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੁੱਧਵਾਰ ਨੂੰ 3 ਕਾਰਾਂ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਪੱਛਮੀ ਮੈਲਬੌਰਨ ਦੇ ਮੇਲਟਨ ਹਾਈਵੇਅ 'ਤੇ ਵਾਪਰਿਆ। ਪੁਲਸ ਮੁਤਾਬਕ ਦੋ ਕਾਰਾਂ ਮੇਲਟਨ ਹਾਈਵੇਅ ਦੇ ਲੇਕਜ਼ ਰੋਡ ਅਤੇ ਮਾਊਂਟ ਕੋਟਰੇਲ ਰੋਡ ਤੋਂ ਆ ਰਹੀਆਂ ਸਨ, ਜਦੋਂ ਇਕ ਹੋਰ ਕਾਰ ਨੇ ਦੋਹਾਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1.00 ਵਜੇ ਦੇ ਕਰੀਬ ਵਾਪਰਿਆ।

PunjabKesari
ਪੁਲਸ ਮੁਤਾਬਕ ਇਸ ਭਿਆਨਕ ਟੱਕਰ ਕਾਰਨ ਕਾਰਾਂ ਨੁਕਸਾਨੀਆਂ ਗਈਆਂ ਅਤੇ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਇਕ ਔਰਤ ਅਤੇ ਇਕ ਬੱਚਾ ਵੀ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜ਼ਖਮੀਆਂ ਨੂੰ ਸਨਸ਼ਾਈਨ ਹਸਪਤਾਲ 'ਚ ਭਰਤੀ ਕਰਾਇਆ ਗਿਆ। ਪੁਲਸ ਵਲੋਂ ਹਾਦਸੇ ਦਾ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News